Nazrana Times

ਪੰਜਾਬੀ

ਹੜ੍ਹ ਪੀੜਤਾਂ ਦੀ ਸਾਰ ਲੈਣ ਪਹੁੰਚੇ ਬ੍ਰਹਮਪੁਰਾ,ਸਰਕਾਰ ਦੀ ਗੈਰ-ਮੌਜੂਦਗੀ 'ਚ ਕੋਲੋਂ ਦਿੱਤੀ ਮਾਲੀ ਮਦਦ

27 Sep, 2025 12:49 AM
ਹੜ੍ਹ ਪੀੜਤਾਂ ਦੀ ਸਾਰ ਲੈਣ ਪਹੁੰਚੇ ਬ੍ਰਹਮਪੁਰਾ,ਸਰਕਾਰ ਦੀ ਗੈਰ-ਮੌਜੂਦਗੀ 'ਚ ਕੋਲੋਂ ਦਿੱਤੀ ਮਾਲੀ ਮਦਦ

ਹੜ੍ਹ ਪੀੜਤਾਂ ਨੂੰ ਮੁਆਵਜ਼ਾ ਨਹੀਂ, ਸਿਰਫ਼ ਲਾਰੇ ਦੇ ਰਹੀ ਹੈ 'ਆਪ' ਸਰਕਾਰ- ਸਤਨਾਮ ਚੋਹਲਾ

ਪਿੰਡ ਘੜਕਾ 'ਚ ਪਲਟੂਨ ਪੁਲ ਦੀ ਸੇਵਾ ਲਈ 35,000 ਰੁਪਏ ਨਗਦ ਭੇਟ, ਕਣਕ ਦਾ ਬੀਜ ਦੇਣ ਦਾ ਵੀ ਕੀਤਾ ਐਲਾਨ

ਰਾਕੇਸ਼ ਨਈਅਰ

ਚੋਹਲਾ ਸਾਹਿਬ/ਤਰਨਤਾਰਨ,26 ਸਤੰਬਰ

ਹਲਕਾ ਖਡੂਰ ਸਾਹਿਬ ਵਿੱਚ ਹੜ੍ਹਾਂ ਕਾਰਨ ਹੋਈ ਭਾਰੀ ਤਬਾਹੀ ਤੋਂ ਬਾਅਦ ਪੀੜਤ ਲੋਕਾਂ ਦੀ ਸਾਰ ਲੈਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ 'ਆਪ' ਸਰਕਾਰ ਦੀ ਗੈਰ-ਮੌਜੂਦਗੀ ਦਰਮਿਆਨ,ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਪਿੰਡ ਘੜਕਾ ਦਾ ਦੌਰਾ ਕਰਕੇ ਲੋਕਾਂ ਦੇ ਦੁੱਖ-ਦਰਦ ਨੂੰ ਸੁਣਿਆ ਅਤੇ ਮੌਕੇ 'ਤੇ ਹੀ ਮਾਲੀ ਮਦਦ ਦੇ ਕੇ ਇੱਕ ਜ਼ਿੰਮੇਵਾਰ ਆਗੂ ਹੋਣ ਦਾ ਫਰਜ਼ ਨਿਭਾਇਆ।ਇਸ ਮੌਕੇ ਸੀਨੀਅਰ ਅਕਾਲੀ ਆਗੂ ਜਥੇਦਾਰ ਸਤਨਾਮ ਸਿੰਘ ਚੋਹਲਾ ਸਾਹਿਬ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ,ਜਿੰਨ੍ਹਾਂ ਨੇ 'ਆਪ' ਸਰਕਾਰ ਦੀ ਖੁੱਲ੍ਹ ਕੇ ਆਲੋਚਨਾ ਕੀਤੀ।ਜਾਣਕਾਰੀ ਅਨੁਸਾਰ,ਪਿੰਡ ਘੜਕਾ ਨੂੰ ਸੁਲਤਾਨਪੁਰ ਲੋਧੀ ਨਾਲ ਜੋੜਨ ਵਾਲਾ ਪਲਟੂਨ ਪੁਲ ਹੜ੍ਹਾਂ ਵਿੱਚ ਰੁੜ੍ਹ ਜਾਣ ਕਾਰਨ ਇਲਾਕਾ ਨਿਵਾਸੀਆਂ ਦਾ ਸੰਪਰਕ ਟੁੱਟ ਗਿਆ ਸੀ।ਸਰਕਾਰੀ ਮਦਦ ਦੀ ਉਡੀਕ ਕੀਤੇ ਬਿਨਾਂ,ਪਿੰਡ ਦੇ ਲੋਕਾਂ ਨੇ ਆਪਣੇ ਪੱਧਰ 'ਤੇ ਪੁਲ ਨੂੰ ਦੁਬਾਰਾ ਬਣਾਉਣ ਦੀ ਸੇਵਾ ਆਰੰਭ ਦਿੱਤੀ।ਜਦੋਂ ਇਹ ਮਾਮਲਾ ਸੀਨੀਅਰ ਅਕਾਲੀ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਧਿਆਨ ਵਿੱਚ ਆਇਆ,ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਲੋਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸ.ਬ੍ਰਹਮਪੁਰਾ ਨੇ ਮਸ਼ੀਨਰੀ ਲਈ ਦੋ ਡਰੰਮ ਡੀਜ਼ਲ ਖਰੀਦਣ ਵਾਸਤੇ ਆਪਣੇ ਨਿੱਜੀ ਕੋਲੋਂ 35,000 ਰੁਪਏ ਦੀ ਨਗਦ ਰਾਸ਼ੀ ਮੌਕੇ 'ਤੇ ਹੀ ਭੇਟ ਕੀਤੀ।ਇਸ ਮੌਕੇ ਬੋਲਦਿਆਂ ਸ.ਬ੍ਰਹਮਪੁਰਾ ਨੇ ਕਿਹਾ ਕਿ ਇਹ ਸਮਾਂ ਸਿਆਸਤ ਦਾ ਨਹੀਂ। ਕੇਵਲ,ਆਪਣੇ ਲੋਕਾਂ ਦੇ ਦੁੱਖ-ਸੁੱਖ ਵਿੱਚ ਨਾਲ ਖੜਨ ਦਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ 16 ਪਿੰਡਾਂ ਦੀ ਸਾਢੇ ਸੋਲਾਂ ਹਜ਼ਾਰ ਏਕੜ ਫ਼ਸਲ ਬਰਬਾਦ ਹੋ ਗਈ ਹੈ, ਪਰ 'ਆਪ' ਸਰਕਾਰ ਦਾ ਕੋਈ ਨੁਮਾਇੰਦਾ ਲੋਕਾਂ ਦੀ ਸਾਰ ਲੈਣ ਨਹੀਂ ਪਹੁੰਚਿਆ। 

ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਐਲਾਨ ਦਾ ਹਵਾਲਾ ਦਿੰਦਿਆਂ ਭਰੋਸਾ ਦਿਵਾਇਆ ਕਿ ਸਾਰੇ ਹੜ੍ਹ ਪੀੜਤ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਪਾਰਟੀ ਵੱਲੋਂ ਉੱਚ-ਕੁਆਲਿਟੀ ਦਾ ਸਰਟੀਫਾਈਡ ਬੀਜ ਮੁਹੱਈਆ ਕਰਵਾਇਆ ਜਾਵੇਗਾ।ਉਨ੍ਹਾਂ ਨੇ ਪੁਲ ਦੇ ਨਿਰਮਾਣ ਅਤੇ ਖੇਤਾਂ ਵਿੱਚੋਂ ਸਿਲਟ ਕੱਢਣ ਲਈ ਹੋਰ ਵੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।ਇਸਤੋਂ ਇਲਵਾ ਸ.ਸਤਨਾਮ ਸਿੰਘ ਬੱਲ,ਸ.ਬਲਜੀਤ ਸਿੰਘ ਬੱਲ,ਸ. ਦਲਬੀਰ ਸਿੰਘ ਬੱਲ, ਸ.ਗੁਰਵਿੰਦਰ ਸਿੰਘ, ਸ.ਹਰਪ੍ਰੇਮ ਸਿੰਘ, ਮਾਸਟਰ ਸਰਬਜੀਤ ਸਿੰਘ,ਸ.ਬੇਅੰਤ ਸਿੰਘ,ਸ.ਜਸਬੀਰ ਸਿੰਘ,ਸ.ਜੁਝਾਰ ਸਿੰਘ,ਸ.ਲਖਵਿੰਦਰ ਸਿੰਘ ਬੱਲ ਅਤੇ ਸ.ਗੁਰਭੇਜ ਸਿੰਘ ਬੱਲ,ਜਗਰੂਪ ਸਿੰਘ ਪੱਖੋਪੁਰ, ਮਨਜਿੰਦਰ ਸਿੰਘ ਲਾਟੀ,ਡਾ.ਜਤਿੰਦਰ ਸਿੰਘ, ਗੁਰਦੇਵ ਸਿੰਘ ਸ਼ਬਦੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

Posted By: GURBHEJ SINGH ANANDPURI

Loading…
Loading the web debug toolbar…
Attempt #