Nazrana Times

ਪੰਜਾਬੀ

ਗੁਰਦੁਆਰਾ ਸਿੰਘ ਸਭਾ ਸ਼ੀਪਰਸਟ੍ਰਾਸੇ, ਡੈਨਹਾਗ , ਹਾਲੈਂਡ ਵਿਖੇ ਖਾਲਸੇ ਦੀ ਚੜ੍ਹਦੀ ਕਲਾ ਅਤੇ ਜਾਹੋ ਜਲਾਲ ਦੇ ਪ੍ਰਤੀਕ “ਹੋਲਾ-ਮਹੱਲਾ” ਅਤੇ “ਇੰਟਰਨੈਸ਼ਨਲ ਵੁਮੈਨਸ ਡੇ” ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ

08 Mar, 2026 11:21 PM
 ਗੁਰਦੁਆਰਾ ਸਿੰਘ ਸਭਾ ਸ਼ੀਪਰਸਟ੍ਰਾਸੇ, ਡੈਨਹਾਗ , ਹਾਲੈਂਡ  ਵਿਖੇ ਖਾਲਸੇ ਦੀ ਚੜ੍ਹਦੀ ਕਲਾ ਅਤੇ ਜਾਹੋ ਜਲਾਲ ਦੇ ਪ੍ਰਤੀਕ “ਹੋਲਾ-ਮਹੱਲਾ” ਅਤੇ “ਇੰਟਰਨੈਸ਼ਨਲ ਵੁਮੈਨਸ ਡੇ” ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ

ਹਾਲੈਂਡ , ਨਜ਼ਰਾਨਾ ਟਾਈਮਜ ਬਿਊਰੋ 

ਹਾਲੈਂਡ-ਨੀਦਰਲੈਂਡ-ਹਾਲੈਂਡ ਦੇ ਸ਼ਹਿਰ ਡੈਨਹਾਗ ਵਿਖੇ ਸਥਿੱਤ ਗੁਰਦੁਆਰਾ ਸਿੰਘ ਸਭਾ ਸ਼ੀਪਰਸਟ੍ਰਾਸੇ ਵਿਖੇ ਖਾਲਸੇ ਦੀ ਚੜ੍ਹਦੀ ਕਲਾ ਅਤੇ ਜਾਹੋ ਜਲਾਲ ਦੇ ਪ੍ਰਤੀਕ “ਹੋਲਾ-ਮਹੱਲਾ” ਅਤੇ “ਇੰਟਰਨੈਸ਼ਨਲ ਵੁਮੈਨਸ ਡੇ” ਨੂੰ ਸਮਰਪਿਤ ਹਫ਼ਤਾਵਾਰੀ ਦਿਵਾਨ ਸਜਾਏ ਗਏ। ਜਿਸ ਵਿੱਚ ਸਭ ਤੋ ਪਹਿਲਾਂ ਪਰਿਵਾਰਾਂ ਵੱਲੋਂ ਸ਼ੁਕਰਾਨੇ ਸਹਿਤ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਉਪਰੰਤ ਦਿਵਾਨ ਦੀ ਆਰੰਭਤਾ ਬੱਚਿਆ ਵੱਲੋਂ ਗੁਰਬਾਣੀ ਕੀਰਤਨ ਨਾਲ ਕੀਤੀ ਗਈ, ਇਸ ਭਾਈ ਗੁਰਦੇਵ ਸਿੰਘ ਸੂਬੇਦਾਰ ਅਤੇ ਭਾਈ ਹਰਜੀਤ ਸਿੰਘ ਹਾਲੈਂਡ ਦੇ ਰਾਗੀ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ।

 ਇਸ ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਗੁਰਨਿਸ਼ਾਨ ਸਿੰਘ ਪੱਟੀ ਨੇ ਸੰਗਤਾਂ ਨਾਲ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਸਾਂਝ ਪਾਈ। ਭਾਈ ਗੁਰਨਿਸ਼ਾਨ ਸਿੰਘ ਨੇ ਸੰਗਤਾਂ ਨਾਲ ਖਾਲਸੇ ਦੇ ਨਿਆਰੇਪਣ, ਚੜ੍ਹਦੀ ਕਲਾ ਅਤੇ ਜਾਹੋ ਜਲਾਲ ਦੇ ਪ੍ਰਤੀਕ”ਹੋਲਾ ਮਹੱਲਾ” ਦਿਵਸ ਦੀ ਆਰੰਭਤਾ, ਵਿਲੱਖਣਤਾ, ਮਹੱਤਤਾ ਅਤੇ ਮਨਾਉਣ ਦੇ ਢੰਗ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਇਸਨੂੰ ਰਵਾਇਤੀ ਢੰਗ ਨਾਲ ਮਨਾਉਣ ਦੀ ਪ੍ਰੇਰਣਾ ਕੀਤੀ। ਉਹਨਾਂ ਹੋਲੇ ਮਹੱਲੇ ਸਮਾਗਮ ਤੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਾਂਝੇ ਕੀਤੇ ਵਿਚਾਰਾਂ ਦੀ ਪ੍ਰੋੜਤਾ ਕੀਤੀ ਅਤੇ ਕਿਹਾ ਕਿ ਖਾਲਸਾ ਨਿਆਰਾ ਹੈ ਤੇ ਸਾਨੂੰ ਨਿਆਰੇ ਬਣ ਕੇ ਹੀ ਵਿਚਰਨਾ ਚਾਹੀਦਾ ਹੈ। ਉਹਨਾਂ ਇਸਤਰੀ ਦਿਵਸ ਦੀਆਂ ਵਧਾਈਆਂ ਦੇਂਦਿਆ ਸਿੱਖ ਧਰਮ ਵਿੱਚ ਔਰਤਾਂ/ ਬੀਬੀਆਂ ਦੇ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕਰਕੇ ਬੀਬੀਆਂ ਨੂੰ ਪ੍ਰੇਰਨਾਵਾਂ ਲੈਣ ਦੀ ਪ੍ਰੇਰਣਾ ਕੀਤੀ।

 ਉਹਨਾਂ ਇਹ ਵੀ ਕਿਹਾ ਕਿ ਸੋਸ਼ਲ ਮੀਡੀਏ ਰਾਹੀਂ ਵਾਦ ਵਿਵਾਦ ਪੈਦਾ ਕਰਨ ਤੋ ਬਾਅਦ ਜਾਨ ਗਵਾਉਣ ਵਾਲੀਆਂ ਬੀਬੀਆਂ ਸ਼ਹੀਦ ਕਹਿਲਾਉਣ ਦੇ ਲਾਇਕ ਨਹੀਂ ਹੁੰਦੀਆਂ। ਸਿੱਖ ਧਰਮ ਵਿੱਚ ਔਰਤ ਨੂੰ ਬਰਾਬਰ ਦਾ ਅਧਿਕਾਰ ਗੁਰੂ ਨਾਨਕ ਦੇਵ ਜੀ ਨੇ ਲੈ ਕੇ ਦਿੱਤਾ ਹੈ ਤੇ ਔਰਤ ਨੂੰ ਆਪਣੇ ਬੱਚਿਆਂ, ਧਰਮ ਅਤੇ ਕੌਂਮ ਦੀ ਚੜ੍ਹਦੀ ਕਲਾ ਲਈ ਗੁਣਾਂ ਨੂੰ ਧਾਰਨ ਕਰਕੇ ਜੀਵਨ ਜਿਊਣਾ ਚਾਹੀਦਾ ਹੈ। ਇਸ ਸਮੇਂ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ।

Posted By: GURBHEJ SINGH ANANDPURI

Loading…
Loading the web debug toolbar…
Attempt #