Nazrana Times

ਪੰਜਾਬੀ

ਗੁਰਮਤ ਗਿਆਨ ਸਭਾ ਵਲੋਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਦਾ ਸਨਮਾਨ

19 Mar, 2025 03:48 AM
ਗੁਰਮਤ ਗਿਆਨ ਸਭਾ ਵਲੋਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਦਾ ਸਨਮਾਨ

ਅਮ੍ਰਿਤਸਰ 18 ਮਾਰਚ ,ਨਰਿੰਦਰ ਸਿੰਘ ਮਹਿਤਾ

ਗੁਰਮਤਿ ਗਿਆਨ ਸਭਾ ਨਰਾਇਣਗੜ ਛੇਹਰਟਾ ਜੋ ਕਿ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਜਾਣੇ ਜਾਂਦੀ ਵਿਸ਼ੇਸ਼ ਸੰਸਥਾ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਨਵੇਂ ਥਾਪੇ ਗਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਨੂੰ ਮਰਿਆਦਾ ਅਨੁਸਾਰ ਨਵ ਨਿਯੁਕਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਮੁੱਚੀ ਸਭਾ ਦੇ ਮੈਂਬਰਾਂ ਸਮੇਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦਸਤਾਰ ਭੇਟ ਕੀਤੀ। ਅਤੇ ਸਿੰਘ ਸਾਹਿਬ ਵੱਲੋਂ ਵੀ ਸਭਾ ਦੇ ਮੁੱਖ ਸੇਵਾਦਾਰ ਨੂੰ ਸਿਰਪਾਓ ਭੇਟ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਿੰਘ ਸਾਹਿਬ ਜੀ ਨੇ ਕਿਹਾ ਕਿ ਇਸ ਸਮੇਂ ਕੌਮ ਨੂੰ ਬਹੁਤ ਵੱਡੀ ਧਰਮ ਪ੍ਰਚਾਰ ਦੀ ਲੋੜ ਹੈ। ਜਿਸ ਦੇ ਤਹਿਤ ਅਸੀਂ ਸਭ ਤੋਂ ਪਹਿਲਾਂ ਗਰੀਬ ਸਿੱਖਾਂ ਦੀ ਸਾਰ ਲਵਾਂਗੇ । ਜਿਸ ਦੀ ਸ਼ੁਰੂਆਤ ਅਸੀਂ ਖਾਲਸੇ ਦੇ ਪ੍ਰਗਟ ਦਿਵਸ ਵਿਸਾਖੀ ਵਾਲੇ ਦਿਨ ਤੋਂ ਕਰ ਰਹੇ ਹਾਂ। ਕੌਮ ਨੂੰ ਦਰਪੇਸ਼ ਸਮੱਸਿਆਵਾਂ ਤੇ ਗੱਲ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਖਾਲਸਾ ਪੰਥ ਹਮੇਸ਼ਾ ਚੜਦੀ ਕਲਾ ਚ ਹੈ, ਚੜਦੀ ਕਲਾ ਚ ਰਹੇਗਾ ।ਇਸ ਨੂੰ ਕਦੀ ਵੀ ਨਿਰਾਸਤਾ ਵੱਲ ਸੋਚਣ ਦੀ ਲੋੜ ਨਹੀਂ, ਕਿਉਂਕਿ ਸਾਡਾ ਗੁਰੂ ਸਮਰੱਥ ਗੁਰੂ ਹੈ। ਜਿਸ ਨੇ ਆਪਣੇ ਜੀਵਨ ਕਾਲ ਅੰਦਰ ਆਪਣਾ ਆਪ ਅਤੇ ਆਪਣਾ ਪਰਿਵਾਰ ਸਮੇਤ ਇਸ ਨਿਆਰੇ ਖਾਲਸੇ ਤੋਂ ਨਿਸ਼ਾਵਰ ਕਰ ਦਿੱਤਾ। ਸੋ ਸਾਨੂੰ ਸਾਰਿਆਂ ਨੂੰ ਇਕੱਠੇ ਮਿਲ ਕੇ ਇਸ ਧਰਮ ਪ੍ਰਚਾਰ ਦੀ ਲਹਿਰ ਲਈ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਸਭਾ ਦੇ ਮੁੱਖ ਸੇਵਾਦਾਰ ਪ੍ਰਿੰਸੀਪਲ ਮੇਜਰ ਸਿੰਘ ਡੱਲੇਕੇ ਨੇ ਸਿੰਘ ਸਾਹਿਬ ਨੂੰ ਭਰੋਸਾ ਦਵਾਇਆ ਕਿ ਸਾਡੀ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ, ਅਤੇ ਧਰਮ ਪ੍ਰਚਾਰ ਵਿੱਚ ਸਿੱਖ ਰਹਿਤ ਮਰਿਆਦਾ ਦਾ ਹੀ ਪਾਲਣ ਕਰਦੀ ਹੋਈ ਪ੍ਰਚਾਰ ਕਰਦੀ ਹੈ। ਅਸੀਂ ਧਰਮ ਪ੍ਰਚਾਰ ਦੇ ਖੇਤਰ ਵਿੱਚ ਹਰ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਛਾਪੀ ਰਹਿਤ ਮਰਿਆਦਾ ਅਨੁਸਾਰ ਹੀ ਚਲਦੇ ਹਾਂ। ਸਿੰਘ ਸਾਹਿਬ ਜੀ ਦੇ ਸਨਮਾਨ ਮੌਕੇ ਪੰਥਕ ਕਵੀ ਭਾਈ ਸੁਖਵਿੰਦਰ ਸਿੰਘ ਜੀ ਰਟੌਲ, ਭਾਈ ਬਲਵਿੰਦਰ ਸਿੰਘ ਜੀ ਮਿਸ਼ਨਰੀ ਸਰਕਲ ਸ੍ਰੀ ਅਨੰਦਪੁਰ ਸਾਹਿਬ, ਡਾਕਟਰ ਨਿਸ਼ਾਨ ਸਿੰਘ, ਪਰਮਜੀਤ ਸਿੰਘ ਥਾਣੇਦਾਰ, ਸੂਬੇਦਾਰ ਮੇਜਰ ਨਿਰੰਜਨ ਸਿੰਘ, ਰਜਵੰਤ ਸਿੰਘ ਜੀ ਕੋਟਲਾ, ਪ੍ਰੇਮ ਸਿੰਘ ਨਰਾਇਣਗੜ੍ਹ, ਪ੍ਰੋਫੈਸਰ ਸੰਦੀਪ ਸਿੰਘ, ਜਗਜੀਤ ਸਿੰਘ ਰਾਮੂਵਾਲ, ਅਮਰੀਕ ਸਿੰਘ ਨਰਾਇਣਗੜ੍ਹ, ਗੁਰਬਾਜ ਸਿੰਘ ਛੇਹਰਟਾ, ਸਰਮੁੱਖ ਸਿੰਘ ਬਬਰਾਹ, ਅਦਿ ਹਾਜ਼ਰ ਸਨ।

Posted By: GURBHEJ SINGH ANANDPURI

Loading…
Loading the web debug toolbar…
Attempt #