Nazrana Times

ਪੰਜਾਬੀ

ਤਰਸਿੱਕਾ ਬਲਾਕ ਨੂੰ ਬਚਾਉਣ ਲਈ ਤਰਸਿੱਕਾ ਬਲਾਕ ਦਫ਼ਤਰ ਵਿਖ਼ੇ ਹਾਅ ਦਾ ਨਾਹਰਾ ਮਾਰਨ ਲਈ ਜਨਤਕ ਇਕੱਠ 9 ਦਿਨ ਮੰਗਲਵਾਰ ਨੂੰ |

07 Sep, 2025 09:22 PM
ਤਰਸਿੱਕਾ ਬਲਾਕ ਨੂੰ ਬਚਾਉਣ ਲਈ ਤਰਸਿੱਕਾ ਬਲਾਕ ਦਫ਼ਤਰ ਵਿਖ਼ੇ ਹਾਅ ਦਾ ਨਾਹਰਾ ਮਾਰਨ ਲਈ ਜਨਤਕ ਇਕੱਠ 9 ਦਿਨ ਮੰਗਲਵਾਰ ਨੂੰ |

ਟਾਂਗਰਾ - ਸੁਰਜੀਤ ਸਿੰਘ ਖਾਲਸਾ

 ਪੰਜਾਬ ਸਰਕਾਰ ਵੱਲੋਂ ਬਲਾਕਾਂ ਦੇ ਕੀਤੇ ਗਏ ਪੁਨਰਗਠਨ ਨੋਟੀਫਿਕੇਸ਼ਨ ਵਿੱਚ ਬਲਾਕ ਤਰਸਿੱਕਾ ਦੀ ਹੋਂਦ ਨੂੰ ਖਤਮ ਕਰ ਦਿੱਤਾ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਸਮੁੱਚੇ ਪਿੰਡਾਂ ਨੂੰ ਇੱਕ ਹੀ ਬਲਾਕ ਜੰਡਿਆਲਾ ਗੁਰੂ ਬਲਾਕ ਨਾਲ ਜੋੜ ਦਿੱਤਾ | ਜਿਸ ਨਾਲ ਵਿਧਾਨ ਸਭਾ ਜੰਡਿਆਲਾ ਗੁਰੂ ਵਿੱਚ ਪੈਂਦੇ ਤਰਸਿੱਕਾ ਤੇ ਮਹਿਤਾ ਏਰੀਏ ਦੇ ਪਿੰਡਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ | ਇਸ ਏਰੀਏ ਦੇ ਮੋਹਤਬਰ ਬੰਦਿਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਤਰਸਿੱਕਾ ਬਲਾਕ ਜੋ ਕਿ ਵਿਧਾਨ ਸਭਾ ਜੰਡਿਆਲਾ ਗੁਰੂ ਦੇ ਸੈਂਟਰ ਵਿੱਚ ਪੈਂਦਾ ਹੈ ਜਿਸ ਦਾ ਜੰਡਿਆਲਾ ਗੁਰੂ ਵਿਧਾਨ ਸਭਾ ਹਲਕੇ ਦੇ ਸਮੁੱਚੇ ਪਿੰਡਾਂ ਨੂੰ ਹੀ ਫਾਇਦਾ ਸੀ ਪਰ ਹਲਕਾ ਵਿਧਾਇਕ ਵੱਲੋਂ ਤਰਸਿੱਕਾ ਬਲਾਕ ਦੀ ਹੋਂਦ ਖਤਮ ਕਰਕੇ ਸਿਰਫ ਜੰਡਿਆਲਾ ਬਲਾਕ ਨੂੰ ਹੀ ਮਾਨਤਾ ਦੇ ਕੇ ਤਰਸਿੱਕਾ ਅਤੇ ਮਹਿਤਾ ਏਰੀਏ ਦੇ ਪਿੰਡਾਂ ਦੇ ਪਿੱਠ ਵਿੱਚ ਛੁਰਾ ਮਾਰਿਆ ਹੈ | ਇਹ ਸਹੂਲਤਾਂ ਲੋਕਾਂ ਨੂੰ ਲੋਕਾਂ ਦੇ ਫਾਇਦੇ ਲਈ ਦਿੱਤੀਆਂ ਜਾਂਦੀਆਂ ਹਨ ਨਾ ਕਿ ਰਾਜਨੀਤਿਕ ਲੋਕਾਂ ਦੇ ਫਾਇਦੇ ਲਈ ਹਨ | ਇਸ ਬਲਾਕ ਦੀ ਹੋਂਦ ਨੂੰ ਬਚਾਉਣ ਲਈ 9 ਸਤੰਬਰ ਦਿਨ ਮੰਗਲਵਾਰ ਨੂੰ ਬਲਾਕ ਦਫਤਰ ਤਰਸਿੱਕਾ ਵਿਖੇ ਇਕ ਜਨਤਕ ਇਕੱਠ ਕੀਤਾ ਜਾ ਰਿਹਾ ਹੈ ਜਿਸ ਵਿੱਚ ਹਾਅ ਦਾ ਨਾਹਰਾ ਮਾਰਿਆ ਜਾਵੇਗਾ ਅਤੇ ਹਲਕਾ ਵਿਧਾਇਕ ਅਤੇ ਸਰਕਾਰ ਜੋ ਕਿ ਕੁੰਬਕਰਨੀ ਨੀਦ ਸੁੱਤੇ ਹੋਏ ਹਨ ਨੂੰ ਜਗਾਇਆ ਜਾਏਗਾ ਇਸ ਜਨਤਕ ਇਕੱਠ ਵਿੱਚ ਸਾਰੀਆਂ ਪਾਰਟੀਆਂ ਹੀ ਸ਼ਾਮਿਲ ਹੋ ਰਹੀਆਂ ਹਨ ਜੋ ਕਿ ਸਿਰਫ ਬਲਾਕ ਨੂੰ ਬਚਾਉਣ ਲਈ ਹੀ ਗੱਲ ਕਰਨਗੀਆਂ ਅਤੇ ਆਪਣੇ ਸਾਰੇ ਸਿਆਸੀ ਮੱਤਭੇਦ ਭੁਲਾ ਕੇ ਹਾਅ ਦਾ ਨਾਹਰਾ ਮਾਰਨਗੇ| |

Posted By: GURBHEJ SINGH ANANDPURI

Loading…
Loading the web debug toolbar…
Attempt #