Nazrana Times

ਪੰਜਾਬੀ

ਖਾਲਸਤਾਨੀ ਸੰਘਰਸ਼ ਦਾ ਅਦੁੱਤੀ ਜਰਨੈਲ ਬਾਬਾ ਗੁਰਬਚਨ ਸਿੰਘ ਮਾਨੋਚਾਹਲ

28 Feb, 2026 01:39 PM
ਖਾਲਸਤਾਨੀ ਸੰਘਰਸ਼ ਦਾ ਅਦੁੱਤੀ ਜਰਨੈਲ ਬਾਬਾ ਗੁਰਬਚਨ ਸਿੰਘ ਮਾਨੋਚਾਹਲ

ਖਾਲਿਸਤਾਨੀ ਜੰਗ-ਏ-ਅਜ਼ਾਦੀ ਵਿੱਚ ਹਜ਼ਾਰਾਂ ਹੀ ਸਿਰ ਲੱਥ ਯੋਧਿਆਂ ਨੇ ਪਰਿਵਾਰਾਂ ਸਮੇਤ ਅਣਮਨੁੱਖੀ ਤਸੀਹੇ ਝੱਲੇ-ਘਰ ਘਾਟ ਬਰਬਾਦ ਕਰਵਾਏ ਅਤੇ ਹੱਸ-ਹੱਸ ਕੇ ਸ਼ਹਾਦਤਾਂ ਦੇ ਜਾਮ ਪੀਤੇ-ਇਹ ਸਾਰੇ ਹੀ ਕੌਮੀ ਸ਼ਹੀਦ ਕੰਮ ਦਾ ਅਣਮੁੱਲਾ ਸਰਮਾਇਆ ਹਨ।
ਸਭ ਤੋਂ ਲੰਮਾ ਸਮਾਂ ਮੈਦਾਨ-ਏ-ਜੰਗ ਵਿੱਚ ਅਣਖ ਤੇ ਸ਼ਾਨ ਨਾਲ ਜੂਝਕੇ ਸ਼ਹੀਦ ਹੋਣ ਵਾਲੇ ਜੁਝਾਰੂ ਜਰਨੈਲਾਂ ਵਿੱਚੋਂ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਮੁਖੀ ਭਿੰਡਰਾਂਵਾਲਾ ਟਾਈਗਰ ਫੋਰਸ ਦਾ ਨਾਉ ਮੁਹਰਲੀਆਂ ਸਫ਼ਾਂ ਵਿੱਚ ਲਿਆ ਜਾਂਦਾ ਹੈ-ਸੰਨ 1954 ਦੇ ਜੂਨ ਮਹੀਨੇ ਵਿੱਚ ਤਰਨਤਾਹਨ ਨੇੜਲੇ ਪਿੰਡ ਮਾਨੋਚਾਹਲ ਵਿੱਚ ਜਨਮ ਲੈ ਕੇ ਇਸ ਪਿੰਡ ਦੇ ਨਾਉ ਨੂੰ ਪੂਰੀ ਦੁਨੀਆ ਵਿੱਚ ਚਮਕਾਉਣ ਵਾਲੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਮਾਤਾ ਜੀ ਦਾ ਨਾਉ ਮਾਤਾ ਗੁਰਮੇਜ ਕੌਰ ਜੀ ਅਤੇ ਪਿਤਾ ਦਾ ਨਾਉ ਆਤਮਾ ਸਿੰਘ ਸੀ। ਦਸਵੀਂ ਪਾਸ ਕਰਕੇ ਫੌਜ ਵਿੱਚ ਭਰਤੀ ਵੀ ਹੋਏ ਪਰ ਗੁਰਸਿੱਖ ਸੁਭਾਅ ਵਾਲੇ ਗੁਰਬਚਨ ਸਿੰਘ ਦਾ ਗੁਰਬਾਣੀ ਤੇ ਸਿੱਖੀ ਦਾ ਅਪਮਾਨ ਕਰਨ ਵਾਲੇ ਇਕ ਮਤੱਸਵੀ ਹਿੰਦੂ ਅਫ਼ਸਰ ਨਾਲ ਟਕਰਾਅ ਹੋ ਗਿਆ- ਉਸ ਅਫਸਰ ਨੂੰ ਚੰਗਾ ਸੋਧਾ ਲਾਉਣ ਤੋਂ ਬਾਅਦ ਆਪ ਜੀ ਨੇ ਫੌਜ ਦੀ ਨੌਕਰੀ ਨੂੰ ਠੋਕਰ ਮਾਰ ਦਿੱਤੀ ਅਤੇ ਮਹਿਤਾ ਚੋਕ ਆ ਕੇ ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਕੋਲੋਂ ਸੇਵਾ ਮੰਗੀ।
ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਗੁਰਸਿੱਖੀ ਜਜ਼ਬੇ ਨੂੰ ਪਛਾਣਦੇ ਹੋਏ ਆਪ ਜੀ ਅੰਮ੍ਰਿਤਪਾਨ ਕਰਕੇ ਗੁਰਬਾਣੀ ਤੇ ਅੰਮ੍ਰਿਤ ਪ੍ਰਚਾਰ ਦੀ ਸੇਵਾ ਸੋਂਪ ਦਿੱਤੀ। ਸੰਤ ਕਰਤਾਰ ਸੰਘ ਜੀ ਦੇ ਸਰੀਰ ਛੱਡ ਜਾਣ ਤੋਂ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਦਮਦਮੀ ਟਕਸਾਲ ਦੇ ਮੁਖੀ ਬਣ ਜਾਣ ਤੇ ਬਾਬਾ ਮਾਨੋਚਾਹਲ ਜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੁਯੋਗ ਅਗਵਾਈ ਵਿੱਚ ਕੌਮ ਦੀ ਸੇਵਾ ਕਰਨ ਲੱਗੇ।
ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਹਥਿਆਰਬੰਦ ਸੰਘਰਸ਼ ਦੀ ਅਸਲ ਸ਼ੁਰੂਆਤ ਸਨ 1978 ਦੀ ਵਿਸਾਖੀ ਤੇ ਨਕਲੀ ਨਿਰੰਕਾਰੀਆਂ ਤੇ ਸਿੱਖਾਂ ਵਿੱਚ ਹੋਏ ਖੂਨੀ ਟਕਰਾਅ ਜਿਸ ਵਿੱਚ ਤੇਰਾਂ ਸਿੰਘ ਸ਼ਹੀਦ ਅਤੇ ਕਈ ਸਿੰਘ ਜਖ਼ਮੀ ਹੋਏ ਤੋਂ ਬਾਅਦ ਹੁੰਦੀ ਹੈ। ਇਸ ਖੂਨੀ ਟਕਰਾਅ ਵਿੱਚ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਵੀ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋਏ ਸਨ। ਬਸ ਇਸਤੋਂ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਦੁਸ਼ਮਣਾਂ ਨੂੰ ਸੋਧਾ ਲਾਉਣ ਦਾ ਕਾਰਜ ਸ਼ੁਰੂ ਹੋ ਗਿਆ। ਸਰਕਾਰ ਦੀਆਂ ਗਲਤ ਨੀਤੀਆਂ-ਮੀਡੀਏ ਦੀ ਸ਼ਰਾਰਤ ਅਤੇ ਅਖੌਤੀ ਅਕਾਲੀ ਲੀਡਰਾਂ ਦੀ ਬੇਈਮਾਨੀ ਸਦਕਾ ਕੰਮ ਨੂੰ ਬਲਦੇ ਭੱਠ ਵਿੱਚ ਝੋਕ ਦਿੱਤਾ ਗਿਆ। ਸਾਕਾ ਨੀਲਾ ਤਾਰਾ ਅਪਰੇਸ਼ਨ ਦੇ ਨਾਉ ਹੇਠ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਸਾਥੀ ਸਿੰਘਾਂ ਸਮੇਤ ਸ਼ਹੀਦ ਕਰ ਦਿੱਤੇ ਗਏ। ਸਿੱਖ ਕੌਮ ਦਾ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ ਗੋਲੀਆਂ ਨਾਲ ਛਲਣੀ ਕੀਤਾ ਗਿਆ-ਸ੍ਰੀ ਅਕਾਲ ਤਖ਼ਤ ਸਾਹਿਬ ਤੋਪਾਂ ਟੈਂਕਾਂ ਨਾਲ ਢਹਿ ਢੇਰੀ ਕੀਤਾ ਗਿਆ। ਸਿੱਖਾਂ ਬੀਬੀਆਂ ਦੀ ਪੱਤ ਰੋਲੀ ਗਈ-ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਨਸਲਕੁਸ਼ੀ ਕੀਤੀ ਗਈ। ਇਸਦਾ ਬਦਲਾ ਲੈਣ ਲਈ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਸੋਧ ਦਿੱਤੀ ਤਾਂ ਇਕ ਵਾਰ ਫੇਰ ਪੂਰੇ ਭਾਰਤ ਵਿੱਚ ਸਿੱਖਾਂ, ਪੰਜਾਬੀਆਂ ਦਾ ਕਤਲੇਆਮ ਕੀਤਾ ਗਿਆ। ਗਲਾਂ 'ਚ ਟਾਇਰ ਪਾ ਕੇ ਸਾੜਿਆ ਗਿਆ, ਘਰ-ਮਕਾਨ ਫੈਕਟਰੀ ਗੁਰਦੁਆਰੇ ਸਭ ਸਾੜ ਦਿੱਤੇ ਗਏ ਇਜ਼ਤਾਂ ਰੋਲੀਆਂ ਗਈਆਂ। ਇਸ ਸਾਰੇ ਹਾਲਾਤ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਅੰਦਰ ਗੁੱਤੇ ਤੇ ਬਦਲੇ ਦੇ ਭਾਂਬੜ ਬਾਲ ਦਿੱਤੇ। ਸਿਸਟਮ ਦੇ ਖਿਲਾਫ਼ ਹਥਿਆਰਬੰਦ ਯੁੱਧ ਲੜਦੇ ਬਾਬਾ ਮਾਨੋਚਾਹਲ ਨੇ ਕਦੇ ਵੀ ਕਿਸੇ ਨਿਰਦੋਸ਼ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ। ਉਨ੍ਹਾਂ ਦੇ ਮਾਨਵਤਾਵਾਦੀ ਸੁਭਾਅ ਦੀਆਂ ਕੁਝ ਉਦਾਹਰਣਾਂ ਦੇ ਸਕਦੇ ਹਾਂ।
ਸੰਨ 1991 ਦੀਆਂ ਚੋਣਾਂ ਵਿੱਚ ਜਦੋਂ ਅਕਾਲੀ ਲੀਡਰ ਕੈਪਟਨ ਕੰਵਲਜੀਤ ਸਿੰਘ-ਨੱਥਾ ਸਿੰਘ ਦਾਲਮ-ਭਾਈ ਮਨਜੀਤ ਸਿੰਘ ਤੇ ਹਰਮਿੰਦਰ ਸਿੰਘ ਗਿੱਲ ਆਪ ਜੀ ਨੂੰ ਪਿੰਡ ਵੰਨਚਿੜੀ ਵਿੱਚ ਰਾਏ ਮਸ਼ਵਰੇ ਵਾਸਤੇ ਮਿਲਣ ਆਏ ਤਾਂ ਉਸ ਸਮੇਂ ਕੈਪਟਨ ਕੰਵਲਜੀਤ ਸਿੰਘ ਤੇ ਨੱਥਾ ਸਿੰਘ ਦਾਲਮ ਨਾਲ ਅੰਦਰ ਬਾਬਾ ਜੀ ਨੂੰ ਮਿਲਣ ਚਲੇ ਗਏ ਤੇ ਗੰਨਮੈਨ ਸਾਰੇ ਵਿਹੜੇ ਵਿੱਚ ਬੈਠ ਗਏ। ਇਕ ਪਾਸੇ ਖਾੜਕੂ ਸਿੰਘ ਤੇ ਦੂਜੇ ਪਾਸੇ ਪੁਲਸੀਏ-ਕੁਝ ਸਿੰਘਾਂ ਨੇ ਹੌਲੀ- ਹੌਲੀ ਸਲਾਹ ਕੀਤੀ ਕਿ ਪੁਲਸੀਆਂ ਨੂੰ ਮਾਰ ਕੇ ਹਥਿਆਰ ਖੋਹ ਲਏ ਜਾਣ-ਪਰ ਇਸ ਯੋਜਨਾ ਤੇ ਅਮਲ ਤੋਂ ਪਹਿਲਾ ਹੀ ਜਥੇਬੰਦੀ ਦੇ ਇਕ ਸਿਆਣੇ ਜੁਝਾਰੂ ਨੇ ਸਿੰਘਾਂ ਦੀ ਇਹ ਯੋਜਨਾ ਬਾਬਾ ਮਾਨੋਚਾਹਲ ਦੇ ਕੰਨਾਂ 'ਚ ਪਾ ਦਿੱਤੀ । ਬਾਬਾ ਜੀ ਇਹ ਸੁਣਕੇ ਤੁਰੰਤ ਬਾਹਰ ਆਏ ਤੇ ਸਿੰਘਾਂ ਨੂੰ ਤਾੜਨਾ ਕਰਕੇ ਪਿੱਛੇ ਭੇਜ ਦਿੱਤਾ। ਫੇਰ ਦੋਨੇਂ ਹੀ ਧਿਰਾਂ ਦੇ ਕੋਲੋਂ ਹਥਿਆਰ ਲੈ ਕੇ ਜਿਸ ਕਮਰੇ 'ਚ ਅਕਾਲੀ ਲੀਡਰਾਂ ਨਾਲ ਬੈਠੇ ਸੀ ਉਥੇ ਰਖਵਾ ਦਿੱਤੇ। ਬਾਬਾ ਜੀ ਨੇ ਇਕ ਜੁਝਾਰੂ ਨੂੰ ਕਹਿ ਕੇ ਪੁਲਿਸ ਵਾਲਿਆਂ ਨੂੰ ਦੁੱਖ ਵੀ ਪਿਲਾਇਆ। ਅਕਾਲੀ ਲੀਡਰਾਂ ਤੇ ਪੁਲਿਸ ਵਾਲਿਆਂ ਦੇ ਸਾਹ ਸੁੱਕੇ ਵੇਖ ਕੇ ਬਾਬਾ ਮਾਨੋਚਾਹਲ ਨੇ ਉਨ੍ਹਾਂ ਨੂੰ ਹੌਸਲਾ ਤੇ ਪੂਰੀ ਸੁਰੱਖਿਆ ਦਾ ਭਰੋਸਾ ਦਿੱਤਾ। ਜਦੋਂ ਕੈਪਟਨ ਕੰਵਲਜੀਤ ਸਿੰਘ ਤੇ ਨੱਥਾ ਸਿੰਘ ਦਾਲਮ ਜਾਣ ਲੱਗੇ ਤਾਂ ਬਾਬਾ ਮਾਨੋਚਾਹਲ ਨੇ ਸਾਰੇ ਪੁਲਿਸਆਂ ਦੇ ਹਥਿਆਰ ਉਨ੍ਹਾਂ ਨੂੰ ਵਾਪਿਸ ਕਰ ਦਿੱਤੇ, ਤੇ ਕਿਹਾ ਕਿ ਸਾਰੇ ਹਥਿਆਰ ਚੌਕ ਕਰ ਲਵੋ
 

ਕੋਈ ਘੱਟ ਤਾਂ ਨਹੀਂ... ?
 


 


 

 


 


 

ਕਿਸੇ ਹੋਰ ਖਾੜਕੂ ਗਰੁੱਪ ਨੇ ਤੁੜ ਪਿੰਡ ਵਿੱਚ ਗੇਜਾ ਸਿੰਘ ਨਾਉ ਦੇ ਬੰਦੇ ਨੂੰ ਪਰਿਵਾਰ ਸਮੇਤ ਮਾਰ ਦਿੱਤਾ ਤਾਂ ਆਪ ਨੇ ਉਸ ਗਰੁੱਪ ਦੇ ਮੁਖੀ ਨੂੰ ਮਿਲਕੇ ਸਖ਼ਤ ਰੋਸ ਪ੍ਰਗਟ ਕੀਤਾ ਤੇ ਕਿਹਾ ਕਿ ਜੇ ਉਹ ਬੰਦਾ ਮੁਖ਼ਬਰ ਸੀ ਸਿਰਫ਼ ਉਸੇ ਨੂੰ ਮਾਰਨਾ ਚਾਹੀਦਾ ਸੀ, ਉਸਦੇ ਬੱਚੇ ਕਿਉਂ ਮਾਰੇ ?
 


 

ਇਕ ਵਾਰ ਬਾਬਾ ਮਾਨੋਚਾਹਲ ਕਿਸੇ ਆਉਣ ਜਾਣ ਵਾਲੀ ਨਾਹਰ ਤੇ ਪ੍ਰਸ਼ਾਦਾ ਛੱਕਣ ਲੱਗੇ ਤਾਂ ਹੱਸਦਿਆਂ ਹੀ ਬਾਬਾ ਜੀ ਨੇ ਬਹਿ ਕੇ ਵਾਲੇ ਨੂੰ ਪੁੱਛ ਲਿਆ - ਕਿਉਂ ਬਈ ਸਿੰਘ ਕੋਈ ਤੰਗ ਤੇ ਨਹੀਂ ਕਰਦਾ? ਬਹਿਰ ਦਾ ਮਾਲਕ ਜਿਵੇਂ ਪਹਿਲਾ ਹੀ ਚਾਹੁੰਦਾ ਸੀ - ਵਕਤ ਸਾਂਭਦਿਆਂ ਕਹਿਣ ਲੱਗਾ ਬਾਬਾ ਜੀ ਉਹ ਜਿਹੜੇ ਸਾਹਮਣੇ ਵਾਲੀ ਬਹਿਕ ਵਾਲੇ ਆ ਉਨ੍ਹਾਂ ਨੂੰ ਮਾਰ ਦਿਉਂ ਫੇਰ ਕੋਈ ਡਰ ਨਹੀਂ ਜਦੋਂ ਮਰਜ਼ੀ ਆਉ।" ਇਹ ਸੁਣਦੇ ਹੀ ਬਾਬਾ ਮਾਨੋਚਾਹਲ ਨੇ ਰੋਟੀ ਦੀ ਥਾਲੀ ਪਰ੍ਹਾ ਕਰ ਦਿੱਤੀ ਤੇ ਕਿਹਾ- ਅੱਜ ਤੋਂ ਬਾਅਦ ਤੇਰੇ ਘਰ ਰੋਟੀ ਖਾਣ ਨਹੀਂ ਆਉਣਾ- ਇਸ ਰੋਟੀ ਬਦਲੇ ਤੋਂ ਆਪਣੀ ਦੁਸ਼ਮਣੀ ਸਾਡੇ ਤੋਂ ਕਢਾਉਣੀ ਚਹੁੰਨੇ ਐਡਾ ਵੱਡਾ ਰੋਟੀ ਦਾ ਮੁੱਲ ? ਤੇ ਬਾਬਾ ਉਸੇ ਤਰ੍ਹਾਂ ਉਠ ਕੇ ਤੁਰ ਗਿਆ। ਇਕ ਵਾਰ ਬਾਬਾ ਮਾਨੋਚਾਹਲ ਕੁਝ ਸਿੰਘਾਂ ਤੇ ਵਿਚਕਾਰ ਬੈਠੇ ਸਨ। ਪਿੰਡ ਦੇ ਕੁਝ ਨੌਜਵਾਨਾਂ ਨੇ ਲੁਕ ਛਪ ਕੇ ਮਿਲਣ ਵਾਲੇ ਪਿੰਡ ਦੇ ਇਕ ਪ੍ਰੇਮੀ ਜੋੜੇ ਦੀ ਸ਼ਿਕਾਇਤ ਕੀਤੀ। ਤਾਂ ਬਾਬਾ ਮਾਨੋਚਾਹਲ ਨੇ ਉਨ੍ਹਾਂ ਨੌਜਵਾਨਾਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਜੇਕਰ ਕੁੜੀ ਮੁੰਡੇ ਦਾ ਆਪਸੀ ਪ੍ਰੇਮ ਹੈ ਤਾਂ ਕੋਈ ਵੀ ਬੇਲੋੜੀ ਦਖ਼ਲ ਅੰਦਾਜ਼ੀ ਨਹੀਂ ਕਰਨੀ ਅਸੀਂ ਕਿਸੇ ਦੀ ਨਿੱਜੀ ਜ਼ਿੰਦਗੀ 'ਚ ਦਖ਼ਲ ਨਹੀਂ ਦੇਣਾ - ਹਾਂ ਜੇਕਰ ਕਿਸੇ ਦੀ ਧੀ ਭੈਣ ਨਾਲ ਕੋਈ ਜ਼ਬਰਦਸਤੀ ਕਰਦਾ ਬੇਸ਼ੱਕ ਮਾਰ ਦਿਉ।"
ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਦੂਰਦ੍ਰਿਸ਼ਟੀ ਸੰਨ 1992 ਵਿੱਚ ਜਦੋਂ ਸਰਕਾਰ ਨੇ ਪੰਜਾਬ 'ਚ ਚੋਣਾਂ ਕਰਾਉਣ ਦੀ ਗੱਲ ਚਲਾਈ ਤਾਂ ਕੁਝ ਖਾੜਕੂ ਜਥੇਬੰਦੀਆਂ ਨੇ ਚੋਣਾਂ ਦਾ ਬਾਈਕਾਟ ਕਰਨ ਦਾ ਔਲਾਨ ਕਰ ਦਿੱਤਾ - ਬਾਬਾ ਮਾਨੋਚਾਹਲ ਨੇ ਭਾਈ ਮਨਜੀਤ ਸਿੰਘ ਤੇ ਭਾਈ ਹਰਮਿੰਦਰ ਸਿੰਘ ਗਿੱਲ ਨੂੰ ਖਾੜਕੂ ਜਥੇਬੰਦੀਆਂ ਦੀ ਮੀਟਿੰਗ ਵਿੱਚ ਚੋਣ ਬਾਈਕਾਟ ਨਾ ਕਰਨ ਦਾ ਆਪਣਾ ਸੁਨੇਹਾ ਦੇ ਕੇ ਭੱਜਿਆ। ਅਤੇ ਹਦਾਇਤ ਕੀਤੀ ਕਿ ਐਸਾ ਝਟਕਾ ਦੇਵੇਗਾ ਕਿ ਸਾਰੀ ਜਿੱਤ ਹਾਰ 'ਚ ਬਲਦਕੇ ਰਹਿ ਜਾਵੇਗੀ ਤੇ ਹੁਣ ਤੱਕ ਕੀਤੀਆਂ ਕੁਰਬਾਨੀਆਂ ਸਭ ਬੇਕਾਰ ਚਲੀਆ ਜਾਣਗੀਆਂ - ਕੌਮ ਦਸ਼ਕਾਂ ਤੱਕ ਗੁਲਾਮ ਹੋ ਕੇ ਰਹਿ ਜਾਵੇਗੀ। ਸਰਕਾਰੀ ਫੋਰਸਾਂ ਸਿੱਖਾਂ ਤੇ ਖੁੱਲ੍ਹ ਕੇ ਅਤਿਆਚਾਰ ਕਰਨਗੀਆਂ - ਖਾੜਕੂ ਮਾਰੇ ਜਾਣਗੇ ਤੇ ਰਾਜਨੀਤਿਕ ਲੀਡਰਾਂ ਨੂੰ ਜੇਲ੍ਹਾਂ 'ਚ ਡੱਕ ਦੇਣਗੇ - ਕਿਸੇ ਨੇ ਸਾਡੀ ਮਦਦ ਨਹੀਂ ਕਰਨੀ ਇਸ ਲਈ ਤੁਸੀਂ ਚੋਣ ਬਾਈਕਾਟ ਨੂੰ ਹਰ ਹਾਲਤ ਰੋਕਣਾ - ਚੋਣ ਮੈਂ ਤੁਹਾਨੂੰ ਆਪ ਲੜਾਉਗਾ। ਪਰ ਭਾਈ ਮਨਜੀਤ ਸਿੰਘ ਉਸ ਮੀਟਿੰਗ ਵਿੱਚ ਕਮਜ਼ੋਰੀ ਵਿਖਾ ਗਏ ਤੇ ਬਾਈਕਾਟ ਦਾ ਐਲਾਨ ਕਰ ਦਿੱਤਾ। ਬਾਬਾ ਮਾਨੋਚਾਹਲ ਨੂੰ ਜਦੋਂ ਪਤਾ ਲੱਆਿ ਤਾਂ ਉਹ ਬੜੇ ਦੁਖੀ ਤੇ ਕ੍ਰੋਧਿਤ ਹੋਏ। ਪਰ ਹੁਣ ਤੀਰ ਕਮਾਨੋ ਨਿਕਲ ਚੁੱਕਿਆ ਸੀ - ਇਤਿਹਾਸ ਗਵਾਹ ਹੈ ਕਿ ਬਾਬਾ ਮਾਨੋਚਾਹਲ ਦੀ ਆਖੀ ਗੱਲ ਸੱਚ ਸਿੱਧ ਹੋਈ। ਸਿੱਖ ਕੌਮ ਦੀ ਅਜਾਦੀ ਵਾਸਤੇ ਹਰ ਤਰ੍ਹਾਂ ਦੇ ਦੁੱਖ ਕਸ਼ਟ ਸਹਾਰਦਾ ਹੋਇਆ - ਪੁਰੀ ਸਿਦਕ ਦਿਲੀ ਨਾਲ ਜੂਝਦਾ ਇਹ ਅਨੋਖਾ ਜੁਝਾਰੂ ਜਰਨੈਲ ਤੇ ਸੰਵੇਦਨਸ਼ੀਲ ਕਵੀ ਆਪਣੀ ਮੰਜ਼ਲ ਵੱਲ ਵਧਦਾ ਹੋਇਆ ਅਖ਼ੀਰ 28 ਫਰਵਰੀ 1993 ਨੂੰ ਸਰਕਾਰੀ ਜਬਰ ਦਾ ਸ਼ਿਕਾਰ ਹੋ ਗਿਆ।
28 ਫਰਵਰੀ 1993 ਨੂੰ ਇਹ ਜਾਂਬਾਜ ਤੇ ਕੌਮ ਪ੍ਰਸਤ ਜਰਨੈਲ ਸਾਡੀ ਕੌਮ ਵਾਸਤੇ ਇਕ ਸਵਾਲ ਜ਼ਰੂਰ ਛੱਡ ਗਿਆ ਹੈ।
 

ਸਾਡੇ ਬਾਗੀਂ ਬਹਾਰ ਕਦੋਂ ਆਵੇਗੀ?
ਮੋਹਣ ਸਿੰਘ ਮੋਮਨਾਬਾਦੀ
97816-15508

Posted By: GURBHEJ SINGH ANANDPURI

Loading…
Loading the web debug toolbar…
Attempt #