Nazrana Times

ਪੰਜਾਬੀ

4 ਹਾੜ ਦਿਵਸ ਨੂੰ ਸਮਰਪਿਤ ਕੈਨੇਡਾ ਦੀਆਂ ਸੰਗਤਾਂ ਵਲੋਂ ਧਾਰਮਿਕ ਸਮਾਗਮ 14 ਨੂੰ

12 Jun, 2025 01:37 AM
4 ਹਾੜ ਦਿਵਸ ਨੂੰ ਸਮਰਪਿਤ ਕੈਨੇਡਾ ਦੀਆਂ ਸੰਗਤਾਂ ਵਲੋਂ ਧਾਰਮਿਕ ਸਮਾਗਮ 14 ਨੂੰ

ਚੂਰੀ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ- ਵਿਨੋਦ ਚੋਹਲਾ

ਰਾਕੇਸ਼ ਨਈਅਰ ਚੋਹਲਾ

ਬਰੈਂਪਟਨ (ਕੈਨੇਡਾ),11 ਜੂਨ

ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਵਲੋਂ ਚੋਹਲਾ ਸਾਹਿਬ ਨਗਰ ਨੂੰ ਵਸਾਉਣ ਦੀ ਖੁਸ਼ੀ ਵਿੱਚ 4 ਹਾੜ ਦਿਵਸ ਨੂੰ ਸਮਰਪਿਤ ਜਿਥੇ ਇਲਾਕੇ ਦੀਆਂ ਸੰਗਤਾਂ ਵੱਲੋਂ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ,ਉਥੇ ਐਨ.ਆਰ.ਆਈ ਵੀਰਾਂ ਵਲੋਂ ਵੀ ਇਸ ਦਿਹਾੜੇ ਨੂੰ ਬਰੈਂਪਟਨ (ਕੈਨੇਡਾ) ਵਿੱਚ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਰੈਂਪਟਨ (ਕੈਨੇਡਾ) ਵਾਸੀ ਸਮਾਜਸੇਵੀ ਅਤੇ ਐਨ.ਆਰ.ਆਈ ਯੂਨਿਟ ਦੇ ਪ੍ਰਧਾਨ ਵਿਨੋਦ ਚੋਹਲਾ ਨੇ ਦੱਸਿਆ ਕਿ 14 ਜੂਨ ਨੂੰ ਬਰੈਂਪਟਨ (ਕੈਨੇਡਾ) ਦੇ ਖਾਲਸਾ ਗੁਰਮਤਿ ਅਕੈਡਮੀ ਵਿਖੇ ਸਵੇਰੇ 11.30 ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਕਥਾ ਅਤੇ ਕੀਰਤਨ ਦਰਬਾਰ ਸੱਜੇਗਾ।ਇਸ ਉਪਰੰਤ ਗਤਕਾ ਮੁਕਾਬਲੇ ਵੀ ਕਰਵਾਏ ਜਾਣਗੇ।ਇਸ ਦੌਰਾਨ ਚੂਰੀ ਦੇ ਪ੍ਰਸਾਦ ਅਤੇ ਲੰਗਰ ਦੇ ਅਤੁੱਟ ਭੰਡਾਰੇ ਵਰਤਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਧਾਰਮਿਕ ਸਮਾਗਮ ਵਿੱਚ ਨਵਤੇਜ ਸਿੰਘ ਚੋਹਲਾ,ਹਰਸ਼ ਚੋਹਲਾ,ਮਨਪ੍ਰੀਤ ਸਿੰਘ ਜੱਜ,ਸਰਬਜੀਤ ਸਿੰਘ ਢਿਲੋਂ,ਸੇਠੀ ਧੁੰਨ,ਸੁਰਿੰਦਰ ਸਿੰਘ ਬੱਬੂ,ਦਿਲਦਾਰ ਸਿੰਘ ਧੁੰਨ,ਕਮਲਦੀਪ ਸਿੰਘ ਬੇਦੀ ਸਮੇਤ ਐਨ.ਆਰ.ਆਈ ਵੀਰਾਂ ਵਲੋਂ ਖਾਸ ਸੇਵਾ ਨਿਭਾਈ ਜਾਵੇਗੀ।

Posted By: GURBHEJ SINGH ANANDPURI

Loading…
Loading the web debug toolbar…
Attempt #