Nazrana Times

ਪੰਜਾਬੀ

ਇਹ ਹੜ ਕੁਦਰਤੀ ਜਾਂ ਸਰਕਾਰੀ ?

12 Sep, 2025 07:48 AM
ਇਹ ਹੜ ਕੁਦਰਤੀ ਜਾਂ ਸਰਕਾਰੀ ?

ਇਹ ਹੜ ਕੁਦਰਤੀ ਜਾਂ ਸਰਕਾਰੀ ?

ਬੀਤੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਜੋ ਹੜਾ ਕਾਰਨ ਤਬਾਹੀ ਮੱਚੀ ਹੋਈ ਹੈ । ਪੰਜਾਬ ਦੇ ਹਜ਼ਾਰ ਤੋਂ ਵੱਧ ਪਿੰਡ ਇਹਨਾਂ ਹੜਾ ਦੀ ਮਾਰ ਝੱਲ ਰਹੇ ਹਨ ।ਤਿੰਨ ਲੱਖ ਏਕੜ ਦੀ ਫਸਲ ਤਬਾਹ ਹੋ ਗਈ ।ਇਹਨਾਂ ਹੜ੍ਹਾਂ ਕਾਰਨ ਪੰਜਾਬ ਦੇ ਲੋਕਾਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ।

ਏ.ਕੇ.ਐਫ ਇੰਟਰਨੈਸ਼ਨ ਜੱਥੇਬੰਦੀ ਦੇ ਮੁੱਖ ਆਗੂ ਐਸ ਪੀ ਸਿੰਘ ਮਾਨ ਨੇ ਪੰਜਾਬ ਦੇ ਹਲਾਤਾਂ ਤੇ ਵਿਚਾਰਾਂ ਕਰਦਿਆਂ ਕਿਹਾ ਕਿ ਇਹ ਹੜ ਕੁਦਰਤੀ ਨਹੀਂ ਸਰਕਾਰੀ ਹਨ । ਇਸ ਦਾ ਸਬੂਤ ਹੈ, ਭਾਰਤੀ ਆਰਮੀ ਦੇ ਜਰਨਲ ਕੇ ਜੇ ਐਸ ਢਿੱਲੋਂ ਵੱਲੋਂ ਚਾਰ ਮਹੀਨੇ ਪਹਿਲਾਂ ਇਕ ਨਿੱਜੀ ਚੈਨਲ ਨਾਲ ਕੀਤੀ ਗਈ ਇੰਟਰਵੀਉ । ਜਿਸ ਵਿੱਚ ਉਹ ਦੱਸ ਰਿਹਾ ਸੀ ਕਿ ਕਿਸ ਤਰ੍ਹਾਂ ਅਸੀਂ ਇਹਨਾਂ ਡੈਮਾਂ ਨੂੰ ਵਾਟਰ ਵੈਪਨ ਦੀ ਤਰ੍ਹਾਂ ਵਰਤਾਂਗੇ । ਜਰਨਲ ਕੇ ਜੇ ਐਸ ਢਿੱਲੋਂ ਕਹਿੰਦਾ ਹੈ ਕਿ ਅਸੀਂ ਜੂਨ ਜੁਲਾਈ ਦੇ ਮਹੀਨੇ ਵਿੱਚ ਜਦੋਂ ਫ਼ਸਲਾਂ ਨੂੰ ਪਾਣੀ ਦੀ ਲੋੜ ਹੁੰਦੀ ਹੈ ਉਸ ਸਮੇਂ ਪਾਣੀ ਡੈਮਾਂ ਵਿੱਚ ਰੋਕਾਂਗੇ ਤੇ ਜਦੋਂ ਮਾਨਸੂਨ ਦਾ ਮੌਸਮ ਆਵੇਗਾ ਅਸੀਂ ਇਕ ਰਾਤ ਅਚਾਨਕ ਇਹਨਾਂ ਡੈਮਾਂ ਤੋਂ ਪਾਣੀ ਛੱਡਾਂਗੇ । ਇਸ ਤੋਂ ਪਤਾ ਲੱਗਦਾ ਕਿ ਪਾਕਿਸਤਾਨ ਦੇ ਬਹਾਨੇ ਇਹਨਾਂ ਨੇ ਭਾਰਤੀ ਕੱਬਜੇ ਵਾਲੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਹੈ । ਇਹਨਾਂ ਹੜਾ ਤੋ ਬਾਅਦ ਵੀ ਪੰਜਾਬ ਪ੍ਰਤੀ ਭਾਰਤ ਸਰਕਾਰ ਦੀ ਬੇਰੁਖ਼ੀ ਇਸ ਗੱਲ ਨੂੰ ਜ਼ਾਹਰ ਕਰਦੀ ਹੈ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ । ਕਿਓਕੇ ਇਸ ਤਬਾਹੀ ਤੌ ਬਾਦ ਵੀ ਭਾਰਤ ਦੀ ਸਰਕਾਰ ਵੱਲੋ ਕਿਸੇ ਪ੍ਰਕਾਰ ਦੀ ਕੋਈ ਮਦਦ ਨਹੀ ਕੀਤੀ ਜਾ ਰਹੀ ਅਤੇ ਇਹ ਇਸ ਗੱਲ ਦਾ ਪ੍ਰਗਟਾਵਾ ਕਰਦੀ ਹੈ ਕਿ ਪੰਜਾਬ ਭਾਰਤ ਦਾ ਹਿੱਸਾ ਨਹੀ ॥ ਸਿਰਫ ਤੇ ਸਿਰਫ ਭਾਰਤ ਸਰਕਾਰ ਪੰਜਾਬ ਦੀ ਧਰਤੀ ਨੂੰ ਆਪਣੀ ਗੰਦੀ ਸਿਆਸਤ ਲਈ ਵਰਤਦੀ ਰਹੀ ਹੈ ਅਤੇ ਅੱਜ ਦੇ ਸਮੇਂ ਵਿੱਚ ਵਰਤ ਰਹੀ ਹੈ॥

1947 ਵੇਲੇ ਕੀਤੀ ਗਈ ਪੰਜਾਬ ਵੰਡ, ਪੰਜਾਬੀਆਂ ਦਾ ਉਜਾੜਾ ਤੇ ਕਤਲੋਗਾਰਤ ਫਿਰ 1966 ਵਿੱਚ ਪੰਜਾਬ ਦੀ ਕਾਣੀ ਵੰਡ ਤੇ 1978 ਦੇ ਨਿਰੰਕਾਰੀ ਕਾਂਡ 1984 ਵਿੱਚ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਕੀਤੇ ਗਏ ਹਮਲੇ, ਨਵੰਬਰ 1984 ਨੂੰ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ, 1990-92 ਤੱਕ ਲੱਖਾਂ ਦੀ ਗਿਣਤੀ ਵਿੱਚ ਮਾਰੇ ਗਏ ਨੌਜਵਾਨ, ਤੇ ਹੁਣ ਤੱਕ ਕਦੇ ਨਸ਼ੇ ਨਾਲ ਤੇ ਕਦੇ ਗੈਸਟਰ ਕਹਿ ਕੇ ਮਾਰੇ ਜਾ ਰਹੇ ਪੰਜਾਬ ਦੇ ਲੋਕ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਸਿੱਖ ਇਸ ਦੇਸ਼ ਵਿੱਚ ਗੁਲਾਮ ਹਨ ।

ਇਹਨਾਂ ਸਰਕਾਰੀ ਹੜਾ ਨੇ ਜੋ ਜਾਨਾਂ ਲਈਆਂ ਹਨ । ਅਸੀਂ ਇਸਨੂੰ ਭਾਰਤੀ ਸਰਕਾਰ ਵੱਲੋਂ ਕੀਤੇ ਗਏ ਕਤਲ ਮੰਨਦੇ ਹਾਂ । ਜਿਵੇਂ ਪੰਜਾਬ ਦੀ ਧਰਤੀ ਤੇ ਦਲ ਖਾਲਸਾ ਦੇ ਬੁਲਾਰੇ ਭਾਈ ਪਰਮਜੀਤ ਸਿੰਘ ਮੰਡ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਕੋਲ ਦੋ ਰਸਤੇ ਹਨ ਜਾਂ ਹਰ ਸਾਲ ਇਹਨਾਂ ਹੜਾਂ ਦੀ ਮਾਰ ਸਹਿਣ ਦੀ ਆਦਤ ਪਾ ਲੈਣ ਤੇ ਜਾਂ ਫਿਰ ਪੰਜਾਬ ਦੀ ਅਜ਼ਾਦੀ ਹਾਸਿਲ ਕਰਨ ਤੇ ਇਹਨਾਂ ਮੁਸ਼ਕਿਲਾਂ ਤੋਂ ਨਿਜਾਤ ਪਾਉਣ । ਅਸੀ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਦੀ ਅਜ਼ਾਦੀ ਤੋਂ ਬਿਨਾਂ ਕਿਸੇ ਵੀ ਮਸਲੇ ਦਾ ਕੋਈ ਹੱਲ ਨਹੀਂ ਹੈ । ਖਾਲਿਸਤਾਨ ਬਣੇਗਾ ਤਾਂ ਹੀ ਤੁਹਾਡੀਆਂ ਜ਼ਮੀਨਾਂ ,ਤੁਹਾਡੇ ਘਰ, ਤੁਹਾਡੇ ਕਾਰੋਬਾਰ ਫਸਲਾਂ ਤੇ ਨਸ਼ਲਾ ਮਹਿਫੂਸ ਰਹਿਣਗੀਆਂ । ਬਿਨਓ ਖਾਲਿਸਤਾਨ ਸਿੱਖਾ ਦੀ ਹੋਂਦ ਬਰਕਰਾਰ ਨਹੀਂ ਰਹਿਣੀ !

ਏ.ਕੇ.ਐਫ ਇੰਟਰਨੈਸ਼ਨਲ ਐਸੌਸੀਏਸ਼ਨ ।

Posted By: GURBHEJ SINGH ANANDPURI

Loading…
Loading the web debug toolbar…
Attempt #