Nazrana Times

ਪੰਜਾਬੀ

ਉੱਠ ਜਾਗ ਪੰਜਾਬ ਸਿਆਂ! ਦਿੱਲੀ ਵਾਲੇ ਤੇਰਾ ਲੈ ਚੱਲੇ ਸਭ ਕੁੱਝ ਖੋਹ ਕੇ

21 Nov, 2025 12:09 AM
ਉੱਠ ਜਾਗ ਪੰਜਾਬ ਸਿਆਂ! ਦਿੱਲੀ ਵਾਲੇ ਤੇਰਾ ਲੈ ਚੱਲੇ ਸਭ ਕੁੱਝ ਖੋਹ ਕੇ

ਉੱਠ ਜਾਗ ਪੰਜਾਬ ਸਿਆਂ! ਦਿੱਲੀ ਵਾਲੇ ਤੇਰਾ ਲੈ ਚੱਲੇ ਸਭ ਕੁੱਝ ਖੋਹ ਕੇ 
 

ਹਰਪ੍ਰੀਤ ਸਿੰਘ ਪੰਮਾ (ਅਸਟਰੀਆ)

ਸੰਨ 1978 ਤੋਂ ਲੈ ਕਰਕੇ ਸੰਨ 1984 ਤੱਕ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਆਪਣਾ ਸੰਘ ਵੀ ਸਟੇਜਾਂ ਤੋਂ ਬੋਲ ਕੇ ਬੈਠਾ ਲਿਆ ਸੀ ਕਿ ਸਿੱਖੋ ਤੁਹਾਡੇ ਘਰ ਪੰਜਾਬ ਉੱਤੇ ਡਾਕਾ ਪੈ ਰਿਹਾ ਹੈ ਜਾਗ ਜਾਓ ਜਾਗ ਜਾਓ ਜਾਗ ਜਾਓ । ਪਰ ਕਿਸੇ ਨੇ ਵੀ ਉੱਹਨਾਂ ਦੀ ਇੱਕ ਨਾ ਸੁਣੀ ਅਤੇ ਕੁੱਝ ਕੁ ਜਾਗਦੀਆਂ ਜਮੀਰਾਂ ਵਾਲਿਆਂ ਸਿੱਖਾਂ ਨੂੰ ਛੱਡ ਕੇ ਬਾਕੀ ਸਭ ਨੇ ਸੰਤਾਂ ਦੀਆਂ ਗੱਲਾਂ ਨੂੰ ਅਣਗੌਲਿਆਂ ਹੀ ਕਰੀ ਛੱਡਿਆ । ਅੱਜ ਸੰਨ 2025 ਵਿੱਚ ਵੀ ਡਾਕੂ ਓਹੀ ਨੇ ਪਰ ਚਿਹਰੇ ਬਦਲ ਗਏ ਹਨ । ਇਹ ਸਾਰੇ ਡਾਕੂ ਦਿੱਲੀ ਦਿਆਂ ਦਫ਼ਤਰਾਂ ਵਿੱਚ ਹੀ ਬਹਿੰਦੇ ਸਨ ਅਤੇ ਅੱਜ ਵੀ ਦਿੱਲੀ ਦਿਆਂ ਦਫ਼ਤਰਾਂ ਵਿੱਚ ਹੀ ਬਹਿੰਦੇ ਹਨ । ਇਹ ਹਨ ਰਾਜਨੀਤਿਕ ਡਾਕੂ , ਪ੍ਰਸ਼ਾਸਨਿਕ ਡਾਕੂ , ਜੁਡੀਸ਼ਰ ਡਾਕੂ , ਏਜੰਸੀਆਂ ਮੇਡ ਡਾਕੂ ਹੁੰਦੇ । ਨਾਲ ਇਹਨਾਂ ਦੇ ਰਲੇ ਹੋਏ ਪੰਜਾਬ ਦੇ ਗਦਾਰ ਰਾਜਨੀਤਿਕ ਪ੍ਰਸ਼ਾਸਨਿਕ ਜੁਡੀਸ਼ਰ ਅਤੇ ਏਜੰਸੀਆਂ ਮੇਡ ਡਾਕੂ । ਥੱਲਿਓਂ ਲੈ ਕੇ ਉੱਪਰ ਤੱਕ , ਚਪੜਾਸੀ ਤੌਂ ਲੈ ਕਰਕੇ ਪਰਧਾਨ ਮੰਤਰੀ ਤੱਕ , ਸਿਪਾਹੀ ਤੋਂ ਲੈ ਕੇ ਡੀ ਜੀ ਪੀ ਤੱਕ , ਸਰਪੰਚਾਂ ਤੋਂ ਲੈ ਕੇ ਮੁੱਖ ਮੰਤਰੀਆਂ ਤੱਕ ਇਹ ਸਭ ਰਲੇ ਹੋਏ ਹਨ । ਦਿੱਲੀ ਦਿਆਂ ਦਫ਼ਤਰਾਂ ਵਿੱਚ ਦਿਨ ਰਾਤ ਏਹੀ ਵਿਚਾਰਾਂ ਚੱਲਦੀਆਂ ਲੱਗਦੀਆਂ ਹਨ ਕਿ ਸਿੱਖਾਂ ਨੂੰ ਪੰਜਾਬ ਨੂੰ ਕਿਵੇਂ ਖਤਮ ਖਤਮ ਕਰਨਾ ਹੈ , ਕਿਵੇਂ ਲੁੱਟਣਾਂ ਹੈ , ਕਿਵੇਂ ਕਮਜ਼ੋਰ ਅਤੇ ਕਿਵੇਂ ਬਰਬਾਦ ਕਰਨਾ ਹੈ । ਪੁਰਾਣੇ ਡਾਕੂ ਲੁਟੇਰੇ ਧਾੜਵੀ ਹਾਥੀ ਘੋੜੇ ਹਥਿਆਰ ਫੌਜਾਂ ਲੈ ਕੇ ਆਉਂਦੇ ਸਨ । ਅੱਜ ਵਾਲੇ ਮੌਡਰਨ ਡਾਕੂ ਕਾਨੂੰਨ ਲੈ ਕੇ ਆਉਂਦੇ ਹਨ , ਕਾਨੂੰਨਾਂ ਨਾਲ ਗੱਲਬਾਤ ਨਾ ਬਣੇ ਫੇਰ ਇਹ ਹਥਿਆਰ ਅਤੇ ਫੌਜਾਂ ਦਾ ਇਸਤੇਮਾਲ ਕਰਦੇ ਹਨ । ਇਹਨਾਂ ਦਿੱਲੀ ਵਾਲੇ ਰਲੇ ਮਿਲੇ ਲੁਟੇਰਿਆਂ ਦਾ ਵਿਚਾਰ ਹੈ ਕਿ ਅਗਰ ਪੰਜਾਬ ਉੱਜੜ ਜਾਵੇ ਪੰਜਾਬ ਦਾ ਸਭ ਕੁੱਝ ਸਾਡੇ ਅੰਡਰ ਹੋ ਜਾਵੇ , ਸਿੱਖ ਮਰ ਮੁੱਕ ਉੱਜੜ ਪੁੱਜੜ ਜਾਣ ਫੇਰ ਅਸੀਂ ਬਾਕੀ ਸਾਰੀ ਹਿੰਦੋਸਤਾਨ ਵਾਸੀਆਂ ਨੂੰ ਹਿੰਦੂ ਬਣਾ ਲਵਾਂਗੇ ਅਤੇ ਫੇਰ ਹਿੰਦੂ ਰਾਸ਼ਟਰ ਬਣ ਜਾਵੇਗਾ । ਇਹ ਦਿੱਲੀ ਦਿਆਂ ਦਫ਼ਤਰਾਂ ਵਾਲੇ ਚੋਰ ਡਾਕੂ ਲਟੇਰੇ ਗੁੰਡੇ ਬਦਮਾਸ਼ ਅੱਤਵਾਦੀ ਬੜੀ ਮਿਹਨਤ ਕਰਦੇ ਹਨ , ਦਿਨ ਰਾਤ ਆਪਣੀਆਂ ਨੀਤੀਆਂ ਉੱਪਰ ਕੰਮ ਕਰਦੇ ਹਨ , ਪਲੈਨ ਬਣਾਉਂਦੇ ਹਨ , ਅਤੇ ਉੱਹਨਾਂ ਪਲੈਨਾਂ ਨੂੰ ਬੜੇ ਯੋਜਨਾਬੱਧ ਤਰੀਕੇ ਨਾਲ ਲਾਗੂ ਕਰਦੇ ਹਨ ।,ਅਗਰ ਪਲੈਨ ਕਾਮਯਾਬ ਹੋ ਜਾਵੇ ਤਾਂ ਠੀਕ ਹੈ ਉੱਸ ਨੂੰ ਪੱਕਾ ਕਰ ਦਿਓ ,.ਅਗਰ ਲੋਕਾਂ ਦੀ ਸਮਝ ਵਿੱਚ ਆ ਗਿਆ, ਰੌਲਾ ਪੈ ਗਿਆ ਧਰਨੇ ਲੇਗ ਗਏ , ਮੁਜ਼ਾਹਰੇ ਹੋਣ ਲੱਗ ਪਏ , ਕਿਸਾਨੀ ਮੋਰਚੇ ਵਾਂਗ, ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਵਾਂਗ ਫੇਰ ਪਲੈਨ ਵਾਪਸ ਲੈ ਲਓ ਅਤੇ ਨਾਲ ਹੀ ਅਗਲੇ ਪਲੈਨ ਦੀ ਤਿਆਰੀ ਕਰਨੀ ਸ਼ੁਰੂ ਕਰ ਦਿਓ । ਸਿੱਖਾਂ ਨੂੰ ਜਾਨਾਂ ਤੋਂ ਮਾਰਨ ਵਾਲੀ ਕਾਤਲ ਮਸ਼ੀਨ ਵੀ ਇਹਨਾਂ ਦਿੱਲੀ ਦਿਆਂ ਦਫ਼ਤਰਾਂ ਵਿੱਚੋਂ ਹੀ ਚੱਲਦੀ ਹੈ ਜੀ ਸਿੱਖੋ । ਇਹ ਸਿੱਕੇ ਦਾ ਇੱਕ ਪਾਸਾ ਹੈ, ਦੂਜੇ ਪਾਸੇ ਸਿੱਕੇ ਦੇ ਅਸੀਂ ਸਿੱਖ ਬੈਠੇ ਹਾਂ ਵਿੱਚੇ ਹੀ ਮੈਂ ਵੀ ਹਾਂ, ਚੁੱਕ ਦਿਆਂਗੇ ਰੱਖ ਦਿਆਂਗੇ ਜਿੰਦਾਬਾਦ ਮੁਰਦਾਬਾਦ ਤੇ ਕਰਨਾ ਕੁੱਝ ਵੀ ਨਹੀਂ । ਕਰਨ ਵਾਲੇ ਸੰਦੀਪ ਸਿੰਘ ਸਨੀ ਵਰਗੇ ਜਾਂ ਜਿਹੜੇ ਵੀ ਹੋਰਨਾਂ ਸਿੰਘਾਂ ਨੇ ਦੁਸ਼ਟ ਸੋਧੇ ਹਨ ਉੱਹਨਾਂ ਕੋਈ ਰੌਲਾ ਨਹੀਂ ਪਾਇਆ, ਕੰਮ ਕੀਤਾ ਤਾਂ ਉੱਹ ਹਏ , ਬਾਕੀ ਜੋ ਕੁੱਝ ਹੋਵੇਗਾ ਵੇਖੀ ਜਾਵੇਗੀ । ਕਦੇ ਤਿੰਨ ਕਾਲੇ ਖੇਤੀਬਾੜੀ ਕਾਨੂੰਨ , ਕਦੇ ਲੈਂਡ ਪੂਲਿੰਗ ਨੀਤੀ , ਕਦੇ ਚੰਡੀਗੜ੍ਹ ਪੰਜਾਬ ਤੋਂ ਖੋਹ ਲਓ , ਖੋਹ ਲਓ ਕੀ ਖੋਹ ਹੀ ਲਿਆ, ਕਦੇ ਯੂਨੀਵਰਸਿਟੀ ਖੇਹ ਲਓ , ਕਦੇ ਸੜਕਾਂ ਕੱਢ ਕੇ ਸਿੱਖਾਂ ਦੀਆਂ ਜਮੀਨਾਂ ਬਰਬਾਦ ਕਰ ਦਿਓ ਕਦੀ ਰੇਲਵੇ ਲਾਈਨਾਂ ਵਿਛਾ ਕੇ ਜਮੀਨਾਂ ਬਰਬਾਦ ਕਰ ਦਿਓ , ਕਦੇ ਹੜ੍ਹ ਲੈ ਆਓ । ਬੱਸ ਇਹੀ ਕੁੱਝ ਦਿਨ ਰਾਤ ਦਿੱਲੀ ਦਿਆਂ ਦਫ਼ਤਰਾਂ ਵਿੱਚ 1947 ਤੋਂ ਚੱਲੀ ਜਾ ਰਿਹਾ ਹੈ । ਸਾਡੇ ਕੋਲ ਕੋਈ ਇੱਕ ਕੰਮ ਦੀ ਵੀ ਨੀਤੀ ਨਹੀਂ ਹੈ ਪਲੈਨ ਨਹੀਂ ਹੈ ਕੋਈ ਵੀ ਏਕਤਾ ਨਹੀਂ ਹੈ । ਏਸ ਕਰਕੇ ਭਾਈ ਜੀ ਰਾਜ ਚੱਲਤਾ ਹੈ ਤਿੱਕੜੇ ਕਾ ਅਤੇ ਵਾਹਿਗੁਰੂ ਹੀ ਰਾਖਾ ਹੈ ਸਿੱਖੜੇ ਕਾ । ਜਾਗੋ ਜਾਗੋ ਜਾਗੋ , ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਅਤੇ ਦਿੱਲੀ ਦੇ ਲੁਟੇਰੇ ਡਾਕੂ ਬਦਮਾਸ਼ ਅੱਤਵਾਦੀ ਵੱਖਵਾਦੀ ਭਜਾਓ ਸਿੱਖੋ ਅਤੇ ਪੰਜਾਬੀਓ।

ਹਰਪ੍ਰੀਤ ਸਿੰਘ ਪੰਮਾ (ਅਸਟਰੀਆ)

Posted By: GURBHEJ SINGH ANANDPURI

Loading…
Loading the web debug toolbar…
Attempt #