Nazrana Times

ਪੰਜਾਬੀ

ਸ਼ੇਰ ਦੀ ਖੱਲ ਪਾ ਕੇ ਖੋਤਾ ਸ਼ੇਰ ਨਹੀਂ ਬਣ ਜਾਂਦਾ...

08 Mar, 2026 08:53 PM
ਸ਼ੇਰ ਦੀ ਖੱਲ ਪਾ ਕੇ ਖੋਤਾ ਸ਼ੇਰ ਨਹੀਂ ਬਣ ਜਾਂਦਾ...

ਖੋਤੇ ਉੱਤੇ ਸ਼ੇਰ ਦੀ ਖੱਲ ਪਾਉਣ ਨਾਲ ਖੋਤਾ ਸ਼ੇਰ ਨਹੀਂ ਬਣ ਜਾਂਦਾ ਹੁੰਦਾ, ਖੋਤਾ ਖੋਤਾ ਹੀ ਰਹਿੰਦਾ ਹੈ। ਕੁੱਝ ਕੁ ਸਮੇਂ ਲਈ ਜਨਤਾ ਨੂੰ ਭੁਲੇਖਾ ਜਰੂਰ ਪੈ ਜਾਂਦਾ ਹੈ। ਪਰ ਜਦੋ ਖੋਤਾ ਹੀਂਗਦਾ ਹੈ ਖੋਤਿਆਂ ਵਾਲੀਆਂ ਹਰਕਤਾਂ ਕਰਦਾ ਹੈ, ਫੇਰ ਦੁਨੀਆਂ ਨੂੰ ਜਰੂਰ ਪਤਾ ਲੱਗ ਜਾਂਦਾ ਹੈ ਕਿ ਇਹ ਸ਼ੇਰ ਨਹੀਂ ਖੋਤਾ ਹੀ ਹੈ। ਭਾਰਤ ਸਰਕਾਰ ਅਤੇ ਸਰਕਾਰੀ ਏਜੰਸੀਆਂ ਨੇ ਬਾਬੇ ਹਰਨਾਮ ਸਿੰਘ ਧੁੰਮੇਂ ਨੂੰ ਅਮਰੀਕਾ ਤੋਂ ਚੁੱਕ ਕੇ ਲਿਆ ਕੇ ਦਮਦਮੀ ਟਕਸਾਲ ਦੀ ਵਰਦੀ ਤਾਂ ਜਰੂਰ ਪੁਆ ਦਿੱਤੀ ਸੀ, ਪਰ ਸਮੇਂ ਸਮੇਂ ਉੱਤੇ ਏਸ ਨਕਲੀ ਸਰਕਾਰੀ ਅਤੇ ਨਾਗਪੁਰੀ ਅਖੌਤੀ ਸੰਤ ਦੀ ਨਾਗਪੁਰੀ ਸੋਚ ਪਰਗਟ ਹੋ ਜਾਂਦੀ ਹੈ। ਹੁਣ ਦਾ ਸਮਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੌਜੂਦਾ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਤੋਂ ਮੰਗ ਕਰਦਾ ਹੈ ਕਿ ਜਲਦੀ ਤੋਂ ਪਹਿਲਾਂ ਬਾਬੇ ਹਰਨਾਮ ਸਿੰਘ ਧੁੰਮੇਂ ਨੂੰ ਪੰਥ ਵਿੱਚੋਂ ਛੇਕ ਕੇ ਇਸ ਨੂੰ ਨਾਗਪੁਰ ਪਹੁੰਚਾਇਆ ਜਾਵੇ ਜੀ । ਬਾਦਲਾਂ ਦੀ ਹਮਾਇਤ ਦਾ ਜਾਂ ਬਾਦਲਾਂ ਦੀ ਚੜ੍ਹਦੀ ਕਲਾ ਲਈ ਸਿੱਖਾਂ ਨੂੰ ਅਰਦਾਸ ਕਰਨ ਲਈ ਕਹਿਣ ਦਾ ਵੀ ਸਿੱਖ ਕੌਮ ਨੇ ਐਨਾ ਬੁਰਾ ਨਹੀਂ ਮਨਾਇਆ ਸੀ ਲੇਕਿਨ ਜਿੰਨਾ ਹੁਣ ਸਿੱਖਾਂ ਨੇ ਬਾਬੇ ਹਰਨਾਮ ਸਿੰਘ ਧੁੰਮੇਂ ਦਾ ਨਾਗਪੁਰ ਦੇ ਸਮਾਗਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਦੀ ਉਲੰਘਣਾ ਕਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਂਚ ਉੱਤੇ ਲੱਤਾਂ ਲਮਕਾ ਕੇ ਬੈਠਣ , ਪੱਥਰ ਪੂਜਨ ਅਤੇ ਭੂਮੀ ਪੂਜਨ ਕਰਨ , ਕੁੰਭ ਦੇ ਮੇਲੇ ਵਿੱਚ ਗੰਗਾ ਨਹਾਉਣ, ਸਿੱਖਾਂ ਦੇ ਕਾਤਲਾਂ ਅਮਿਤ ਸ਼ਾਹ ਵਰਗਿਆਂ ਨੂੰ ਸਨਮਾਨਿਤ ਕਰਨ , ਬਾਗੇਸ਼ਵਰ ਧਾਮ ਵਾਲੇ ਬਾਬੇ ਦੇ ਬਿਆਨ ਕਿ ਸਿੱਖ ਕੋਈ ਵੱਖਰੀ ਕੌਮ ਨਹੀਂ ਹੈ ਅਤੇ ਹੁਣ ਤਨਾਤਨੀ ਸਿੱਖ ਵੀ ਸਨਾਤਨੀ ਸਿੱਖ ਬਣ ਰਹੇ ਹਨ , ਉੱਸ ਚਵਲ ਜਿਹੇ ਲੰਡੂ ਬਾਬੇ ਦੇ ਸਿੱਖ ਵਿਰੋਧੀ ਬਿਆਨ ਦੀ ਬਾਬੇ ਹਰਨਾਮ ਸਿੰਘ ਧੁੰਮੇ ਵੱਲੋਂ ਹਮਾਇਤ ਕਰਨ ਤੋਂ ਬਾਅਦ ਸਿੱਖਾਂ ਵਿੱਚ ਏਸ ਨਕਲੀ ਸਰਕਾਰੀ ਅਤੇ ਨਾਗਪੁਰੀ ਸੰਤ ਖਿਲਾਫ ਸਿੱਖ ਕੌਮ ਵਿੱਚ ਅੰਤਾਂ ਦਾ ਰੋਹ ਹੈ । ਜਿਸ ਦੇ ਵਾਰੇ ਸ੍ਰੀ ਅਨੰਦਪੁਰ ਸਾਹਿਬ ਜੀ ਹੋਲੇ ਮੁਹੱਲੇ ਸਮਾਗਮਾਂ ਵਿੱਚ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੂੰ ਵੀ ਇਹ ਕਹਿਣਾ ਪਿਆ ਕੇ ਸਿੱਖ ਇੱਕ ਵੱਖਰੀ ਨਿਆਰੀ ਅਤੇ ਵਿਲੱਖਣ ਕੌਮ ਹੈ ਅਤੇ ਹਮੇਸ਼ਾਂ ਹੀ ਰਹੇਗੀ । ਅਗਰ ਕਿਸੇ ਵੀ ਬਿਮਾਰੀ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਉੱਹ ਬਿਮਾਰੀ ਫੇਰ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਰੂਪ ਵੀ ਧਾਰਨ ਕਰ ਸਕਦੀ ਹੈ ਜਿਸ ਦਾ ਇਲਾਜ ਕਰਨਾ ਫੇਰ ਮੁਸ਼ਕਿਲ ਹੀ ਨਹੀਂ ਅਸੰਭਵ ਵੀ ਹੋ ਜਾਂਦਾ ਹੈ । ਏਸ ਕਰਕੇ ਜਥੇਦਾਰ ਸਾਹਿਬਾਨ ਨੂੰ ਬੇਨਤੀ ਹੈ ਕਿ ਬਾਬਾ ਹਰਨਾਮ ਸਿੰਘ ਧੁੰਮਾਂ ਨਾਮ ਦੀ ਬਿਮਾਰੀ ਦਾ ਸਮੇਂ ਸਿਰ ਇਲਾਜ਼ ਕੀਤਾ ਜਾਵੇ ਜੀ । ਕਿਉਂਕਿ ਏਸ ਬਾਬੇ ਦਾ ਭਗਵਾਂ ਰੰਗ ਹੁਣ ਉੱਘੜ ਉੱਘੜ ਕੇ ਬਾਹਰ ਨੂੰ ਆ ਰਿਹਾ ਹੈ। ਗ੍ਰਹਿ ਮੰਤਰੀ ਅਮਿੱਤ ਸ਼ਾਹ ਨੂੰ ਸਨਮਾਨਿਤ ਕਰਕੇ ਬਾਬੇ ਧੁੰਮੇ ਨੇ ਸਿੱਖਾਂ ਦਿਆਂ ਜਖਮਾਂ ਉੱਪਰ ਮਿਰਚਾਂ ਪਾਈਆਂ ਹਨ ਕਿਉਂਕਿ ਲੂਣ ਦਾ ਤਾਂ ਸਾਡੇ ਉੱਪਰ ਹੁਣ ਅਸਰ ਹੀ ਨਹੀਂ ਹੁੰਦਾ, ਲੂਣ ਤਾਂ ਭਾਰਤ ਸਰਕਾਰ ਨੇ ਸਾਡੇ ਪੱਟ ਚੀਰ ਚੀਰ ਕੇ ਬਹੁਤ ਪਾਇਆ ਹੋਇਆ ਹੈ । ਅਮਿਤ ਸ਼ਾਹ ਸਿੱਖਾਂ ਦਾ ਕਾਤਲ ਹੈ ਇਸ ਦੇ ਉੱਪਰ ਭਾਈ ਹਰਦੀਪ ਸਿੰਘ ਨਿੱਝਰ, ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ, ਬਾਈ ਦੀਪ ਸਿੱਧੂ ਅਤੇ ਹੋਰ ਵੀ ਸਿੱਖਾਂ ਨੂੰ ਸ਼ਹੀਦ ਕਰਵਾਉਣ ਦਾ ਇਲਜ਼ਾਮ ਲੱਗਦਾ ਹੈ । ਅਮਿੱਤ ਸ਼ਾਹ ਨੇ ਭਾਰਤ ਦੀ ਪਾਰਲੀਮੈਂਟ ਵਿੱਚ ਖਲੋ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਹੋਰ ਬੰਦੀ ਸਿੰਘਾਂ ਵਾਰੇ ਕਿਹਾ ਸੀ ਕਿ ਉੱਹ ਆਪਣੇ ਕੀਤੇ ਕਾਰਨਾਮਿਆਂ ਵਾਸਤੇ ਮੁਆਫ਼ੀ ਮੰਗ ਲੈਣ ਤਾਂ ਉੱਹਨਾਂ ਦੀ ਰਿਹਾਈ ਵਾਰੇ ਵਿਚਾਰ ਕੀਤੀ ਜਾ ਸਕਦੀ ਤੇ ਅਸੀਂ ਕਹਿੰਦੇ ਹਾਂ ਕਿ ਸਾਡੀ ਜੁੱਤੀ ਵੀ ਨਹੀਂ ਏਹਨਾਂ ਕੋਲੋਂ ਮੁਆਫ਼ੀ ਮੰਗੇਗੀ । ਫੇਰ ਅਮਿੱਤ ਸ਼ਾਹ ਨੇ ਏਹ ਵੀ ਕਿਹਾ ਸੀ ਕਿ ਪੰਜਾਬ ਮੇਂ ਏਕ ਭਿੰਡਰਾਂਵਾਲਾ ਬਨਨੇ ਕੀ ਕੋਸ਼ਿਸ਼ ਕਰ ਰਿਹਾ ਥਾ ( ਭਾਈ ਅੰਮ੍ਰਿਤਪਾਲ ਸਿੰਘ) ਵੋਹ ਅਬ ਡਿਬਰੂਗੜ੍ਹ ਜੇਲ ਮੇਂ ਗੁਰੂ ਗ੍ਰੰਥ ਸਾਹਿਬ ਕਾ ਪਾਠ ਕਰ ਰਿਹਾ ਹੈ । ਤੇ ਬਾਬਾ ਹਰਨਾਮ ਸਿੰਘ ਧੁੰਮਾਂ ਏਹੋ ਜਿਹੇ ਤੜੀਪਾਰ ਨੂੰ ਸਨਮਾਨਿਤ ਕਰ ਕੇ ਪਤਾ ਨਹੀਂ ਕੀ ਸਿੱਧ ਕਰ ਰਿਹਾ ਹੈ । ਸਾਡੀ ਦੋਨੋ ਹੱਥ ਜੋੜ ਕੇ ਪੂਰੀ ਦੁਨੀਆਂ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਅਤੇ ਹਰਿਆਣਾ ਕਮੇਟੀ ਨੂੰ ਬੇਨਤੀ ਹੈ ਕਿ ਏਸ ਬਾਬੇ ਧੁੰਮੇਂ ਦੇ ਵਿਰੋਧ ਵਿੱਚ ਮਤੇ ਪਾਓ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅਤੇ ਬਾਕੀ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਵੀ ਈ ਮੇਲਾਂ ਕਰੋ, ਫੋਨ ਕਰੋ, ਅਸੀਂ ਵੀ ਜਰੂਰ ਕਰਾਂਗੇ ਕਿ ਬਾਬੇ ਧੁੰਮੇਂ ਨੂੰ ਸਿੱਖਾਂ, ਸਿੱਖੀ ਧਰਮ ਅਤੇ ਪੰਥ ਵਿਰੋਧੀ ਹਰਕਤਾਂ ਕਰਨ ਕਰਕੇ ਜਲਦੀ ਤੋਂ ਪਹਿਲਾਂ ਪੰਥ ਵਿੱਚੋਂ ਛੇਕਿਆ ਜਾਵੇ।
 

        ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

Posted By: GURBHEJ SINGH ANANDPURI

Loading…
Loading the web debug toolbar…
Attempt #