ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਾਲਿਆਂ ਦਾ ਜਰਮਨੀ ਪਹੁੰਚਣ ਤੇ ਫਰੈਂਕਫੋਰਟ ਦੇ ਹਵਾਈ ਅੱਡੇ ਤੇ ਕੀਤਾ ਨਿੱਘਾ ਸਵਾਗਤ.......
12 Jun, 2025 10:35 PM
ਫਰੈਂਕਫਰਟ , 12 ਜੂਨ , ਗੁਰਨਿਸ਼ਾਨ ਸਿੰਘ ਪੁਰਤਗਾਲ
ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਜਰਮਨੀ ਵਿਖੇ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਬਾਬਾ ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ ਐਸੋਸੀਏਸ਼ਨ ਫਰੈਂਕਫੋਰਟ ਜਰਮਨੀ ਵੱਲੋ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 13 ਤੋੰ 15 ਜੂਨ ਦਿਨ ਸ਼ੁੱਕਰ, ਸ਼ਨੀ, ਐਤਵਾਰ ਨੂੰ ਹੋ ਰਿਹਾ ਹੈ। ਇਸ ਸਮਾਗਮ ਵਿੱਚ ਪੰਥ ਦੇ ਮਹਾਨ ਵਿਦਵਾਨ ਕਥਾਵਾਚਕ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਸ਼੍ਰੀ ਫਤਹਿਗੜ੍ਹ ਸਾਹਿਬ ਜੋ ਗੁਰ-ਉਪਦੇਸ ਦਿੜ੍ਰ ਕਰਾਉਣ ਲਈ ਅੱਜ ਫਰੈਂਕਫੋਰਟ ਹਵਾਈ ਅੱਡੇ ਤੇ ਪਹੁੰਚੇ, ਇਸ ਸਮੇ ਉਨ੍ਹਾ ਦਾ ਸਵਾਗਤ ਕਰਦੇ ਹੋਏ ਗ੍ਰੰਥੀ ਸਾਹਿਬਾਨ ਭਾਈ ਚਮਕੌਰ ਸਿੰਘ ਸਭਰਾਅ, ਭਾਈ ਗੁਰਨਿਸ਼ਾਨ ਸਿੰਘ ਪੱਟੀ ਅਤੇ ਸੰਸਥਾ ਦੇ ਮੈਂਬਰ ਗੁਰਮੀਤ ਸਿੰਘ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ ਸ਼ੰਮੀ ਆਦਿ ਨੇ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਅਤੇ ਸਿੱਖ ਐਸੋਸੀਏਸ਼ਨ ਵੱਲੋ ਜੀ ਆਇਆ ਨੂੰ ਆਖਦਿਆਂ ਨਿੱਘਾ ਸਵਾਗਤ ਕੀਤਾ ਅਤੇ ਗੁਰਦੁਆਰਾ ਸਾਹਿਬ ਪੁੱਜਣ ਤੇ ਸਮੂਹ ਸਾਧ ਸੰਗਤ ਵਲੋਂ ਬਾਬਾ ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ ਐਸੋਸੀਏਸ਼ਨ ਫਰੈਂਕਫੋਰਟ ਦੇ ਸਮੁੱਚੇ ਪ੍ਰਬੰਧਕਾਂ ਪ੍ਰਧਾਨ ਮਾਸਟਰ ਦਲੇਰ ਸਿੰਘ , ਚੈਅਰਮੈਨ ਕਰਨੈਲ ਸਿੰਘ ਅਕਬਰਪੁਰਾ, ਸੈਕਟਰੀ ਬਾਵਾ ਸਿੰਘ , ਮੀਤ ਪ੍ਰਧਾਨ ਲਖਵਿੰਦਰ ਸਿੰਘ ਲੱਖਾ, ਖਜ਼ਾਨਚੀ ਹਰਪ੍ਰੀਤ ਸਿੰਘ ਸੰਮੀ ਆਦਿ ਨੇ ਜੀ ਆਇਆ ਨੂੰ ਆਖਿਆ ਅਤੇ ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਆਓ ਇਨ੍ਹਾ ਸਮਾਗਮਾਂ ਵਿੱਚ ਗੁਰਦੁਆਰਾ ਸਿੱਖ ਸੈਂਟਰ ਵਿਖੇ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀਆ ਬਖਸ਼ਿਸ਼ਾਂ ਪ੍ਰਪਾਤ ਕਰੀਏ ।
Posted By: GURBHEJ SINGH ANANDPURI








