Nazrana Times

ਪੰਜਾਬੀ

ਗੁਰੂ ਸਾਹਿਬ ਜੀ ਦੀਆਂ ਸ਼ਤਾਬਦੀਆ ਦਾ ਸਰਕਾਰੀਕਰਨ ਕਰਨਾ ਬੰਦ ਕਰੋ:- ਆਵਾਜ਼ ਏ ਕੌਮ

15 Jun, 2025 02:11 AM
ਗੁਰੂ ਸਾਹਿਬ ਜੀ ਦੀਆਂ ਸ਼ਤਾਬਦੀਆ ਦਾ ਸਰਕਾਰੀਕਰਨ ਕਰਨਾ ਬੰਦ ਕਰੋ:- ਆਵਾਜ਼ ਏ ਕੌਮ

ਅੰਮ੍ਰਿਤਸਰ, 14 ਜੂਨ ,ਨਜ਼ਰਾਨਾ ਟਾਈਮਜ ਬਿਊਰੋ

ਆਵਾਜ਼ ਏ ਕੌਮ ਜਥੇਬੰਦੀ ਦੇ ਆਗੂ ਭਾਈ ਨੋਬਲਜੀਤ ਸਿੰਘ ਬੁੱਲੋਵਾਲ, ਭਾਈ ਮਨਜੀਤ ਸਿੰਘ ਕਰਤਾਰਪੁਰ, ਭਾਈ ਹਰਜਿੰਦਰ ਸਿੰਘ ਜਲੰਧਰ, ਭਾਈ ਕਰਨੈਲ ਸਿੰਘ ਘੋੜੇਬਾਹਾ ਤੇ ਭਾਈ ਰਣਵੀਰ ਸਿੰਘ ਬੈਂਸਤਾਨੀ ਨੇ ਕਿਹਾ ਕਿ ਅਸੀ ਸਿੱਖ ਪੰਥ ਨੂੰ ਅਪੀਲ ਕਰਣਾ ਚਹੁੰਦੇ ਹਾ ਕੀ ਗੁਰੂ ਸਾਹਿਬ ਨਾਲ ਸਬੰਧਤ ਆ ਰਹੀਆ ਸ਼ਤਾਬਦੀਆ ਦਾ ਸਰਕਾਰੀ ਕਰਣ ਬੰਦ ਹੋਣਾ ਚਾਹੀਦਾ ਹੈ। ਪੰਥ ਦੀ ਕਿਸੇ ਵੀ ਧਿਰ ਨੂੰ ਆਪਣੇ ਤੌਰ ਤੇ ਕਿਸੇ ਵੀ ਸਰਕਾਰ ਨਾਲ ਮਿਲ ਕੇ ਇਨ੍ਹਾ ਸ਼ਤਾਬਦੀਆ ਦਾ ਪ੍ਰਬੰਧ ਨਹੀ ਕਰਣਾ ਚਾਹੀਦਾ ਹੈ। ਇਸ ਤਰ੍ਹਾ ਕਰਣ ਨਾਲ ਸਿੱਖ ਸਿਧਾਂਤਾ ਨੂੰ ਡੂੰਘੀ ਸੱਟ ਬੱਜਦੀ ਹੈ। ਕਿਉ ਕੀ ਜਦ ਇਨ੍ਹਾ ਸ਼ਤਾਬਦੀਆ ਦਾ ਸਰਕਾਰੀ ਕਰਣ ਕੀਤਾ ਜਾਂਦਾ ਹੈ ਤਾ ਸਰਕਾਰਾਂ ਇਨ੍ਹਾ ਸ਼ਹੀਦੀ,ਪ੍ਰਕਾਸ਼ ਅਤੇ ਹੋਰ ਦਿਹਾੜਾਆ ਦੀ ਵਿਆਖਿਆ ਆਪਣੀ ਸਰਕਾਰੀ ਸਮਝ ਵਿੱਚੋ ਕਰਦੀ ਹੈ। ਜਿਹੜੀ ਸਿੱਖ ਸਿਧਾਂਤਾ ਨਾਲ ਮੇਲ ਨਹੀ ਖਾਦੀ ਹੁੰਦੀ ਅਤੇ ਸਿੱਖੀ ਦਾ ਨੁਕਸਾਨ ਕਰਦੀ ਹੈ । ਹੋਰ ਵੀ ਕਈ ਵੱਡੇ ਕਾਰਣ ਹਨ।ਇਸ ਲਈ ਇਨ੍ਹਾ ਸ਼ਤਾਬਦੀਆ ਨੂੰ ਮਨਾਉਣ ਦਾ ਪ੍ਰਬੰਧ ਪੰਥ ਨੂੰ ਆਪ ਕਰਣਾ ਚਾਹੀਦਾ ਹੈ ਅਤੇ ਆਪ ਮਨਾਉਣੀਆ ਚਾਹੀਦੀਆ ਹਨ।

ਅਸੀ ਬਾਬਾ ਹਰਨਾਮ ਸਿੰਘ ਧੁੰਮਾ ਜੀ ਨੂੰ ਅਪੀਲ ਕਰਦੇ ਹਾ ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆ ਰਹੀ 350ਸਾਲਾ ਸ਼ਹੀਦੀ ਸ਼ਤਾਬਦੀ ਦਾ ਸਰਕਾਰੀਕਰਨ ਨਾ ਕਰਣ। ਪੰਥਕ ਸਿਧਾਂਤਾ ਦਾ ਪਹਿਲਾ ਹੀ ਬਹੁਤ ਘਾਣ ਹੋ ਚੁੱਕਾ ਹੈ। ਸ਼ਤਾਬਦੀਆ ਦੇ ਸਰਕਾਰੀਕਰਨ ਕਰਣ ਦੀ ਰੀਤ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀ ਸੀ ਜਸ ਦਾ ਖਮਿਆਜ਼ਾ ਕੌਮ ਅੱਜ ਭੁਗਤ ਰਹੀ ਹੈ। ਸਰਕਾਰਾ ਦੀ ਦਖ਼ਲਅੰਦਾਜ਼ੀ ਪੰਥ ਵਿੱਚ ਦਿਨੋ ਦਿਨ ਵੱਧ ਦੀ ਜਾ ਰਹੀ ਹੈ। ਸੰਗਤ ਵੱਲੋ ਵੋਟਾ ਵਿੱਚ ਵੀ ਨਕਾਰੇ ਬੰਦੇ ਨੂੰ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਦਾ ਮਹਿਕਮਾ ਦਿੱਤਾ ਗਿਆ ਹੈ। ਇਹ ਬੰਦਾ ਸਿੱਖ ਵਿਰੋਧੀ ਜਮਾਤ ਆਰ ਐਸ ਐਸ ਦੀ ਵਿਚਾਰਧਾਰਾ ਤੋ ਪ੍ਰਭਾਵਿਤ ਹੈ।ਆਖਿਰ ਵਿੱਚ ਕੌਮ ਦਈਆ ਬਹੁਤਸਾਰੀਆ ਜੱਥੇਬੰਦੀਆ ਅਤੇ ਅਦਾਰੇਆ ਵੱਲੋ ਆ ਰਹੀ 350ਸਾਲਾ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਸੰਗਤਾ ਨੂੰ ਇਨ੍ਹਾ ਸਮਾਗਮਾ ਦਾ ਹੀਸਾ ਬਣਨਾ ਚਾਹੀਦਾ ਹੈ ।

Posted By: GURBHEJ SINGH ANANDPURI

Loading…
Loading the web debug toolbar…
Attempt #