ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 30ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਅਹਿਮ ਮਤੇ ਕੀਤੇ ਪਾਸ
07 Sep, 2025 12:13 AM
ਸ਼੍ਰੀ ਗੁਰੂ ਤੇਹ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਤੇ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਨਵੰਬਰ-84, ਨਸ਼ਿਆਂ-ਬੇਅਦਬੀਆਂ, ਸਿੱਖਾਂ ਨੂੰ ਬੰਦੀ ਬਣਾਉਣ ਵਾਲਿਆਂ, ਨਰਸਿਮਾਹਾ ਰਾਓ ਨੂੰ ਭਾਰਤ ਰਤਨ ਦੇਣ ਵਾਲਿਆਂ, ਲੈਂਡ ਪੂiਲੰਗ ਵਾਲਿਆਂ ਨੂੰ ਗੁਰੂ ਘਰਾਂ ਵਿੱਚ ਸਨਮਾਨਤ ਨਾ ਕਰਨ ਦੀ ਅਪੀਲ- ਖਾਲੜਾ ਮਿਸ਼ਨ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ‘ਤੇ ਅਧਾਰਤ ਬਣਨ ਸੰਵਿਧਾਨ- ਮੰਨੂਵਾਦ ਤੇ ਕਾਰਪੋਰੇਟ ਘਰਾਣਿਆਂ ਤੋਂ ਮੁਕਤੀ ਚਾਹੁੰਦਾ ਪੰਜਾਬ- ਖਾਲੜਾ ਮਿਸ਼ਨ
ਤਰਨ ਤਾਰਨ , ਸੁਰਜੀਤ ਸਿੰਘ ਖ਼ਾਲਸਾ
ਅੱਜ ਭਾਈ ਜਸਵੰਤ ਸਿੰਘ ਖਾਲੜਾ ਦੀ 30ਵੀਂ ਬਰਸੀ ਤਰਨ ਤਾਰਨ ਵਿਖੇ ਗੰਢਾਂ ਵਾਲੀ ਧਰਮਸ਼ਾਲਾ ਵਿਖੇ ਪੂਰੇ ਜੋਸ਼ ਨਾਲ ਮਨਾਈ ਗਈ। ਸ਼ਹੀਦੀ ਸਮਾਗਮ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ। ਖਡੂਰ ਸਾਹਿਬ ਤੋਂ ਐਮ.ਪੀ. ਭਾਈ ਅੰਮ੍ਰ੍ਰਿਤਪਾਲ ਸਿੰਘ ਦੇ ਪਿਤਾ ਜੀ ਸ੍ਰ. ਤਰਸੇਮ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਈ ਖਾਲੜਾ ਨੇ ਝੁੱਲ ਰਹੇ ਤੇਜ ਝੱਖੜ ਵਿੱਚ 25 ਹਜ਼ਾਰ ਲਵਾਰਸ ਲਾਸ਼ਾਂ ਦਾ ਮਾਮਲਾ ਉਠਾ ਕੇ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਜ਼ੁਲਮ ਦੇ ਖਿਲਾਫ ਕੀਤਾ ਜਾ ਰਿਹਾ ਸੰਘਰਸ਼ ਸ਼ਲਾਘਾਯੋਗ ਹੈ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਤੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਸਮੇਂ ਪੂਰੀ ਤਨਦੇਹੀ ਨਾਲ ਹਿੱਸਾ ਪਾਇਆ। ਉਨ੍ਹਾਂ ਭਾਈ ਨਰੈਣ ਸਿੰਘ ਚੌੜਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਸੰਘਰਸ਼ ਵਿੱਚ ਹਨ। ਸਮਾਗਮ ਨੂੰ ਫਰੀਦਕੋਟ ਤੋਂ ਐਮ.ਪੀ. ਭਾਈ ਸਰਬਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਪੰਥ ਲਈ ਸੀ, ਪਰ ਅਕਾਲੀ ਦਲ ਨੇ ਭਾਈ ਖਾਲੜਾ ਦੀ ਸ਼ਹਾਦਤ ਦਾ ਕੋਈ ਮੁੱਲ ਨਹੀਂ ਪਾਇਆ। ਉਨ੍ਹਾਂ ਕਿਹਾ ਕਿ ਸਾਨੂੰ ਅਸਲੀ ਪੰਥ ਦੀ ਪਛਾਣ ਕਰਨੀ ਚਾਹੀਦੀ ਹੈ। ਸਮਾਗਮ ਨੂੰ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਸੰਬੋਧਨ ਕਰਿਦਆਂ ਕਿਹਾ ਕਿ ਭਾਈ ਖਾਲੜਾ ਨੇ ਦੁਸ਼ਟਾਂ ਨੂੰ ਉਸੇ ਤਰ੍ਹਾਂ ਵੰਗਾਰਿਆ ਜਿਵੇਂ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਕਿ ਬਾਬਰ ਤੂੰ ਜ਼ਾਬਰ ਹੈਂ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਸਮੇਂ 33 ਬੱਚਿਆਂ ਨੂੰ ਸ਼ਹੀਦ ਕਰਨ ਬਾਰੇ ਆਖਿਆ ਕਿ ਇਹ ਘਨਾਉਣਾ ਪਾਪ ਸੀ। ਸਮਾਗਮ ਵਿੱਚ ਬੋਲਦਿਆਂ ਭਾਈ ਨਰੈਣ ਸਿੰਘ ਚੌੜਾ ਨੇ ਆਖਿਆ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਨਿਡਰ ਹੋ ਕੇ ਕੇ.ਪੀ.ਐਸ. ਗਿੱਲ ਨੂੰ ਵੰਗਾਰਿਆ, ਪਰ ਬਾਦਲ ਦਲੀਏ ਭਾਈ ਖਾਲੜਾ ਕੇਸ ਵਿੱਚ ਦੋਸ਼ੀਆਂ ਨੂੰ ਵਕੀਲ ਕਰਕੇ ਦਿੰਦੇ ਰਹੇ। ਅਰਸ਼ਦੀਪ ਕਲੇਰ ਵਰਗੇ ਤੇ ਉਸ ਦਾ ਪਿਤਾ ਝੂਠੇ ਮੁਕਾਬਲਿਆਂ ਦੀ ਵਕਾਲਤ ਕਰਦੇ ਰਹੇ। ਸਮਾਗਮ ਵਿੱਚ ਕਵੀਸ਼ਰੀ ਜਥੇ ਨੇ ਆਪਣੀ ਹਾਜ਼ਰੀ ਲਵਾਈ। ਭਾਈ ਵਿਰਸਾ ਸਿੰਘ ਬਹਿਲਾ, ਭਾਈ ਜਸਬੀਰ ਸਿੰਘ ਨੌਸ਼ਿਹਰਾ ਪੰਨੂਆਂ, ਹਰਭਜਨ ਸਿੰਘ ਤੁੜ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਪਾਸ ਕੀਤੇ ਮਤੇ ਰਾਂਹੀ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆ ਰਹੇ 350ਵੇਂ ਸ਼ਹੀਦੀ ਦਿਹਾੜੇ ‘ਤੇ ਕਿਸੇ ਵੀ ਗੁਰੂ ਘਰ ਵਿੱਚ ਫੌਜੀ ਹਮਲੇ ਵਾਲਿਆਂ, ਝੂਠੇ ਮੁਕਾਬਲਿਆਂ ਵਾਲਿਆਂ, ਨਵੰਬਰ-84, ਨਸਿਆਂ ਵਾਲਿਆਂ, ਬੇਅਦਬੀਆਂ ਵਾਲਿਆਂ, ਸਿੱਖਾਂ ਨੂੰ ਜ਼ੇਲ੍ਹਾਂ ਵਿੱਚ ਡੱਕਣ ਵਾਲਿਆਂ, ਨਰਸਿਮਹਾ ਰਾਓ ਨੂੰ ਭਾਰਤ ਰਤਨ ਦੇਣ ਵਾਲਿਆਂ, ਲੈਂਡ-ਪੂਲੰਿਗ ਵਾਲਿਆਂ, ਪਾਣੀ ਬਿਜਲੀ ਲੁੱਟਣ ਵਾਲਿਆਂ, ਗੁਰਦੁਆਰਾ ਗਿਆਨ ਗੋਦੜੀ ਸਾਹਿਬ ਖੋਹਣ ਵਾਲਿਆਂ ਨੂੰ ਕਿਸੇ ਵੀ ਕਿਸਮ ਦਾ ਸਨਮਾਨ ਨਾ ਦਿੱਤਾ ਜਾਵੇ। ਇਸ ਮਤੇ ਰਾਂਹੀ ਸ਼੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਨਾਲ ਸਬੰਧਤ ਫਾਈਲਾਂ ਜਨਤਕ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਫੌਜੀ ਹਮਲੇ ਤੇ ਝੂਠੇ ਮੁਕਾਬਲਿਆਂ ਬਾਰੇ ਕਮਿਸ਼ਨ ਬਣਨ ਤਾਂ ਕਿ ਸਾਰਾ ਸੱਚ ਸਾਹਮਣੇ ਆ ਸਕੇ।
ਸਮਾਗਮ ਵਿੱਚ ਭਾਈ ਬਲਵੰਤ ਸਿੰਘ ਰਜੋਆਣਾ ਦੀ ਫਾਂਸੀ ਰੱਦ ਕਰਨ, ਭਾਈ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਦਵਿੰਦਰ ਪਾਲ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਜਗਜੀਤ ਸਿੰਘ ਜੱਗੀ ਜੋਹਲ ਦੀ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਯੂ.ਏ.ਪੀ.ਏ. ਵਰਗੇ ਕਾਲੇ ਕਾਨੂੰਨ ਰੱਦ ਕਰਕੇ ਸਾਰੇ ਸਿੱਖ ਰਿਹਾਅ ਕੀਤੇ ਜਾਣ। ਪੰਜਾਬ ਵਿੱਚ ਐਨ.ਆਈ.ਏ. ਦੇ ਦਾਖਲੇ ‘ਤੇ ਪਾਬੰਦੀ ਲੱਗੇ। ਮਤੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਐਮ.ਪੀ. ਤੇ ਉਨ੍ਹਾਂ ਦੇ ਸਾਥੀਆਂ ਦੀ ਰਿਹਾਈ ਦੀ ਮੰਗ ਕੀਤੀ।
ਸਮਾਗਮ ਵਿੱਚ ਪਾਸ ਕੀਤੇ ਮਤੇ ਵਿੱਚ ਕਿਹਾ ਗਿਆ ਕਿ ਮਾਨਵਤਾ ਦੀ ਮੁਕਤੀ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ‘ਤੇ ਅਧਾਰਿਤ ਪੰਜਾਬ, ਦੇਸ਼ ਤੇ ਦੁਨੀਆਂ ਦੇ ਸੰਵਿਧਾਨ ਬਣਨ। ਅੱਗੇ ਕਿਹਾ ਗਿਆ ਕਿ ਅਮਰੀਕੀ, ਰੂਸੀ, ਚੀਨੀ, ਦਿੱਲੀ-ਨਾਗਪੁਰ, ਇਜ਼ਰਾਇਲੀ ਸਾਰੇ ਮਾਡਲ ਫੇਲ੍ਹ ਹੋ ਗਏ ਹਨ, ਸਿਰਫ ਕਰਤਾਰਪੁਰ ਸਾਹਿਬ ਮਾਡਲ ਹੀ ਸਰਬੱਤ ਦਾ ਭਲਾ ਕਰ ਸਕਦਾ ਹੈ। ਪਾਸ ਮਤੇ ਵਿੱਚ ਕਿਹਾ ਗਿਆ ਕਿ ਪੰਜਾਬ ਮੰਨੂਵਾਦ ਤੇ ਕਾਰਪੋਰੇਟ ਘਰਾਣਿਆਂ ਤੋਂ ਮੁਕਤੀ ਚਾਹੁੰਦਾ ਹੈ, ਜੰਗਲ ਰਾਜ ਦਾ ਖਾਤਮਾ ਕਰਕੇ ਹਲੇਮੀ ਰਾਜ ਚਾਹੁੰਦਾ ਹੈ। ਸਮਾਗਮ ਵਿੱਚ ਪਾਸ ਮਤੇ ਰਾਂਹੀ ਹੜ੍ਹਾਂ ਰਾਂਹੀ ਤਬਾਹੀ ਨੂੰ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਨਵੰਬਰ-84, ਨਸ਼ਿਆਂ ਦੀ ਲੜੀ ਵਿੱਚ ਹੀ ਦੱਸਿਆ ਗਿਆ ਅਤੇ ਮੰਗ ਕੀਤੀ ਕਿ ਬੀ.ਬੀ.ਐਮ.ਬੀ. ਦਾ ਕੰਟਰੋਲ ਤੁਰੰਤ ਪੰਜਾਬ ਹਵਾਲੇ ਕੀਤਾ ਜਾਵੇ। ਸਮਾਗਮ ਨੂੰ ਹਰਮਨਦੀਪ ਸਿੰਘ ਸਰਹਾਲੀ, ਸੁਖਵਿੰਦਰ ਸਿੰਘ ਤਰਨ ਤਾਰਨ, ਸਤਵਿੰਦਰ ਸਿੰਘ, ਬਲਰਾਜ ਸਿੰਘ, ਵਿਰਸਾ ਸਿੰਘ ਬਹਿਲਾ ਆਦਿ ਨੇ ਸੰਬੋਧਨ ਕੀਤਾ।
ਸਮਾਗਮ ਵਿੱਚ ਬੀਬੀ ਕੰਵਲਜੀਤ ਕੌਰ, ਬੀਬ ਕਮਲਜੀਤ ਕੌਰ, ਬਲਦੇਵ ਸਿੰਘ ਸਾਂਘਣਾ, ਗੁਰਦੇਵ ਸਿੰਘ ਦੇਊ, ਕਰਨੈਲ ਸਿੰਘ ਦੇਊ, ਗੋਪਾਲ ਸਿੰਘ ਖਾਲੜਾ, ਗੁਰਸੇਵਕ ਸਿੰਘ ਲਾਖਣਾ, ਗੁਰਜੀਤ ਸਿੰਘ ਤਰਸਿੱਕਾ, ਪ੍ਰਗਟ ਸਿੰਂਘ ਠਰੂ, ਭਾਈ ਧਰਮ ਸਿੰਘ ਏਕਲਗੱਡਾ, ਜਸਬੀਰ ਸਿੰਘ ਮੰਡਿਆਲਾ, ਬੌਬੀ ਕੁਮਾਰ, ਬਲਵਿੰਦਰ ਕੁਮਾਰ, ਸੁਖਦੇਵ ਸਿੰਘ ਤਰਨ ਤਾਰਨ, ਜਸਬੀਰ ਸਿੰਘ ਪੱਟੀ, ਗੁਰਜੀਤ ਸਿੰਘ ਹਿੰਮਤਪੁਰਾ, ਸਤਵੰਤ ਸਿੰਘ ਮਾਣਕ, ਭਾਈ ਗੁਰਜੀਤ ਸਿੰਘ ਖਾਲਸਾ, ਨਿਰਵੈਲ ਸਿੰਘ ਹਰੀਕੇ, ਐਡਵੋਕੇਟ ਸਰਬਜਤੀ ਸਿੰਘ ਵੇਰਕਾ, ਸੁਖਚੈਨ ਸਿੰਘ ਬਹਿਲਾ, ਜਥੇਦਾਰ ਅੰਗਰੇਜ ਸਿੰਘ ਖਿਦੋਵਾਲੀ, ਮੰਗਲ ਸਿੰਘ ਕੋਟ ਹਯਾਤ, ਬਲਕਾਰ ਸਿੰਘ ਖਾਲੜਾ, ਜਥੇਦਾਰ ਨਿਰਮਲ ਸਿੰਘ, ਬਲਵਿੰਦਰ ਸਿੰਘ ਸੰਧਾ, ਬਾਬਾ ਗੁਰਦੀਪ ਸਿੰਘ, ਸੁਰਿੰਦਰ ਸਿੰਘ ਸਿੱਧੂ, ਕੰਵਲਜੀਤ ਸਿੰਘ ਨੌਸ਼ਿਹਰਾ ਪੰਨੂਆਂ, ਬਾਬਾ ਦਰਸ਼ਨ ਸਿੰਘ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ, ਪ੍ਰਗਟ ਸਿੰਘ ਠਰੂ, ਭਾਈ ਅਮਰਜੀਤ ਸਿੰਘ ਵਣਚਿੜੀ। ਇਸ ਮੌਕੇ ‘ਤੇ ਐਮ.ਪੀ. ਸਰਬਜੀਤ ਸਿੰਘ, ਬਾਪੂ ਤਰਸੇਮ ਸਿੰਘ, ਕੰਵਲਜੀਤ ਕੌਰ ਸੁਪਤਨੀ ਭਾਈ ਕੁਲਦੀਪ ਸਿੰਘ, ਐਡਵੋਕੇਟ ਸਰਬਜੀਤ ਸਿੰਘ ਵੇਰਕਾ, ਭਾਈ ਨਰੈਣ ਸਿੰਘ ਚੋੜਾ, ਭਾਈ ਧਰਮ ਸਿੰਘ ਏਕਲਗੱਡਾ ਸਮੇਤ ਸੈਂਕੜੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ‘ਤੇ ਵਰਲਡ ਸਿੱਖ ਜਥੇਬੰਦੀ ਦੇ ਆਗੂ ਪ੍ਰਗਟ ਸਿੰਘ ਨੇ ਵੀ ਸੰਬੋਧਨ ਕੀਤਾ।
Posted By: GURBHEJ SINGH ANANDPURI








