Nazrana Times

ਪੰਜਾਬੀ

ਫਰੈਂਕਫੋਰਟ ਜਰਮਨੀ ਵਿੱਚ ਹੋਈ ਖਾਲਸਾ ਪ੍ਰਗਟ ਦਿਵਸ ਨੂੰ ਸਮਰਪਿਤ ਗੁਰਮਤਿ ਟ੍ਰੇਨਿੰਗ ਕੈਂਪ ਦੀ ਆਰੰਭਤਾ

11 Apr, 2025 05:46 PM
ਫਰੈਂਕਫੋਰਟ ਜਰਮਨੀ ਵਿੱਚ ਹੋਈ ਖਾਲਸਾ ਪ੍ਰਗਟ ਦਿਵਸ ਨੂੰ ਸਮਰਪਿਤ ਗੁਰਮਤਿ ਟ੍ਰੇਨਿੰਗ ਕੈਂਪ ਦੀ ਆਰੰਭਤਾ

ਫਰੈਂਕਫੋਰਟ 11 ਅਪ੍ਰੈਲ , ਗੁਰਨਿਸ਼ਾਨ ਸਿੰਘ ਪੁਰਤਗਾਲ 

ਖਾਲਸਾ ਪ੍ਰਗਟ ਦਿਵਸ, ਵਿਸ਼ਵ ਸਿੱਖ ਦਸਤਾਰ ਦਿਵਸ ਅਤੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਸਮੂੰਹ ਸਾਧ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਆਪਣੇ ਮਹਾਨ ਵਿਰਸੇ, ਗੁਰਮੁਖੀ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਨ ਲਈ 10 ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ ਦੀ ਆਰੰਭਤਾ ਕੀਤੀ ਗਈ। ਕੈਂਪ ਦੀ ਆਰੰਭਤਾ ਤੇ 80 ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਸਮੂੰਹ ਪ੍ਰਬੰਧਕ ਸਹਿਬਾਨਾਂ ਨੇ ਹਾਜ਼ਰੀ ਭਰੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰਕੇ, ਮੁੱਖਵਾਕ ਰੂਪੀ ਆਗਿਆ ਲੈ ਕੇ ਕੈਂਪ ਦੀ ਆਰੰਭਤਾ ਕੀਤੀ ਗਈ। ਮੀਤ ਪ੍ਰਧਾਨ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਕੈਂਪ ਦਾ ਮਨੋਰਥ ਅਤੇ ਇਸਦੀ ਜਰੂਰਤ ਬਾਰੇ ਵਿਚਾਰ ਸਾਂਝੇ ਕੀਤੇ। ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਰਹੇ ਗਿਆਨੀ ਰਵਿੰਦਰ ਸਿੰਘ ਆਲਮਗੀਰ ਨੇ ਬੱਚਿਆਂ ਨੂੰ ਕੈਂਪ ਤੋਂ ਲਾਹਾ ਪ੍ਰਾਪਤ ਕਰਕੇ ਆਪਣੇ ਵਿਰਸੇ ਨਾਲ ਜੁੜਨ ਦੀ ਪ੍ਰੇਰਨਾ ਕੀਤੀ।

 ਕੈਂਪ ਸੰਬੰਧੀ ਹੋਰ ਜਾਣਕਾਰੀ ਦੇਂਦਿਆਂ ਪ੍ਰਧਾਨ ਭਾਈ ਅਨੂਪ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਬੱਚਿਆਂ ਦੀਆਂ ਕੀਰਤਨ ਸਿਖਲਾਈ ਦੀਆਂ ਕਲਾਸਾਂ ਭਾਈ ਇੰਦਰਜੀਤ ਸਿੰਘ ਸਿਰਸਾ ਲਗਾਉਣਗੇ, ਗੁਰਬਾਣੀ, ਸਿੱਖ ਇਤਿਹਾਸ ਅਤੇ ਪੰਜਾਬੀ/ਗੁਰਮੁਖੀ ਦੀਆਂ ਕਲਾਸਾਂ ਭਾਈ ਚਮਕੌਰ ਸਿੰਘ, ਭਾਈ ਗੁਰਨਿਸ਼ਾਨ ਸਿੰਘ ਅਤੇ ਭਾਈ ਲਖਬੀਰ ਸਿੰਘ ਲਗਾਉਣਗੇ। ਉਹਨਾਂ ਦੱਸਿਆ ਕਿ ਬਾਬਾ ਪ੍ਰੇਮ ਸਿੰਘ ਕਿਤਾਬ ਘਰ ਦੇ ਸੇਵਾਦਾਰ ਭਾਈ ਸਿਮਰਨਜੀਤ ਸਿੰਘ ਅਤੇ ਭਾਈ ਕੁਲਦੀਪ ਸਿੰਘ ਦੀ ਸਮੁੱਚੀ ਟੀਮ ਨੇ ਬੱਚਿਆਂ ਲਈ ਪੰਜਾਬੀ ਦੇ ਕਾਇਦੇ ਅਤੇ ਆਓ ਰੰਗ ਭਰੀਏ ਗੁਰਮਤਿ ਡਰਾਇੰਗ ਬੁੱਕਸ ਦੀ ਸੇਵਾ ਕੀਤੀ ਹੈ। ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਅਨੂਪ ਸਿੰਘ, ਮੀਤ ਪ੍ਰਧਾਨ ਭਾਈ ਗੁਰਚਰਨ ਸਿੰਘ ਗੁਰਾਇਆ, ਜਰਨਲ ਸਕੱਤਰ ਭਾਈ ਹੀਰਾ ਸਿੰਘ, ਲੰਗਰ ਇੰਚਾਰਜ ਭਾਈ ਸਤਨਾਮ ਸਿੰਘ, ਚੇਅਰਮੈਨ ਭਾਈ ਗੁਰਦਿਆਲ ਸਿੰਘ ਲਾਲੀ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਚਮਕੌਰ ਸਿੰਘ, ਭਾਈ ਗੁਰਨਿਸ਼ਾਨ ਸਿੰਘ, ਭਾਈ ਲਖਵੀਰ ਸਿੰਘ, ਸਮੂੰਹ ਸੰਗਤਾਂ ਅਤੇ ਵਿਦਿਆਰਥੀ ਹਾਜ਼ਿਰ ਸਨ।

Posted By: GURBHEJ SINGH ANANDPURI

Loading…
Loading the web debug toolbar…
Attempt #