Nazrana Times

ਪੰਜਾਬੀ

ਸ਼ਹਬਾਜ਼ ਸ਼ਰੀਫ ਅਤੇ ਆਸਿਫ ਜ਼ਰਦਾਰੀ ਨੇ ਭਾਰਤੀ ਹਾਦਸੇ ’ਤੇ ਸੰਵੇਦਨਾ ਜਤਾਈ

13 Jun, 2025 04:55 AM
ਸ਼ਹਬਾਜ਼ ਸ਼ਰੀਫ ਅਤੇ ਆਸਿਫ ਜ਼ਰਦਾਰੀ ਨੇ ਭਾਰਤੀ ਹਾਦਸੇ ’ਤੇ ਸੰਵੇਦਨਾ ਜਤਾਈ

ਅਹਿਮਦਾਬਾਦ ਜਹਾਜ਼ ਹਾਦਸਾ: ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਵਜ਼ੀਰ-ਏ-ਆਜ਼ਮ ਸ਼ਹਬਾਜ਼ ਸ਼ਰੀਫ ਵੱਲੋਂ ਅਫ਼ਸੋਸ ਦਾ ਇਜ਼ਹਾਰ


ਇਸਲਾਮਾਬਾਦ, 12 ਜੂਨ 2025,ਅਲੀ ਇਮਰਾਨ ਚੱਠਾ

ਭਾਰਤ ਦੇ ਅਹਿਮਦਾਬਾਦ ਸ਼ਹਿਰ ਨੇ ਅੱਜ ਇੱਕ ਭਿਆਨਕ ਜਹਾਜ਼ ਹਾਦਸਾ ਵੇਖਿਆ ਜਿਸ ਵਿੱਚ ਅਨੇਕ ਕੀਮਤੀ ਜਾਨਾਂ ਗੁਆਈਆਂ ਗਈਆਂ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਇਸ ਹਾਦਸੇ ’ਤੇ ਗਹਿਰੀ ਸੋਗ ਵਿਆਕਤ ਕੀਤੀ ਹੈ।

“ਇਸ ਦੁਖਦਾਈ ਘੜੀ ਵਿੱਚ ਅਸੀਂ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਗਹਿਰੀ ਸੰਵੇਦਨਾ ਪ੍ਰਗਟ ਕਰਦੇ ਹਾਂ,” ਰਾਸ਼ਟਰਪਤੀ ਨੇ ਆਪਣੇ ਸੰਦੇਸ਼ ਵਿੱਚ ਕਿਹਾ।


ਇਸ ਦੇ ਨਾਲ ਹੀ, ਵਜ਼ੀਰ-ਏ-ਆਜ਼ਮ ਸ਼ਹਬਾਜ਼ ਸ਼ਰੀਫ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ  ਟਵਿੱਟਰ ਰਾਹੀਂ ਆਪਣੇ ਸੰਵੇਦਨਾ ਭਰੇ ਸ਼ਬਦ ਸਾਂਝੇ ਕੀਤੇ। ਉਨ੍ਹਾਂ ਨੇ ਭਾਰਤੀ ਕੌਮ ਅਤੇ ਪੀੜਤ ਪਰਿਵਾਰਾਂ ਨਾਲ ਇਕਜੁਟਤਾ ਪ੍ਰਗਟਾਈ।





Posted By: GURBHEJ SINGH ANANDPURI

Loading…
Loading the web debug toolbar…
Attempt #