Nazrana Times

ਪੰਜਾਬੀ

ਅਧਿਕਾਰ ਸ਼ੰਘਰਸ਼ ਪਾਰਟੀ 100 ਵਾਂ ਦਿਨ ਫਤਿਹਗੜ੍ਹ ਸਾਹਿਬ ਵਿੱਚ ਮਨਾਏਗੀ, ਇੰਜ ਸ਼ੇਰਗਿੱਲ।

11 Jun, 2025 11:17 PM
ਅਧਿਕਾਰ ਸ਼ੰਘਰਸ਼ ਪਾਰਟੀ 100 ਵਾਂ ਦਿਨ ਫਤਿਹਗੜ੍ਹ ਸਾਹਿਬ ਵਿੱਚ ਮਨਾਏਗੀ, ਇੰਜ ਸ਼ੇਰਗਿੱਲ।

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਅਧਿਕਾਰ ਸ਼ੰਘਰਸ਼ ਪਾਰਟੀ ਦੀ ਮੀਟਿੰਗ, ਪਾਰਟੀ ਦੇ ਕੇਂਦਰੀ ਦਫਤਰ ਅੰਮ੍ਰਿਤਸਰ ਵਿੱਚ ਹੋਈ। ਜਿਸ ਵਿੱਚ ਪਾਰਟੀ ਦੇ ਯੂਥ ਪ੍ਰਧਾਨ ਸਮਸ਼ੇਰ ਸਿੰਘ ਸ਼ੇਰਾ,ਪਾਰਟੀ ਸਕੱਤਰ ਜਗਜੀਤ ਸਿੰਘ ਬਿਲਾ,ਜਿਲਾ ਪ੍ਰਧਾਨ ਸੁਖਦੇਵ ਸਿੰਘ ਰਾਜਾਸਾਸੀ,ਜਿਲਾ ਜਰਨਲ ਸਕੱਤਰ ਸੁਲੱਖਣ ਸਿੰਘ ਨਾਗ, ਮਾਰਕਿਟ ਐਸੋਸੀਏਸ਼ਨ ਦੇ ਪ੍ਰਧਾਨ ਗਿਰਦਾਰੀ ਲਾਲ,ਪਾਰਟੀ ਦੇ ਫਾਊਂਡਰ ਮੈਂਬਰ ਇੰਜ ਦੇਵ ਪ੍ਰਕਾਸ਼ ਸਹੋਤਾ,ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਗਿੱਲ, ਰਣਬੀਰ ਸਿੰਘ ਗਿੱਲ, ਯੂਥ ਆਗੂ ਸੁਰਿੰਦਰ ਸਿੰਘ ਟੋਨੀ,ਇੰਸ ਗੁਰਮੇਜ ਸਿੰਘ ਅਤੇ ਹੋਰ ਮੈਂਬਰ ਸ਼ਾਮਲ ਹੋਏ ।

ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਇੰਜ ਸ਼ੇਰਗਿੱਲ ਨੇ ਕਿ ਪਾਰਟੀ ਦੀ ਨਵੀਂ ਸੋਚ ਨਾਲ ਸਹਿਮਤ ਹੁੰਦੇ ਲੋਕ ਬਹੁਤ ਤੇਜੀ ਨਾਲ ਏ ਐਸ ਪੀ ਵਿੱਚ ਸ਼ਾਮਲ ਹੋ ਰਹੇ ਹਨ। ਪਾਰਟੀ ਨੇ ਮਾਝੇ ਵਿੱਚ 5 ,ਮਾਲਵੇ ਵਿੱਚ 13 ਅਤੇ ਦੁਆਬੇ ਵਿੱਚ 3 ਵਿਧਾਨ ਸਭਾ ਸੀਟਾਂ ਤੇ ਪੂਰੇ ਜੋਰ ਸ਼ੋਰ ਨਾਲ 2027 ਦੀ ਚੋਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ।ਅਧਿਕਾਰ ਸ਼ੰਘਰਸ਼ ਪਾਰਟੀ ਨੂੰ ਹੌਂਦ ਵਿੱਚ ਆਇਆਂ 21 ਜੂਨ ਨੂੰ 100 ਦਿਨ ਹੋ ਜਾਣਗੇ। ਅਸੀ ਪਾਰਟੀ ਦਾ 100 ਵਾਂ ਦਿਨ ਜਿਲਾ ਫਤਿਹਗੜ੍ਹ ਸਾਹਿਬ ਵਿੱਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਹੀਦੀ ਸਥਾਨ, ਉਹਨਾ ਨੂੰ ਨਤਮਸਤਕ ਹੋਣ ਤੋਂ ਬਾਅਦ ਵੱਡੀ ਪ੍ਰੈਸ ਕਾਨਫਰੰਸ ਕਰਕੇ ਮਨਾਵਾਂਗੇ। ਉਸ ਦਿਨ ਵੱਡੇ ਪੱਧਰ ਤੇ ਲੋਕ ਪਾਰਟੀ ਵਿਚ ਸ਼ਾਮਲ ਹੋਣਗੇ। ਜਿਲਾ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਵੱਡੇ ਕਾਫਲੇ ਨਾਲ ਅਸੀ 21 ਜੂਨ ਨੂੰ ਫਤਿਹਗੜ੍ਹ ਸਾਹਿਬ ਪਹੁੰਚਾਂਗੇ।ਯੂਥ ਪ੍ਰਧਾਨ ਸਮਸ਼ੇਰ ਸਿੰਘ ਅਤੇ ਜਿਲਾ ਜਰਨਲ ਸਕੱਤਰ ਸੁਲੱਖਣ ਸਿੰਘ ਨੇ ਕਿਹਾ ਕਿ ਪੰਜਾਬ, ਹਰਿਆਣਾ , ਹਿਮਾਚਲ ਅਤੇ ਚੰਡੀਗੜ੍ਹ ਤੋਂ ਪਾਰਟੀ ਅਹੁਦੇਦਾਰ ਉਸ ਦਿਨ ਪ੍ਰੋਗਰਾਮ ਵਿੱਚ ਸਾਮਲ ਹੋਣਗੇ।

Posted By: GURBHEJ SINGH ANANDPURI

Loading…
Loading the web debug toolbar…
Attempt #