Nazrana Times

ਪੰਜਾਬੀ

ਡੈਮੋਕਰੇਟਿਕ ਟੀਚਰਜ਼ ਫਰੰਟ ਕਪੂਰਥਲਾ ਵੱਲੋਂ ਹੜ੍ਹ-ਪ੍ਰਭਾਵਿਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਇੱਕ ਲੱਖ ਰੁਪਏ ਦੀ ਸਟੇਸ਼ਨਰੀ ਤਕਸੀਮ ਕੀਤੀ

16 Sep, 2025 05:09 AM
ਡੈਮੋਕਰੇਟਿਕ ਟੀਚਰਜ਼ ਫਰੰਟ ਕਪੂਰਥਲਾ ਵੱਲੋਂ ਹੜ੍ਹ-ਪ੍ਰਭਾਵਿਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਇੱਕ ਲੱਖ ਰੁਪਏ ਦੀ ਸਟੇਸ਼ਨਰੀ ਤਕਸੀਮ ਕੀਤੀ

ਡੀ.ਟੀ.ਐਫ. ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੇ ਨਾਲ ਖੜ੍ਹੀ-ਹਰਵਿੰਦਰ ਅੱਲੂਵਾਲ_

ਕਪੂਰਥਲਾ , ਨਜ਼ਰਾਨਾ ਟਾਈਮਜ ਬਿਊਰੋ

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਅਗਵਾਈ ਹੇਠ ਪੰਜਾਬ ਭਰ ਦੇ ਅਧਿਆਪਕਾਂ ਵੱਲੋਂ ਹੁਣ ਤੱਕ ਲਗਭਗ 30 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਇਕੱਤਰ ਕਰਕੇ ਵੱਖ-ਵੱਖ ਜ਼ਿਲਿਆਂ ਦੇ ਹੜ-ਪ੍ਰਭਾਵਿਤ ਲੋਕਾਂ ਤੱਕ ਪਹੁੰਚਦੀ ਕੀਤੀ ਗਈ ਹੈ, ਇਸੇ ਤਹਿਤ ਡੀ.ਟੀ.ਐਫ. ਕਪੂਰਥਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਅੱਲੂਵਾਲ ਦੀ ਅਗਵਾਈ ਹੇਠ ਕਰੀਬ 1 ਲੱਖ ਰੁਪਏ ਦੀ ਸਟੇਸ਼ਨਰੀ ਜਿਵੇਂ ਕਿ ਕਾਪੀਆਂ, ਪੈੱਨ 📖📗📘📒🖋️ 🖊️🗞️🗞️ ਪੈਨਸਲਾਂ ਰਬੜਾਂ ਆਦਿ ਦੀ ਖਰੀਦ ਕਰਕੇ ਮੰਡ ਖੇਤਰ ਦੇ ਹੜ ਪ੍ਰਭਾਵਿਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੁੱਜਦੀ ਕੀਤੀ ਗਈ ਹੈ 

ਇਸ ਦੀ ਸ਼ੁਰੂਆਤ ਕਰਦਿਆਂ ਸਰਕਾਰੀ ਹਾਈ ਸਕੂਲ ਕਿਸ਼ਨ ਸਿੰਘ ਵਾਲਾ ਵਿਖੇ ਹੋਏ ਸੰਖੇਪ ਸਮਾਗਮ ਦੌਰਾਨ ਡੀ.ਟੀ.ਐਫ. ਦੇ ਜ਼ਿਲ੍ਹਾ ਆਗੂਆਂ ਹਰਵਿੰਦਰ ਅੱਲੂਵਾਲ, ਤੇਜਿੰਦਰ ਸਿੰਘ, ਜੈਮਲ ਸਿੰਘ ਨੇ ਕਿਹਾ ਕਿ ਸਕੂਲ ਖੁਲ੍ਹਣ ਉਪਰੰਤ ਹੜ ਪ੍ਰਭਾਵਿਤ ਖੇਤਰਾਂ ਵਿੱਚ ਵਿਦਿਆਰਥੀਆਂ ਦੀਆਂ ਲੋੜਾਂ ਅਤੇ ਉਹਨਾਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੇ ਪ੍ਰਿੰਸੀਪਲਜ਼, ਹੈੱਡ ਮਾਸਟਰਜ਼, ਸੀ.ਐੱਚ. ਟੀਜ਼, ਐੱਚ.ਟੀਜ਼ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਇਕੱਤਰ ਕੀਤੀ ਰਾਸ਼ੀ ਵਿੱਚੋਂ ਲਗਭਗ Rs.1,00,000/- (ਇਕ ਲੱਖ ਰੁਪਏ) ਦੀ ਸਟੇਸ਼ਨਰੀ ਦੀ ਖਰੀਦ ਕਰਕੇ ਪਿੰਡ ਪੀਰੇਵਾਲ, ਕਿਸ਼ਨ ਸਿੰਘ ਵਾਲਾ, ਮੰਡ ਸੰਗੋਜਲਾ, ਫਜ਼ਲਾਬਾਦ, ਬਾਗੂਵਾਲ, ਕੰਮੇਵਾਲ, ਦੇਸਲ, ਰਾਜੇਵਾਲ ਅਤੇ ਅੰਮ੍ਰਿਤਪੁਰ ਆਦਿ ਪਿੰਡਾਂ ਦੇ ਪ੍ਰਾਇਮਰੀ ਅਤੇ ਅਪਰ-ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਮਦਦ ਕੀਤੀ ਗਈ ਹੈ, ਉਹਨਾਂ ਜਿਲੇ ਭਰ ਦੇ ਅਧਿਆਪਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਜਥੇਬੰਦੀ ਦੀ ਇੱਕ ਅਪੀਲ ਤੇ ਉਨਾਂ ਆਪਣੀ ਕਿਰਤ ਕਮਾਈ ਵਿੱਚੋਂ ਸਹਾਇਤਾ ਰਾਸ਼ੀ ਭੇਜੀ ਜੋ ਕਿ ਲੋੜਵੰਦਾਂ ਤੱਕ ਪੁੱਜਦੀ ਕਰਨਾ ਸਾਡਾ ਅਹਿਮ ਫਰਜ਼ ਹੈ। ਆਗੂਆਂ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹ ਪ੍ਰਭਾਵਿਤ ਸਕੂਲਾਂ ਦੇ ਬੁਨਿਆਦੀ ਢਾਂਚੇ ਦੀ ਮੁਰੰਮਤ, ਸਾਫ-ਸਫਾਈ ਅਤੇ ਰੰਗ-ਰੋਗਣ ਲਈ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਜਾਵੇ, ਇਸ ਤੋਂ ਪਹਿਲੇ ਗੇੜ ਵਿੱਚ ਡੀ.ਟੀ.ਐਫ. ਕਪੂਰਥਲਾ ਵੱਲੋਂ ਧੁੱਸੀ ਬੰਨ ਦੇ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਦੀ ਆਰਥਿਕ ਸਹਾਇਤਾ ਵੀ ਕੀਤੀ ਗਈ। 

ਇਸ ਸੇਵਾ ਤੋਂ ਪ੍ਰਭਾਵਿਤ ਹੋ ਕੇ ਜਿੱਥੇ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਵੱਲੋਂ ਡੀ.ਟੀ.ਐਫ. ਜਥੇਬੰਦੀ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਉਥੇ ਸਰਕਾਰੀ ਹਾਈ ਸਕੂਲ ਅਤੇ ਪ੍ਰਾਇਮਰੀ ਸਕੂਲ ਕਿਸ਼ਨ ਸਿੰਘ ਵਾਲਾ ਦੇ ਸਮੂਹ ਸਟਾਫ਼ ਵੱਲੋਂ ਜ਼ਿਲ੍ਹਾ ਕਮੇਟੀ ਨੂੰ ਮੌਕੇ 'ਤੇ ਹੀ ਸਹਾਇਤਾ ਰਾਸ਼ੀ ਵੀ ਭੇਟ ਕੀਤੀ ਗਈ ।ਇਸ ਮੌਕੇ ਬਲਵੀਰ ਸਿੰਘ ਢੱਪਈ, ਮਲਕੀਤ ਸਿੰਘ ਜਸਵਿੰਦਰ ਸਿੰਘ, ਅਵਤਾਰ ਸਿੰਘ, ਸੁਖਪਾਲ ਸਿੰਘ, ਕਿਰਤੀ ਕਿਸਾਨ ਯੂਨੀਅਨ ਤੋਂ ਸੁਖਜੀਤ ਸਿੰਘ ਜੋਸਨ, ਪਵਨ ਕੁਮਾਰ ਜੋਸ਼ੀ, ਬਲਵਿੰਦਰ ਭੰਡਾਲ, ਨਰਿੰਦਰ ਔਜਲਾ, ਗੁਰਦੀਪ ਧੰਮ, ਰੋਹਿਤ ਸ਼ਰਮਾ, ਨਿਰਜੀਤ ਕੌਰ, ਚਰਨਜੀਤ ਕੌਰ, ਕਮਲਜੀਤ ਮੇਜਰਵਾਲ, ਸ਼ਣਕ ਸਿੰਘ, ਸੁਨੀਲ ਸ਼ਰਮਾ, ਹਰਜਿੰਦਰ ਸਿੰਘ, ਮਨਜੀਤ ਕੌਰ, ਜਸਵਿੰਦਰ ਕੌਰ, ਸੋਨੀਆ ਕੌੜਾ, ਸੁਰਜੀਤ ਸਿੰਘ, ਇੰਦਰਜੀਤ ਸਿੰਘ, ਪੂਜਾ, ਦਿਲਰਾਜ ਸਿੰਘ, ਰਾਮ ਸਿੰਘ, ਗੁਰਮਿੰਦਰਜੀਤ ਸਿੰਘ, ਬਲਵਿੰਦਰ ਕੌਰ ਆਦਿ ਅਧਿਆਪਕ ਆਗੂ ਹਾਜ਼ਰ ਸਨ।

Posted By: GURBHEJ SINGH ANANDPURI

Loading…
Loading the web debug toolbar…
Attempt #