Nazrana Times

ਪੰਜਾਬੀ

ਇਟਲੀ ਦੇ ਸ਼ਹਿਰ ਲੇਨੋ ਵਿਖੇ ਹੋਲੇ ਮਹੱਲੇ ਅਤੇ ਸਿੱਖ ਜਗਤ ਦੇ ਨਵੇਂ ਸਾਲ ਨੂੰ ਸਮਰਪਿਤ ਨਗਰ ਕੀਰਤਨ 16 ਮਾਰਚ ਨੂੰ

05 Mar, 2025 12:11 AM
ਇਟਲੀ ਦੇ ਸ਼ਹਿਰ ਲੇਨੋ ਵਿਖੇ ਹੋਲੇ ਮਹੱਲੇ ਅਤੇ ਸਿੱਖ ਜਗਤ ਦੇ ਨਵੇਂ ਸਾਲ ਨੂੰ ਸਮਰਪਿਤ ਨਗਰ ਕੀਰਤਨ 16 ਮਾਰਚ ਨੂੰ

ਮਿਲਾਨ 4 ਮਾਰਚ , ਪਰਵਿੰਦਰ ਸਿੰਘ ਰੌਕੀ

ਗੁਰਦੁਆਰਾ ਸ਼੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਲੇਨੋ ਦੁਆਰਾ ਇਲਾਕੇ ਦੀਆ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਟਲੀ ਦੇ ਸ਼ਹਿਰ ਲੇਨੋ ਵਿਖੇ ਹੋਲੇ ਮਹੱਲੇ ਅਤੇ ਸਿੱਖ ਜਗਤ ਦੇ ਨਵੇਂ ਸਾਲ ਨੂੰ ਸ ਮ ਰ ਪਿ ਤ ਨ ਗ ਰ ਕੀਰਤਨ 16 ਮਾਰਚ ਨੂੰ ਬੜੀ ਸ਼ਰਧਾ ਨਾਲ ਸਜਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਲਗਾਤਾਰ ਦੂਸਰੇ ਸਾਲ ਲੇਨੋ ਵਿਖੇ ਖਾਲਸਾਈ ਜਾਹੋ ਜਹਾਲ ਦੇ ਪ੍ਰਤੀਕ ਹੋਲੇ ਮਹੱਲੇ ਅਤੇ ਸਿੱਖ ਜਗਤ ਦੇ ਨਵੇਂ ਸਾਲ ਨੂੰ ਸਮਰਪਿਤ ਨਗਰ ਕੀਰਤਨ ਉਲੀਕਿਆ ਗਿਆ ਹੈ। ਜਿਸ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਦੁਪਿਹਰ 12 ਵਜੇ ਹੋਵੇਗੀ। ਇਸ ਮੌਕੇ ਵੱਖ ਵੱਖ ਰਾਗੀ, ਢਾਡੀ ਅਤੇ ਕਵੀਸ਼ਰੀ ਜੱਥੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੌੜਨਗੇ। ਇਸ ਮੌਕੇ ਨਿਹੰਗ ਸਿੰਘ ਫੌਜਾਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਜਾਣਗੇ। ਸ਼ਾਮ ਨੂੰ ਨਗਰ ਕੀਰਤਨ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ। ਇਸ ਮੌਕੇ ਕਲਤੂਰਾ ਸਿੱਖ ਸੰਸਥਾ ਇਟਲੀ ਨਾਲ ਮਿਲਕੇ ਸੰਗਤਾਂ ਨੂੰ ਪੰਗਤ ਵਿੱਚ ਲੰਗਰ ਛਕਾਇਆ ਜਾਵੇਗਾ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇਟਲੀ ਦੀ ਸਮੂਹ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆ ਨੂੰ ਅਪੀਲ ਕੀਤੀ ਕਿ ਹੁੰਮ ਹੁੰਮਾ ਕੇ ਨਗਰ ਕੀਰਤਨ ਦੀ ਰੌਣਕ ਨੂੰ ਵਧਾਉ

Posted By: GURBHEJ SINGH ANANDPURI

Loading…
Loading the web debug toolbar…
Attempt #