Nazrana Times

ਪੰਜਾਬੀ

ਸਾਲਾਨਾ ਕੇਂਦਰੀ ਗੁਰਮਤਿ ਸਮਾਗਮ ਬਜ਼ੀਦਪੁਰ ‘ਚ - ਗੁਰੂ ਤੇਗ ਬਹਾਦਰ ਜੀ ਅਤੇ ਸ਼ਹੀਦ ਭਾਈ ਸਾਹਿਬਾਨ ਦੀ ਯਾਦ ਵਿੱਚ ਸਮਾਗਮ

30 Sep, 2025 01:14 AM
ਸਾਲਾਨਾ ਕੇਂਦਰੀ ਗੁਰਮਤਿ ਸਮਾਗਮ ਬਜ਼ੀਦਪੁਰ ‘ਚ - ਗੁਰੂ ਤੇਗ ਬਹਾਦਰ ਜੀ ਅਤੇ ਸ਼ਹੀਦ ਭਾਈ ਸਾਹਿਬਾਨ ਦੀ ਯਾਦ ਵਿੱਚ ਸਮਾਗਮ

[FACTBOX] ਸਿੱਖ ਮਿਸ਼ਨਰੀ ਕਾਲਜ (ਰਜਿ.) ਲੁਧਿਆਣਾ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਸਾਲਾਨਾ ਕੇਂਦਰੀ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਹ ਧਾਰਮਿਕ ਸਮਾਗਮ 10, 11 ਅਤੇ 12 ਅਕਤੂਬਰ 2025 ਨੂੰ ਗੁਰਦੁਆਰਾ ਜਾਮਨੀ ਸਾਹਿਬ, ਬਜ਼ੀਦਪੁਰ (ਫਿਰੋਜ਼ਪੁਰ) ਵਿੱਚ ਮਨਾਇਆ ਜਾਵੇਗਾ। ਇਸ ਦੌਰਾਨ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਵਿਦਵਾਨਾਂ ਨਾਲ ਨਾਲ ਹੋਰ ਮਿਸ਼ਨਰੀ ਕਾਲਜਾਂ ਦੇ ਵਿਦਵਾਨ, ਪੰਥਕ ਬੁਲਾਰੇ, ਕਥਾਵਾਚਕ ਅਤੇ ਕੀਰਤਨੀ ਜੱਥੇ ਹਾਜ਼ਰੀ ਭਰਨਗੇ।

ਸਮਾਗਮ ਦੌਰਾਨ ਅੰਮ੍ਰਿਤ ਸੰਚਾਰ, ਕਥਾ, ਕੀਰਤਨ, ਵਾਦ-ਵਿਵਾਦ, ਲੇਖਨ ਤੇ ਧਾਰਮਿਕ ਵਿਚਾਰ ਗੋਸ਼ਠੀਆਂ ਦਾ ਆਯੋਜਨ ਕੀਤਾ ਜਾਵੇਗਾ। ਸੰਗਤਾਂ ਨੂੰ ਬੇਨਤੀ ਹੈ ਕਿ ਪੂਰੇ ਪਰਿਵਾਰ ਸਮੇਤ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲ ਕਰਨ।

Posted By: GURBHEJ SINGH ANANDPURI

Loading…
Loading the web debug toolbar…
Attempt #