Nazrana Times

ਪੰਜਾਬੀ

ਹਲਕਾ ਜੰਡਿਆਲਾ ਗੁਰੂ ਅਧੀਨ ਬਲਾਕ ਤਰਸਿਕਾ ਨੂੰ ਭੰਗ ਕਰਨ ਮਸਲਾ ਲੋਕ ਹਿਤਾਂ ਨਾਲੋਂ ਜਿਆਦਾ ਸਿਆਸੀ ਜੰਗ ਦਾ ਅਖਾੜਾ ਬਣਦਾ ਜਾ ਰਿਹਾ ਹੈ।

23 Sep, 2025 02:20 AM
ਹਲਕਾ ਜੰਡਿਆਲਾ ਗੁਰੂ ਅਧੀਨ ਬਲਾਕ ਤਰਸਿਕਾ ਨੂੰ ਭੰਗ ਕਰਨ ਮਸਲਾ ਲੋਕ ਹਿਤਾਂ ਨਾਲੋਂ ਜਿਆਦਾ ਸਿਆਸੀ ਜੰਗ ਦਾ ਅਖਾੜਾ ਬਣਦਾ ਜਾ ਰਿਹਾ ਹੈ।

ਟਾਂਗਰਾ – ਸੁਰਜੀਤ ਸਿੰਘ ਖਾਲਸਾ

ਆਮ ਆਦਮੀ ਪਾਰਟੀ ਦੀ ਸਰਕਾਰ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਬਲਾਕ ਤਰਸਿਕਾ ਨੂੰ ਤੋੜਨ ਦੀ ਪਤਾ ਨਹੀਂ ਕੀ ਮਜਬੂਰੀ ਹੋਵੇਗੀ ਪਰ ਵਿਰੋਧੀ ਧਿਰਾਂ ਨੂੰ ਪ੍ਰਚਾਰ ਕਰਨ ਦਾ ਖੁਲਾ ਮੌਕਾ ਮਿਲ ਗਿਆ ਹੈ।ਹਲਕਾ ਜੰਡਿਆਲਾ ਗੁਰੂ ਨੂੰ ਬਹੁਤ ਲੰਮੇ ਸਮੇਂ ਬਾਅਦ ਕੈਬਨਿਟ ਮੰਤਰੀ ਮਿਲਿਆ ਜਿਸ ਦਾ ਲੋਕਾਂ ਨੇ ਬਹੁਤ ਲਾਭ ਵੀ ਉਠਾਇਆ ਹੈ।ਲੋਕਾਂ ਦੇ ਬਿਜਲੀ ਬੋਰਡ ਨਾਲ ਚਿਰਾਂ ਤੋਂ ਲਟਕਦੇ ਮਸਲੇ ਘਰਾਂ ਦੇ ਵਿਚੋਂ ਲੰਘਦੀਆਂ 11 ਕੇ ਵੀ ਲਾਈਨਾਂ ਬਾਹਰ ਕੱਢਣ ਅਤੇ ਨਵੇਂ ਟਰਾਸਫਾਰਮਰ ਰੱਖਣ ਦੇ ਚਿਰਾਂ ਤੋਂ ਲਟਕਦੇ ਮਸਲੇ ਹੱਲ ਹੋਏ।ਬਹੁਤ ਲੰਮੇਂ ਸਮੇਂ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੰਗ ਹਰ ਸਰਕਾਰ ਕੋਲੋਂ ਕੀਤੀ ਜਾਂਦੀ ਰਹੀ ਹੈ।ਉਹ ਸੜਕਾਂ ਦੇ ਨੀਂਹ ਪਥਰ ਰੱਖ ਕੇ ਕੰਮ ਵੀ ਸ਼ੁਰੂ ਕਰਵਾ ਦਿਤੇ ਗਏ ਸਨ।ਵਿਰੋਧੀ ਧਿਰ ਕੋਲ ਕੋਈ ਪ੍ਰਚਾਰ ਦਾ ਮੁਦਾ ਨਹੀਂ ਸੀ। ਪਰ ਬਲਾਕ ਤਰਸਿਕਾ ਤੋੜਨ ਦਾ ਫੈਸਲਾ ਸਾਹਮਣੇ ਆੳੌੁਣ ਤੇ ਵਿਰੋਧ ਸ਼ੁਰੂ ਹੋ ਗਿਆ ਹੈ।ਪਹਿਲਾਂ ਕੁਝ ਬੁਧੀਜੀਵੀ ਪਤਰਕਾਰਾਂ ਕਿਸਾਨ ਜਥੇਬੰਦੀਆਂ/ਸਮਾਜ ਸੇਵੀ ਜਥੇਬੰਦੀਆਂ ਨੇ ਸਾਂਝੇ ਤੌੇਰ ਤੇ ਮੋਰਚਾ ਬਣਾਕੇ ਬਲਾਕ ਤਰਸਿਕਾ ਨੂੰ ਮੁੜ ਬਹਾਲ ਕਰਨ ਲਈ ਲੋਕ ਹਿਤਾਂ ਲਈ ਸਾਂਝਾ ਸ਼ੰਘਰਸ਼ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਕਿਸੇ ਵੀ ਰਾਜਨੀਤੀ ਨੂੰ ਬਾਹਰ ਰੱਖ ਕੇ ਸਾਰੀਆਂ ਧਿਰਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਰੋਸ ਮੁਜਾਹਰੇ ਤੇ ਟਰੈਕਟਰ ਮਾਰਚ ਵੀ ਕੀਤੇ ਗਏ। ਇਸ ਤੇ ਆਮ ਆਦਮੀ ਪਰਟੀ ਵਰਕਰਾਂ ਲੀਡਰਾਂ ਵਲੋਂ ਕੀਤੇ ਜਾਂਦੇ ਪ੍ਰਚਾਰ ਦਾ ਪੂਰੇ ਤਾਂਥਾਂ ਸਾਹਿਤ ਸਰਕਾਰੀ ਵੈਬਸਾਈਟ ਤੋਂ ਜਵਾਬ ਦਿਤਾ ਗਿਆ।ਕਿ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਤਰਸਿਕਾ ਬਲਾਕ ਦੇ ਸਾਰੇ ਪਿੰਡ ਬਲਾਕ ਜੰਡਿਆਲਾ ਗੁਰੂ ਅਧੀਨ ਹਨ।ਆਮ ਆਦਮੀ ਪਾਰਟੀ ਲੀਡਰਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਤਰਸਿਕਾ ਬਲਾਕ ਨਹੀਂ ਤੋੜਿਆ ਗਿਆ।ਦਫਤਰ ਚਾਲੂ ਰਹੇਗਾ ਅਤੇ ਸਾਰਾ ਸਟਾਫ ਇਥੇ ਹੀ ਬੈਠੇਗਾ।ਪਰ ਬੀਤੇ ਦਿਨ ਕਾਂਗਰਸ ਪਾਰਟੀ ਨੇ ਬਲਾਕ ਵਿਚ ਆਪਣੇ ਪਧਰ ਤੇ ਇਕਠ ਕਰਕੇ ਦਰਸਾ ਦਿਤਾ ਹੈ ਕਿ ਉਹ ਕਿਸੇ ਵੀ ਸਾਂਝੇ ਮੋਰਚੇ ਦਾ ਭਾਗ ਨਹੀਂ ਹਨ। ਬਲਾਕ ਤਰਸਿਕਾ ਬਹਾਲ ਹੋ ਜਾਣ ਨਾਲ ਵੀ ਲੋਕਾਂ ਦੇ ਸਾਰੇ ਮਸਲੇ ਹਲ ਨਹੀਂ ਹੋ ਜਾਣੇ ।ਪਰ ਸਿਆਸੀ ਪਾਰਟੀਆਂ ਨੂੰ ਕਿਸੇ ਵੀ ਸ਼ੰਘਰਸ਼ ਨਾਲੋਂ ਆਪਣੇ ਹਿਤ ਪਿਆਰੇ ਹਨ ਜਿਸ ਕਾਰਣ ਕੋਈ ਵੀ ਮਸਲੇ ਹਲ ਨਹੀਂ ਹੁੰਦੇ।ਆਉਣ ਵਾਲੇਂ ਸਮੇਂ ਵਿਚ ਵੀ ਕੋਈ ਲੋਕਾਂ ਦਾ ਸਾਂਝਾ ਸ਼ੰਘਰਸ਼ ਨਹੀਂ ਰਹੇਗਾ।ਸਿਆਸੀ ਪਾਰਟੀਆਂ ਵਲੋਂ ਲੋਕ ਹਿਤਾਂ ਨਾਲੋ ਜਿਆਦਾ ਕੇਵਲ ਆਪਣੇ ਹਿਤ ਸਾਹਮਣੇ ਰੱਖੇ ਜਾਂਦੇ ਹਨ।

Posted By: GURBHEJ SINGH ANANDPURI

Loading…
Loading the web debug toolbar…
Attempt #