Nazrana Times

ਪੰਜਾਬੀ

2027 ਦੀਆਂ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਮੁੜ ਬਣੇਗੀ ਕਾਂਗਰਸ ਪਾਰਟੀ ਦੀ ਸਰਕਾਰ -ਰਮਨਜੀਤ ਸਿੱਕੀ

15 Mar, 2025 12:50 AM
2027 ਦੀਆਂ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਮੁੜ ਬਣੇਗੀ ਕਾਂਗਰਸ ਪਾਰਟੀ ਦੀ ਸਰਕਾਰ -ਰਮਨਜੀਤ ਸਿੱਕੀ

ਸਾਬਕਾ ਵਿਧਾਇਕ ਸਿੱਕੀ ਦੀ ਅਗਵਾਈ ਹੇਠ ਪਿੰਡ ਧੂੰਦਾ ਦੇ ਦਰਜਨਾਂ ਪਰਿਵਾਰ ਕਾਂਗਰਸ ਪਾਰਟੀ ਵਿੱਚ ਸ਼ਾਮਲ

ਰਾਕੇਸ਼ ਨਈਅਰ ਚੋਹਲਾ

ਖਡੂਰ ਸਾਹਿਬ/ਤਰਨਤਾਰਨ,14 ਮਾਰਚ

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਖੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦ ਇਸ ਹਲਕੇ ਦੇ ਪਿੰਡ ਧੂੰਦਾ ਵਿੱਖੇ ਦਰਜਨਾਂ ਪਰਿਵਾਰਾਂ ਨੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।ਇਸ ਮੌਕੇ ਜਗਜੀਤ ਸਿੰਘ ਦੇ ਗ੍ਰਹਿ ਵਿਖੇ ਹੋਏ ਭਾਰੀ ਇਕੱਠ ਦੌਰਾਨ ਆਲ ਇੰਡੀਆ ਰਜੀਵ ਗਾਂਧੀ ਵਿਚਾਚ ਮੰਚ ਦੇ ਕੌਮੀ ਪ੍ਰਧਾਨ ਗੁਰਮੀਤ ਸਿੰਘ ਚੌਹਾਨ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।ਜਿੰਨਾ ਵਲੋਂ ਜਗਜੀਤ ਸਿੰਘ ਨਾਹਰ ਨੂੰ ਆਲ ਇੰਡੀਆ ਰਜੀਵ ਗਾਂਧੀ ਵਿਚਾਰ ਮੰਚ ਦੇ ਮਾਝਾ ਜੋਨ ਦੇ ਇੰਚਾਰਜ ਨਿਯੁਕਤ ਕਰਦੇ ਹੋਏ ਨਿਯੁਕਤੀ ਪੱਤਰ ਸੌਂਪਿਆ ਗਿਆ।ਇਸ ਮੌਕੇ ਹੋਏ ਵੱਡੇ ਇਕੱਠ ਦੌਰਾਨ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਜਸਵੰਤ ਸਿੰਘ ਫੋਜੀ,ਕੁਲਵੰਤ ਸਿੰਘ,ਰਤਨ ਸਿੰਘ,ਮਨਜੀਤ ਸਿੰਘ,ਬਾਵਾ ਸਿੰਘ,ਸੁਖਵਿੰਦਰ ਸਿੰਘ ਸ਼ਾਹ,ਸਤਨਾਮ ਸਿੰਘ,ਬਲਵਿੰਦਰ ਸਿੰਘ,ਚਰਨ ਸਿੰਘ,ਬਲਵੰਤ ਸਿੰਘ,ਮੁਖਤਿਆਰ ਸਿੰਘ,ਲਖਵਿੰਦਰ ਸਿੰਘ ਲੱਕੀ,ਸੋਢੀ ਸਿੰਘ,ਮਲਕੀਤ ਸਿੰਘ ਜਗੀਰਦਾਰ,ਪੱਪੂ ਸਿੰਘ,ਹਰਭਜਨ ਸਿੰਘ ਫੋਜੀ,ਤੀਰਥ ਸਿੰਘ,ਵਰਿਆਮ ਸਿੰਘ,ਪ੍ਰਮਜੀਤ ਸਿੰਘ,ਜਗੀਰ ਸਿੰਘ,ਮਨਜੀਤ ਕੌਰ,ਜਸਬੀਰ ਕੌਰ ਆਦਿ ਨੂੰ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਵਿੱਚ ਸਾਮਿਲ ਹੋਣ 'ਤੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਜੀ ਆਇਆਂ ਆਖਦੇ ਹੋਏ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਵਿੱਚ ਹਰ ਤਰ੍ਹਾਂ ਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਬੋਲਦਿਆਂ ਸਾਬਕਾ ਵਿਧਾਇਕ ਸਿੱਕੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ 'ਆਪ' ਸਰਕਾਰ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀ ਅਤੇ ਲੋਕ ਬਿੱਲਕੁੱਲ ਨਿਰਾਸ ਚੱਲ ਰਹੇ ਹਨ। ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਬੋਲਦਿਆਂ ਕਿਹਾ ਕਿ ਕਿਸਾਨ ਵਿਰੋਧੀ ਪਾਰਟੀ ਭਾਜਪਾ ਜ਼ੋ ਵਾਅਦੇ ਕਰ ਰਹੀ ਹੈ,ਉਹ ਬਿਲਕੁਲ ਝੂਠਾ ਪ੍ਰਚਾਰ ਹੈ।ਇਸ ਲਈ ਸਾਨੂੰ ਭਾਜਪਾ ਦੀਆਂ ਮਾਰੂ ਨੀਤੀਆਂ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਧਰਨੇ ਮਾਰ ਰਹੇ ਹਨ,ਪਰ ਨਾ ਕੇਂਦਰ ਦੀ ਸਰਕਾਰ ਅਤੇ ਨਾ ਪੰਜਾਬ ਸਰਕਾਰ ਉਨ੍ਹਾਂ ਦੀ ਕੋਈ ਸਾਰ ਲੈ ਰਹੀ ਹੈ। ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਆਉਣ ਵਾਲੇ ਸਮੇਂ ਨੂੰ ਵਿਚਾਰਦੇ ਹੋਏ ਹਲਕਾ ਖਡੂਰ ਸਾਹਿਬ ਦੇ ਲੋਕ ਬਿਲਕੁੱਲ ਸਹੀ ਫੈਸਲਾ ਲੈ ਰਹੇ ਹਨ ਅਤੇ ਕਾਂਗਰਸ ਵਿੱਚ ਸ਼ਾਮਲ ਹੋਕੇ ਕਾਂਗਰਸ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 2027 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਪੰਜਾਬ ਵਿੱਚ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣਾਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਸਵਰਨ ਸਿੰਘ ਧੂੰਦਾ,ਸਰਪੰਚ ਜਸਵੰਤ ਸਿੰਘ ਧੂੰਦਾ,ਪਰਮਿੰਦਰ ਸਿੰਘ ਪੰਮਾ,ਨੰਬਰਦਾਰ ਬਖ਼ਸ਼ੀਸ਼ ਸਿੰਘ,ਮੈਂਬਰ ਪੰਚਾਇਤ ਰਾਮ ਸਿੰਘ,ਸਾਬਕਾ ਸਰਪੰਚ ਹਰਬੰਸ ਸਿੰਘ,ਮੈਂਬਰ ਪੰਚਾਇਤ ਲਖਵਿੰਦਰ ਸਿੰਘ,ਸਾਬਕਾ ਪੰਚ ਤਰਸੇਮ ਸਿੰਘ,ਸੂਬੇਦਾਰ ਸੰਤੋਖ ਸਿੰਘ,ਮਲਕੀਤ ਸਿੰਘ ਜਗੀਰਦਾਰ,ਨਿਸ਼ਾਨ ਸਿੰਘ ਢੋਟੀ,ਸਿਆਸੀ ਸਲਾਹਕਾਰ ਰਣਜੀਤ ਸਿੰਘ ਰਾਣਾ ਆਦਿ ਮੌਜੂਦ ਸਨ

Posted By: GURBHEJ SINGH ANANDPURI

Loading…
Loading the web debug toolbar…
Attempt #