ਲੁਟਾਂ ਖੋਹਾਂ ਅਪਰਾਧਿਕ ਘਟਨਾਵਾਂ ਅਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ-ਏ ਐਸ ਆਈ ਵਿਕਟਰ ਸਿੰਘ
30 Mar, 2026 08:44 PM
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਅਤੇ ਪੁਲੀਸ ਦੇ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਲੁਟਾਂ ਖੋਹਾਂ ਕਰਨ ਅਪਰਾਧਿਕ ਘਟਨਾਵਾਂ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੁਲੀਸ ਚੌਂਕੀ ਟਾਂਗਰਾ ਦਾ ਚਾਰਜ ਸੰਭਾਲਣ ਤੋਂ ਬਾਅਦ ਪੱਤਰਕਾਰ ਨਾਲ ਗਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਨਸ਼ਿਆਂ ਦੇ ਖਿਲਾਫ ਯੁਧ ਨਸ਼ਿਆਂ ਵਿਰੁਧ ਲਹਿਰ ਨੂੰ ਸਫਲਤਾ ਮਿਲ ਸਕਦੀ ਹੈ।ਪੁਲੀਸ ਹਰ ਵਕਤ ਲੋਕਾਂ ਦੀ ਸਹਾਇਤਾ ਲਈ ਤੱਤਪਰ ਹੈ।ਪੁਲੀਸ ਨੂੰ ਸਮੇਂ ਸਿਰ ਸੱਚੀ ਇਤਲਾਹ ਦਿਤੀ ਜਾਵੇ।ਕੋਈ ਵੀ ਬਿਨਾਂ ਝਿਜਕ ਦੇ ਆ ਕੇ ਮਿਲ ਸਕਦਾ ਹੈ।ਜਾਂ ਫੋਨ ਤੇ ਸੰਪਰਕ ਕਰ ਸਕਦਾ ਹੈ।ਪੁਲੀਸ ਚੌਂਕੀ ਟਾਂਗਰਾ ਦੇ ਇਨਚਾਰਜ ਵਿਕਟਰ ਸਿੰਘ ਨੂੰ ਟਾਂਗਰਾ ਦੀ ਪੰਚਾਇਤ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਸਮੇਂ ਸਰਪੰਚ ਲਖਵਿੰਦਰ ਕੌਰ ਚਾਹਲ,ਮੈਂਬਰ ਸ੍ਰੀ ਮਤੀ ਸ਼ਸ਼ੀ,ਗੁਰਿੰਦਰ ਸਿੰਘ,ਪ੍ਰਧਾਂਨ ਬੀ ਸੀ ਸੈਲ,ਰਜਿੰਦਰ ਸਿੰਘ ਚਾਹਲ,ਇਕਬਾਲ ਸਿੰਘ ਚਾਹਲ ਕੋਆਰਡੀਨੇਟਰ,ਏ ਐਸ ਆਈ ਹਜ਼ਾਰਾ ਸਿੰਘ ਆਦਿ ਹਾਜ਼ਰ ਸਨ।
Posted By: GURBHEJ SINGH ANANDPURI







