Nazrana Times

ਪੰਜਾਬੀ

ਆਮ ਆਦਮੀ ਪਾਰਟੀ ਦੀ 'ਉਦਘਾਟਨ ਰਾਜਨੀਤੀ' 'ਤੇ ਨੌਜਵਾਨ ਅਕਾਲੀ ਆਗੂ ਗੌਰਵਦੀਪ ਸਿੰਘ ਵਲਟੋਹਾ ਨੇ ਕੀਤਾ ਸਖ਼ਤ ਵਾਰ, ਦੱਸਿਆ ਹਾਸੋਹੀਣਾ ਤੇ ਮੰਦਭਾਗਾ ਰਵੱਈਆ

20 Apr, 2025 12:03 AM
ਆਮ ਆਦਮੀ ਪਾਰਟੀ ਦੀ 'ਉਦਘਾਟਨ ਰਾਜਨੀਤੀ' 'ਤੇ ਨੌਜਵਾਨ ਅਕਾਲੀ ਆਗੂ ਗੌਰਵਦੀਪ ਸਿੰਘ ਵਲਟੋਹਾ ਨੇ ਕੀਤਾ ਸਖ਼ਤ ਵਾਰ, ਦੱਸਿਆ ਹਾਸੋਹੀਣਾ ਤੇ ਮੰਦਭਾਗਾ ਰਵੱਈਆ

ਬੀ.ਐਮ.ਡਬਲਿਊ ਦੇ ਕਾਰਖਾਨਿਆਂ ਦੀਆਂ ਗੱਲਾਂ ਕਰਨ ਵਾਲੀ ਸਰਕਾਰ ਪੈਖਾਨਿਆਂ ਦੀ ਮੁਰੰਮਤ ਨੂੰ ਦੱਸ ਰਹੀ ਹੈ ਵਿਕਾਸ -ਵਲਟੋਹਾ

ਵਲਟੋਹਾ, 19 ਅਪ੍ਰੈਲ (ਗੁਰਮੀਤ ਸਿੰਘ ਵਲਟੋਹਾ 

ਹਲਕਾ ਖੇਮਕਰਨ ਤੋਂ ਸਾਬਕਾ ਅਕਾਲੀ ਵਿਧਾਇਕ ਸ. ਵਿਰਸਾ ਸਿੰਘ ਵਲਟੋਹਾ ਦੇ ਫਰਜ਼ੰਦ ਅਤੇ ਨੌਜਵਾਨ ਅਕਾਲੀ ਆਗੂ ਗੌਰਵਦੀਪ ਸਿੰਘ ਵਲਟੋਹਾ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਇਕ ਵਾਰ ਫਿਰ ਸਿਆਸੀ ਹਮਲਾ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਬੇਵਜ੍ਹਾ ਕੀਤੇ ਜਾ ਰਹੇ ਉਦਘਾਟਨ ਸਮਾਰੋਹ ਅਤੇ ਨੀਂਹ ਪੱਥਰ ਰੱਖਣ ਦੀ ਪ੍ਰਵਿਰਤੀ ਨੂੰ "ਮੰਦਭਾਗਾ", "ਲੋਕ ਭਰਮਾਉਣ ਵਾਲੀ" ਅਤੇ "ਹਾਸੋਹੀਣੀ ਰਾਜਨੀਤੀ" ਕਹਿੰਦੇ ਹੋਏ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ, "ਮੌਜੂਦਾ ਸਰਕਾਰ ਵੱਲੋਂ ਹਰ ਛੋਟੇ-ਮੋਟੇ ਕੰਮ ਲਈ ਵੀ ਨੀਂਹ ਪੱਥਰ ਰੱਖ ਕੇ ਮੰਚ ਲਗਾ ਕੇ ਆਪਣੇ ਚਿਹਰੇ ਚਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕੰਮ ਜਿਨ੍ਹਾਂ ਦੀ ਸ਼ੁਰੂਆਤ ਪਿਛਲੀਆਂ ਸਰਕਾਰਾਂ – ਖਾਸ ਕਰਕੇ ਅਕਾਲੀ ਦਲ – ਵੱਲੋਂ ਕੀਤੀ ਗਈ ਸੀ, ਉਨ੍ਹਾਂ ਉੱਤੇ ਹੁਣ ਆਪਣਾ ਨਾਂ ਲਗਾ ਕੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ।" ਗੌਰਵਦੀਪ ਸਿੰਘ ਵਲਟੋਹਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿੱਥੇ ਪੰਜਾਬ ਦੇ ਕਿਸਾਨ ਦਿੱਲੀ ਦੇ ਦਰਵਾਜ਼ਿਆਂ 'ਤੇ ਇਨਸਾਫ਼ ਦੀ ਮੰਗ ਕਰਦੇ ਕਰਦੇ ਹੋਏ ਲਗਾਤਾਰ ਸੰਘਰਸ਼ ਕਰ ਰਹੇ ਹਨ, ਨੌਜਵਾਨ ਰੋਜ਼ਗਾਰ ਲਈ ਦਰ-ਬ-ਦਰ ਦੀ ਠੋਕਰਾਂ ਖਾ ਰਹੇ ਹਨ, ਉੱਥੇ ਸਰਕਾਰ ਮੰਚ ਲਗਾ ਕੇ ਸਿਰਫ਼ ਫੋਟੋ ਖਿੱਚਵਾਉਣ ਵਿੱਚ ਲੱਗੀ ਹੋਈ ਹੈ। ਵਲਟੋਹਾ ਨੇ ਕਿਹਾ ਕਿ, "ਸਰਕਾਰ ਨੂੰ ਲੋੜ ਹੈ ਕਿ ਉਹ ਜਮੀਨੀ ਹਕੀਕਤਾਂ ਵੱਲ ਧਿਆਨ ਦੇਵੇ। ਹਸਪਤਾਲਾਂ ਦੀ ਬੇਹਾਲ ਹਾਲਤ, ਸਕੂਲਾਂ ਦੀ ਘੱਟ ਵਿੱਤ ਵੰਡ, ਬੇਰੋਜ਼ਗਾਰੀ ਅਤੇ ਨਸ਼ੇ ਵਰਗੇ ਸੰਵੇਦਨਸ਼ੀਲ ਮਸਲਿਆਂ ਉੱਤੇ ਕੋਈ ਗੰਭੀਰਤਾ ਨਹੀਂ ਦਿਖਾਈ ਦੇ ਰਹੀ।" ਇਸ ਤੋਂ ਇਲਾਵਾ ਗੌਰਵਦੀਪ ਸਿੰਘ ਨੇ ਕਿਹਾ ਕਿ ਬੀ.ਐਮ.ਡਬਲਿਊ ਦੇ ਕਾਰਖਾਨਿਆਂ ਦੇ ਉਦਘਾਟਨਾਂ ਦੀਆਂ ਗੱਲਾ ਕਰਨ ਵਾਲੀ ਸਰਕਾਰ ਅੱਜ ਪੈਖਾਨਿਆਂ ਦੀ ਮੁਰੰਮਤ ਕਰਨ,ਜਾਂ ਰੰਗ ਕਰਵਾਉਣ ਨੂੰ ਹੀ ਵਿਕਾਸ ਦੱਸੀ ਜਾਂ ਰਹੀ ਹੈ। ਉਨ੍ਹਾਂ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਸੱਚ ਅਤੇ ਝੂਠ ਦੀ ਪਹਿਚਾਨ ਕਰਕੇ, ਰਾਜਨੀਤਿਕ ਨਾਟਕਾਂ ਤੋਂ ਉਪਰ ਉੱਠ ਕੇ ਪੰਜਾਬ ਦੇ ਹਿੱਤਾਂ ਲਈ ਸੋਚਣ। ਉਨ੍ਹਾਂ ਕਿਹਾ ਕਿ "ਪੰਜਾਬ ਦਾ ਨੌਜਵਾਨ ਹੋਵੇ ਜਾਂ ਕਿਸਾਨ – ਸਭ ਨੂੰ ਏਕਜੁੱਟ ਹੋ ਕੇ ਪੰਜਾਬ ਦੇ ਭਵਿੱਖ ਲਈ ਆਵਾਜ਼ ਬੁਲੰਦ ਕਰਨੀ ਪਵੇਗੀ।"




Posted By: Gurmeet Singh Valtoha

Loading…
Loading the web debug toolbar…
Attempt #