Nazrana Times

ਪੰਜਾਬੀ

ਸਿੱਖਾਂ 'ਤੇ ਜ਼ੁਲਮ ਕਰਕੇ ਸਰਕਾਰਾਂ ਸਾਡੇ ਹੱਕਾਂ ਨੂੰ ਦਬਾ ਰਹੀਆਂ ਹਨ : ਪੰਥਕ ਜਥੇਬੰਦੀਆਂ

17 Aug, 2026 03:41 AM

ਅੰਮ੍ਰਿਤਸਰ, 16 ਅਗਸਤ (ਚਰਨਜੀਤ ਸਿੰਘ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇਸਤਰੀ ਯੂਥ ਵਿੰਗ ਦੀ ਪ੍ਰਧਾਨ ਬੀਬੀ ਸੁਖਮਨਦੀਪ ਕੌਰ, ਇੰਦਰਾ ਗਾਂਧੀ ਨੂੰ ਸੋਧਣ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਦੀ ਸਪੁੱਤਰੀ ਬੀਬੀ ਅੰਮ੍ਰਿਤ ਕੌਰ ਮਲੋਆ, ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਭਾਈ ਤਰਲੋਕ ਸਿੰਘ ਬਿੱਟਾ, ਬੀਬੀ ਕੁਲਵਿੰਦਰ ਕੌਰ ਅਤੇ ਸ਼ਹੀਦ ਭਾਈ ਧਰਮ ਸਿੰਘ ਜੀ ਖ਼ਾਲਸਾ ਟਰੱਸਟ ਦੇ ਚੇਅਰਮੈਨ ਬੀਬੀ ਸੰਦੀਪ ਕੌਰ ਖਾਲਸਾ ਨੇ ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਤੋਂ ਰਾਜਪਾਲ ਭਵਨ ਚੰਡੀਗੜ੍ਹ ਬੰਦ ਕੀਤੇ ਮਾਰਚ ਪ੍ਰਦਰਸ਼ਨ ਵਿੱਚ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਹਾਜ਼ਰੀ ਭਰੀ। ਇਸ ਮੌਕੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਦੇ ਹੁਕਮਾਂ ਉੱਤੇ ਮਾਰਚ ਵਿੱਚ ਹਾਜ਼ਰ ਸੰਗਤਾਂ ਉੱਤੇ ਅੱਥਰੂ ਗੈਸ ਦੇ ਗੋਲੇ ਅਤੇ ਜ਼ਹਿਰੀਲੀਆਂ ਗੈਸਾਂ ਛੱਡੀਆਂ ਗਈਆਂ ਤੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਗਈਆਂ ਤੇ ਅੱਗੇ ਵੱਧ ਰਹੀਆਂ ਸੰਗਤਾਂ ਨਾਲ ਬੇਹੱਦ ਧੱਕੇਸ਼ਾਹੀ ਕੀਤੀ ਜਿਸ ਦੀ ਇਹਨਾਂ ਸਮੂਹ ਆਗੂਆਂ ਵੱਲੋਂ ਸੂਬਾ ਤੇ ਕੇਂਦਰ ਸਰਕਾਰ ਤੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੀ ਨਿਖੇਧੀ ਕੀਤੀ ਗਈ। ਇਹਨਾ ਸਮੂਹ ਆਗੂਆਂ ਨੇ ਕਿਹਾ ਕਿ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾ ਨਾ ਕਰਨਾ ਉਹਨਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੈ। ਉਹਨਾਂ ਕਿਹਾ ਕਿ ਸਰਕਾਰ ਤਾਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਸ ਦਿਨਾਂ ਦੀ ਪੈਰੋਲ ਦੇਣ ਤੋਂ ਵੀ ਮੁਨਕਰ ਹੋਈ ਪਈ ਹੈ ‌ ਜਦ ਕਿ ਉਹਨਾਂ ਦੇ ਮਾਤਾ ਜੀ ਬੇਹੱਦ ਬਿਮਾਰ ਹਨ ਤੇ ਪੈਰੋਲ ਲੈਣਾ ਭਾਈ ਹਵਾਰਾ ਦਾ ਸੰਵਿਧਾਨਿਕ ਹੱਕ ਹੈ ਜਿਨ੍ਹਾਂ ਨੂੰ ਸਰਕਾਰਾਂ ਦਬਾ ਰਹੀਆਂ ਹਨ। ਉਹੂਨਾ ਕਿਹਾ ਕਿ 15 ਅਗਸਤ ਵਾਲੇ ਦਿਨ ਸਿੱਖਾਂ ਉੱਤੇ ਜ਼ੁਲਮ ਕਰਕੇ ਇੱਕ ਵਾਰ ਫਿਰ ਗੁਲਾਮੀ ਦਾ ਅਹਿਸਾਸ ਕਰਵਾਇਆ ਗਿਆ ਹੈ।

Posted By: GURBHEJ SINGH ANANDPURI

Latest News