ਸਿੱਖਾਂ ਦੇ ਸਾਰੇ ਮਸਲਿਆਂ ਦਾ ਹੱਲ ਸਿਰਫ ਆਪਣਾ ਕੌਮੀ ਘਰ ਖਾਲਿਸਤਾਨ !
20 Mar, 2025 06:03 AM
ਸਿੱਖਾਂ ਦੇ ਸਾਰੇ ਮਸਲਿਆਂ ਦਾ ਹੱਲ ਸਿਰਫ ਆਪਣਾ ਕੌਮੀ ਘਰ ਖਾਲਿਸਤਾਨ !
ਦੁਨੀਆਂ ਭਰ ਵਿੱਚ ਵਸਦੀ ਸਿੱਖ ਕੌਮ ਜੀਓ ,
ਵਾਹਿਗੁਰੂ ਜੀ ਕਾ ਖਾਲਸਾ ॥ਵਾਹਿਗੁਰੂ ਜੀ ਕੀ ਫਤਹਿ ਜੀ ॥
ਹੋਰ ਕਿਸੇ ਨਾਲੋਂ ਪਹਿਲਾਂ ਆਪਣੀ ਗੱਲ ਕਰਨੀ ਚਾਹੀਦੀ ਹੈ ! ਅਕਾਲ ਪੁਰਖ ਵਾਹਿਗੁਰੂ ਜੀ ਨੇ ਦਸਾਂ ਹੀ ਪਾਤਸ਼ਾਹੀਆਂ ਨੇ ਧੰਨ ਗੁਰੂ ਗਰੰਥ ਸਾਹਿਬ ਜੀ ਨੇ ਸ਼ਹੀਦਾਂ ਸਿੰਘਾਂ ਨੇ ਸਿਰ ਉੱਪਰ ਮਿਹਰ ਭਰਿਆ ਹੱਥ ਪੱਖਿਆ ਤਾਂ ਰੋਮ ਰੋਮ ਕੌਮੀ ਘਰ ਖਾਲਿਸਤਾਨ ਦੀ ਖਾਤਰ ਕੁਰਬਾਨ ਕਰ ਦਿਆਂਗੇ ! ਸਿੱਖਾਂ ਵਿੱਚ ਖਾਨਾ ਜੰਗੀ ਵੱਢ ਵੱਢਾਂਗਾ ਕਤਲੋਗਾਰਤ ਕਰਵਾਉਣ ਲਈ ਭਾਰਤੀ ਏਜੰਸੀਂਆਂ ਸੈਂਟਰ ਦੀ ਬੀ ਜੇ ਪੀ ਸਰਕਾਰ ਆਰ ਐਸ ਐਸ ਅਤੇ ਹੋਰ ਸਿੱਖ ਵਿਰੋਧੀ ਤਾਕਤਾਂ ਅਤੇ ਸਿੱਖ ਪੰਥ ਵਿਚਲੇ ਦੋ ਮੂੰਹੇ ਸੱਪਾਂ ਦਾ ਪੂਰਾ ਜੋਰ ਲੱਗਿਆ ਹੋਇਆ ਹੈ , ਜਿਹਨਾਂ ਦਾ ਮੁੱਖ ਸਰਗਣਾ ਗਦਾਰ ਏ ਕੌਮ , ਅਹਿਮਦ ਸ਼ਾਹ ਅਬਦਾਲੀ ਦੀ ਰੂਹ ਪਰਕਾਸ਼ ਬਾਦਲ ਦਾ ਸਪੁੱਤਰ ਸੁੱਖਬੀਰ ਬਾਦਲ ਹੈ , ਇਹਨਾਂ ਦੇ ਨਾਮ ਨਾਲ ਸਿੰਘ ਲਾਉਣਾ ਮਹਾਂ ਪਾਪ ਹੈ ! ਬਾਕੀ ਇਹਨਾਂ ਦਾ ਸਾਥ ਦੇ ਰਹੇ ਡਾਕਟਰ ਦਲਜੀਤ ਸਿੰਘ ਚੀਮਾ ਰਘੁਜੀਤ ਸਿੰਘ ਵਿਰਕ ਅਤੇ ਹੋਰ ਕੁੱਝ ਟੁਕੜਬੋਚ ਅਕਾਲੀ ਬਾਦਲ ਦਲੀਏ ਅਤੇ ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਮੈਂਬਰ ਹਨ ! 02 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਦੇ ਸਨਮੁੱਖ ਤੋਤੇ ਵਾਂਗ ਪਟਾਕ ਪਟਾਕ ਕੇ ਸਾਰੇ ਗੁਨਾਹ , ਸਾਰੇ ਪਾਪ ਕਬੂਲ ਕਰਨੇ ਫਿਰ ਉੱਹਨਾਂ ਗੁਨਾਹਾਂ ਪਾਪਾਂ ਦੀ ਸਜਾ , ਤਨਖਾਹ ਵੀ ਭੁਗਤਣੀ ਫਿਰ ਦੇਗਾਂ ਕਰਾ ਕੇ ਅਰਦਾਸਾਂ ਵੀ ਕਰਵਾਉਣੀਆਂ ਅਤੇ ਬਾਅਦ ਵਿੱਚ ਮੁੱਕਰ ਹੀ ਜਾਣਾ ਇਹ ਸਿਰਫ ਬਾਦਲਾਂ ਗਦਾਰਾਂ ਅਤੇ ਉੱਹਨਾਂ ਟੁਕੜਬੋਚਾਂ ਦੇ ਹਿੱਸੇ ਹੀ ਆਇਆ ਹੈ ! ਇਸ ਤੋਂ ਵੀ ਅਗਾਂਹ ਵਧ ਕੇ ਸਜਾ , ਤਨਖਾਹ ਸੁਣਾਉਣ ਵਾਲੇ ਜਥੇਦਾਰਾਂ ਦੀ ਪਹਿਲਾਂ ਕਿਰਦਾਰਕੁਸ਼ੀ ਕਰਨੀ , ਬਦਨਾਮ ਕਰਨਾ ਫਿਰ ਜਥੇਦਾਰੀ ਦੇ ਅਹੁਦੇ ਤੋਂ ਬਦਮਾਸ਼ੀ ਨਾਲ ਝੂਠੇ ਇਲਜਾਮ ਲਗਾ ਕੇ ਹਟਾ ਦੇਣਾ , ਪੂਰੀ ਦੁਨੀਆਂ ਵਿੱਚ ਵਸਦੀ ਗੁਰੂ ਨਾਨਕ ਦੇਵ ਜੀ ਨਾਮ ਲੇਵਾ ਸਿੱਖ ਸੰਗਤ ਲਈ ਇੱਕ ਅਸਹਿ ਪੀੜਾ ਹੈ ! ਇਹ ਬਾਦਲ ਦਲੀਏ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅਤੇ ਸਿੱਖ ਕੌਮ ਦੇ ਭਗੌੜੇ ਹਨ !

ਪਰ ਅੱਜ ਤੱਕ ਸ਼ਰੋਮਣੀ ਕਮੇਟੀ ਦੇ ਵਿਧੀ ਵਿਧਾਨ ਮੁਤਾਬਿਕ ਤਾਕਤ ਇਹਨਾਂ ਦੇ ਕੋਲ ਹੈ ਜਿਸ ਦੀ ਇਹ ਦੁਰਵਰਤੋਂ ਕਰਕੇ ਇਹ ਪੂਰੀ ਸਿੱਖ ਕੌਮ ਨੂੰ , ਜਥੇਦਾਰਾਂ ਨੂੰ ਪੀੜਾ ਪਹੁੰਚਾ ਰਹੇ ਹਨ ! ਹੁਣ ਵੇਲਾ ਆ ਗਿਆ ਹੈ ਕਿ ਇਹ ਤਾਕਤ ਸਿੱਖ ਕੌਮ ਇਹਨਾਂ ਕੋਲੋਂ ਖੋਹ ਕੇ ਕਿਸੇ ਸੁਹਿਰਦ ਹੱਥਾਂ ਵਿੱਚ ਦੇਵੇ ! ਪਿੱਛਲੀ ਅੱਧੀ ਸਦੀ ਵਿੱਚ ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਮਣਾਂ ਮੂੰਹੀ ਨੁਕਸਾਨ ਕਰਾਇਆ ਹੈ ! ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖ ਲਿਖ ਕੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜਿ ਉੱਪਰ ਹਮਲਾ ਪਰਕਾਸ਼ ਬਾਦਲ ਨੇ ਕਰਵਾਇਆ ! ਫਿਰ ਜੰਨ ਸੰਘ ਆਰ ਐਸ ਐਸ ਬੀ ਜੇ ਪੀ ਨਾਲ ਰਲ ਕੇ ਪੰਥਕ ਸੰਸਥਾਵਾਂ ਦੀ ਮਾਣ ਮਰਿਯਾਦਾ ਦਾ ਘਾਣ ਕੀਤਾ ! ਸਿੱਖਾਂ ਦਾ ਸ਼ਿਕਾਰ ਖੇਡਣ ਵਾਲੇ ਝੂਠੇ ਪੁਲੀਸ ਮੁਕਾਬਲੇ ਬਣਾਉਣ ਵਾਲੇ , ਧੀਆਂ ਭੈਣ ਦੀ ਇੱਜਤ ਤੇ ਆਬਰੂ ਲੁੱਟਣ ਵਾਲੇ , ਅੰਤਾਂ ਦਾ ਤਸ਼ੱਦਦ ਕਰਨ ਵਾਲੇ , ਭਾਰਤੀ ਫੋਰਸਾਂ , ਪੰਜਾਬ ਪੁਲੀਸ ਆਦਿ ਦੇ ਕਰਿੰਦਿਆਂ ਸਮੇਧ ਸੈਣੀ ਸੁਰੇਸ਼ ਅਰੋੜਾ ਨੂੰ ਤਰੱਕੀਆਂ ਬਖਸ਼ ਕੇ ਸਿੱਖ ਕੌਮ ਨੂੰ ਚਿੜਾਇਆ ! ਸੈਂਟਰ ਸਰਕਾਰ ਦੀ ਦਿੱਲੀਉਂ ਚੱਲਦੀ ਕਾਤਲ ਮਸ਼ੀਨ ਸਿੱਖ ਮਾਰਦੀ ਸੀ , ਪਰਕਾਸ਼ ਬਾਦਲ ਦੀ ਚੰਡੀਗੜ੍ਹੋਂ ਚੱਲਦੀ ਮਸ਼ੀਨ ਸਿੱਖੀ ਮਾਰਦੀ ਸੀ ! ਜੋ ਮੋਨਾ ਘੋਨਾ ਪਰਕਾਸ਼ ਬਾਦਲ ਨੇ ਸੁੱਖਬੀਰ ਬਾਦਲ ਨੇ ਅਕਾਲੀ ਬਣਾਇਆ ਅਤੇ ਅਕਾਲੀ ਸ਼ਬਦ ਹੀ ਕਲੰਕਿਤ ਕਰ ਦਿੱਤਾ ! ਸੋ ਭਾਈ ਇਹਨਾਂ ਬਾਦਲਾਂ ਦੇ ਪਾਪਾਂ ਦੀ ਤਾਂ ਪੂਰੀ ਕਿਤਾਬ ਕੀ ਪੂਰਾ ਗਰੰਥ ਹੀ ਲਿਖਿਆ ਜਾ ਸਕਦਾ ਹੈ ! ਇਸ ਕਰਕੇ ਹੁਣ ਖਾਲਸਾ ਪੰਥ ਜੀ ਜਾਗੋ , ਇਹਨਾਂ ਬਾਦਲਾਂ ਦੇ ਇਹਨਾਂ ਦੇ ਟੁਕੜਬੋਚ ਸ਼ਰੋਮਣੀ ਕਮੇਟੀ ਮੈਂਬਰਾਂ ਦਾ ਪਿੰਡਾਂ ਕਸਬਿਆਂ ਸ਼ਹਿਰਾਂ ਵਿੱਚ ਸਮਾਜਿਕ ਬਾਈਕਾਟ ਕਰ ਦਿਓ ! ਇਹਨਾਂ ਦੇ ਖਿਲਾਫ ਪਿੰਡਾਂ ਕਸਬਿਆਂ ਸ਼ਹਿਰਾਂ ਦੇ ਗੁਰਦਵਾਰਾ ਸਾਹਿਬਾਨ ਵਿੱਚ ਲਿਖਤੀ ਰੂਪ ਵਿੱਚ ਮਤੇ ਪਾਓ ! ਸੈਂਟਰ ਦੀ ਸਰਕਾਰ ਅਤੇ ਭਾਰਤੀ ਏਜੰਸੀਆਂ ਦੀ ਇਹ ਬੜੀ ਹੀ ਡੂੰਘੀ ਚਾਲ ਹੈ ਕਿ ਸਿੱਖ ਆਪਸੀ ਖਾਨਾਜੰਗੀ ਵਿੱਚ ਹੀ ਉੱਲਝੇ ਰਹਿਣ ਅਤੇ ਆਪਣੇ ਕੌਮੀ ਘਰ ਖਾਲਿਸਤਾਨ ਬਣਾਉਣ ਦੀਆਂ ਨੀਤੀਆਂ ਵੱਲ ਸਿੱਖਾਂ ਦਾ ਧਿਆਨ ਹੀ ਨਾ ਜਾਵੇ ! ਬਾਕੀ ਇਹਨਾ ਬਾਦਲ ਦਲੀਆਂ ਨਾਲ ਕਿਸੇ ਨੇ ਵੀ ਕੁੱਟਮਾਰ ਲੜਾਈ ਝਗੜਾ ਨਹੀਂ ਕਰਨਾ , ਬੱਸ ਇਹਨਾਂ ਦਾ ਸ਼ੋਸ਼ਲ ਬਾਈਕਾਟ ਕਰ ਦਿਓ ! ਕਦੇ ਹਿਮਾਚਲ ਵਿੱਚ ਸੰਤ ਜਰਨੈਲ ਸਿੰਘ ਜੀ ਦੇ ਪੋਸਟਰ ਪਾੜੇ ਜਾਂਦੇ ਹਨ , ਕਦੇ ਕੋਈ ਸ਼ੋਸ਼ਲ ਸਾਈਟਾਂ ਤੇ ਬਕਵਾਸ ਕਰਨ ਲੱਗ ਜਾਂਦਾ ਹੈ ! ਬਾਕੀ ਪੰਜਾਬ ਅਤੇ ਭਾਰਤ ਵਿੱਚ ਵਸਦਾ ਹਰ ਸਿੱਖ ਆਪਣੀ ਹਿਫਾਜਤ ਲਈ , ਰੱਖਿਆ ਲਈ ਤਿੰਨ ਫੱਟੀ ਸ੍ਰੀ ਸਾਹਿਬ , ਕਿਰਪਾਨ ਪੂਰੀ ਚੰਡਾ ਕੇ , ਤਿੱਖੀ ਕਰਾ ਕੇ ਜਰੂਰ ਰੱਖੋ , ਅਤੇ ਗਾਤਰੇ ਵਾਲੀ ਵੀ ਚੈਕ ਕਰਦੇ ਰਿਹਾ ਕਰੋ ਕਿ ਮੌਕੇ ਕੇ ਬਾਹਰ ਨਿੱਕਲ ਵੀ ਆਵੇਗੀ ਕਿ ਨਹੀਂ ਜਾਂ ਜੰਗਾਲਾ ਹੀ ਹੋਈ ਹੈ ! ਬਾਕੀ ਭਾਈ ਅਸੀਂ ਵਿਦੇਸ਼ਾਂ ਵਿੱਚ ਵਸਦੇ ਸਿੱਖ ਜੋ ਕੁੱਝ ਕਰ ਸਕਦੇ ਹਾਂ ਕਰ ਰਹੇ ਹਾਂ , ਜਾਗਦੇ ਹਾਂ ਸੁਤੇ ਨਹੀਂ ਹਾਂ ! ਸਭ ਨੂੰ ਜਾਗਦੇ ਰਹਿਣ ਦਾ ਹੋਕਾ ਦਿੰਦੇ ਹਾਂ ! ਅੰਮ੍ਰਿਤ ਛਕੋ ਸਿੰਘ ਸਜੋ ਤਿਆਰ ਬਰ ਤਿਆਰ ਖਾਲਸੇ ਬਣੋ , ਨਸ਼ਿਆਂ ਦਾ ਮਹਾਂਪਰਸ਼ਾਦ ਦਾ ,ਵਿਭਚਾਰ ਦਾ ਤਿਆਗ ਕਰੋ ? ਜਥੇਬੰਦੀਆਂ ਧੜੇਬੰਦੀਆਂ ਪਾਰਟੀਆਂ ਪਰਧਾਨਗੀਆਂ ਅਹੁਦਿਆਂ ਦੀ ਭੁੱਖ ਤੋਂ ਉੱਪਰ ਉੱਠ ਕੇ ਪੰਥ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਹੋਈਏ ! ਕੰਮ ਕੀਤਾ ਰੋਟੀ ਖਾਧੀ ਪਰਿਵਾਰ ਪਾਲਿਆ ਫਿਰ ਮਰ ਗਏ , ਇਹ ਇੱਕ ਸਿੱਖ ਦੀ ਜਿੰਦਗੀ ਨਹੀਂ ਹੋਣੀ ਚਾਹੀਦੀ ਜੀ ! ਕੌਮ ਨੂੰ ਧਰਮ ਨੂੰ ਸਮਾਜ ਨੂੰ ਦੇਸ਼ ਖਾਲਿਸਤਾਨ ਨੁੰ ਜਿਊਂਦੇ ਜੀਅ ਜਰੂਰ ਕੁੱਝ ਨਾ ਕੁੱਝ ਦੇ ਕੇ ਜਾਇਓ ਜੀ , ਪਿਆਰੇ ਸਿੱਖੋ ਅਤੇ ਸਿੱਖਣੀਓ ! ਗਾਤਰੇ ਤਿੰਨ ਫੁੱਟੀ ਕਿਰਪਾਨ ਬੀਬਆਂ ਭੈਣਾਂ ਬੱਚੀਆਂ ਵੀ ਜਰੂਰ ਰੱਖੋ , ਦੁੱਕੀ ਤਿੱਕੀ ਨੱੜੇ ਨਹੀਂ ਆਵੇਗੀ ! ਭੁੱਲਾਂ ਚੁੱਕਾਂ ਦੀ ਖਿਮਾਂ ਬਖਸ਼ਣੀ ਜੀ !

- ਹਰਪ੍ਰੀਤ ਸਿੰਘ ਪੰਮਾ ਆਜਾਦ ਅਸਟਰੀਆ
Posted By: Jugraj Singh Sandhu








