Nazrana Times

ਪੰਜਾਬੀ

ਪੰਜਾਬ ਵਿੱਚ ਕਹਿਰਨਾਕ ਹੜ੍ਹ: ਹਫ਼ੀਜ਼ਾਬਾਦ ਦੀ ਨਾਕਾਮੀ ‘ਤੇ ਲੋਕ ਗੁੱਸੇ, ਰਾਹਤ ਕਾਰਜ ਜਾਰੀ

03 Sep, 2025 10:19 PM
ਪੰਜਾਬ ਵਿੱਚ ਕਹਿਰਨਾਕ ਹੜ੍ਹ: ਹਫ਼ੀਜ਼ਾਬਾਦ ਦੀ ਨਾਕਾਮੀ ‘ਤੇ ਲੋਕ ਗੁੱਸੇ, ਰਾਹਤ ਕਾਰਜ ਜਾਰੀ

ਲਾਹੌਰ(ਅਲੀ ਇਮਰਾਨ ਚੱਠਾ)

ਪੰਜਾਬ ਵਿੱਚ ਇਤਿਹਾਸ ਦੀ ਸਭ ਤੋਂ ਵੱਡਾ ਹੜ੍ਹ ਆਇਆ ਹੈ। 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ, 1400 ਪਿੰਡ ਡੁੱਬ ਗਏ ਹਨ ਅਤੇ 850 ਲੋਕਾਂ ਦੀ ਮੌਤ ਹੋ ਗਈ ਹੈ। ਸਤਲੁਜ, ਚਨਾਬ ਤੇ ਰਾਵੀ ਦਰਿਆਆਂ ਵਿਚ ਅਸਧਾਰਣ ਪਾਣੀ ਦੇ ਬਾਹਵ ਕਾਰਨ ਹਾਲਤ ਹੋਰ ਬਿਗੜ ਗਈ ਹੈ।

ਹਫ਼ੀਜ਼ਾਬਾਦ ਜ਼ਿਲ੍ਹਾ ਪ੍ਰਬੰਧਨ ਦੀ ਕਮਜ਼ੋਰ ਯੋਜਨਾ ਤੇ ਬਦਇੰਤਜ਼ਾਮੀ ਨੇ ਲੋਕਾਂ ਦਾ ਗੁੱਸਾ ਹੋਰ ਵਧਾ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓਆਂ ‘ਚ ਦਿਖਾਇਆ ਗਿਆ ਕਿ ਰਾਹਤ ਕੈਂਪਾਂ ਵਿਚ ਘੱਟ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਪਸ਼ੂਆਂ ਲਈ ਚਾਰਾ ਵੀ ਨਹੀਂ ਹੈ। ਲੋਕਾਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਮਰਯਮ ਨਵਾਜ਼ ਖ਼ੁਦ ਹਫ਼ੀਜ਼ਾਬਾਦ ਦਾ ਦੌਰਾ ਕਰਨ।

ਜਮਾਤ-ਏ-ਇਸਲਾਮੀ ਅਤੇ ਅਲ-ਖਿਦਮਤ ਫ਼ਾਊਂਡੇਸ਼ਨ ਦੇ ਹਜ਼ਾਰਾਂ ਵਰਕਰ ਮੈਡੀਕਲ ਕੈਂਪ ਲਗਾ ਕੇ ਤੇ ਖਾਣਾ ਵੰਡ ਕੇ ਸਹਾਇਤਾ ਕਰ ਰਹੇ ਹਨ। ਪਾਕਿਸਤਾਨ ਫੌਜ ਅਤੇ ਪੁਲੀਸ ਵੀ ਵੱਖ-ਵੱਖ ਜ਼ਿਲ੍ਹਿਆਂ ਵਿਚ ਰਾਹਤ ਕਾਰਜ ਕਰ ਰਹੇ ਹਨ।

ਐਨਡੀਐਮਏ ਨੇ ਅਗਲੇ 24 ਘੰਟਿਆਂ ਵਿਚ ਹੋਰ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਹੈ। ਹਾਲਾਤ ਨਾਜ਼ੁਕ ਹਨ ਅਤੇ ਪੰਜਾਬ ਦੇ ਲੋਕ ਬਚਾਅ ਅਤੇ ਪੁਨਰਵਾਸ ਦੀ ਉਮੀਦ ਕਰ ਰਹੇ ਹਨ।

Posted By: TAJEEMNOOR KAUR

Loading…
Loading the web debug toolbar…
Attempt #