ਮੈਡੀਕਲ ਕਰਮਚਾਰੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ-ਡਾਕਟਰ ਪਾਲ
ਕਾਲਾ ਬੱਕਰਾ 20 ਸਤੰਬਰ, ਮਨਜਿੰਦਰ ਸਿੰਘ ਭੋਗਪੁਰ
ਪੰਜਾਬ ਸਰਕਾਰ ਮੰਤਰਾਲਾ ਸਿਹਤ ਵੱਲੋਂ ਮਿਲੇ ਹੁਕਮਾਂ ਅਤੇ ਸਿਵਲ ਸਰਜਨ ਜਲੰਧਰ ਡਾ ਰਮਨ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀ ਐਚ ਸੀ ਕਾਲਾ ਬੱਕਰਾ ਅਧੀਨ ਪਿੰਡਾਂ ਵਿੱਚ ਭਾਰੀ ਬਰਸਾਤਾਂ ਤੋਂ ਬਾਅਦ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਸਿਹਤ ਸੰਸਥਾ ਕਾਲਾ ਬੱਕਰਾ ਦੇ ਇੰਚਾਰਜ ਡਾ ਬਲਜੀਤ ਸਿੰਘ ਪਾਲ ਸੀਨੀਅਰ ਮੈਡੀਕਲ ਅਫ਼ਸਰ ਸਮੇਂ ਸਮੇਂ ਤੇ ਇਨ੍ਹਾਂ ਕੈਂਪਾਂ ਦੀ ਸੁਪਰਵਿਜ਼ਨ ਕਰਦੇ ਆ ਰਹੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸਿਹਤ ਸੰਸਥਾ ਕਾਲਾ ਬੱਕਰਾ ਅਧੀਨ ਇੱਕ ਲੱਖ ਤੋਂ ਉੱਪਰ ਦੀ ਆਬਾਦੀ ਨੂੰ ਇਹ ਸੰਸਥਾ ਮੈਡੀਕਲ ਸੇਵਾਵਾਂ ਦੇਣ ਲਈ ਵਚਨਬੱਧ ਹੈ। ਸੁਪਰਵਿਜ਼ਨ ਦੌਰਾਨ ਉਨ੍ਹਾਂ ਨੇ ਮੈਡੀਕਲ ਕਰਮਚਾਰੀਆਂ ਨੂੰ ਪ੍ਰੇਰਦਿਆਂ ਕਿਹਾ ਕਿ ਉਹ ਮਰੀਜ਼ਾਂ ਨੂੰ ਮੈਡੀਕਲ ਸੇਵਾਵਾਂ ਦੇਣ ਲਈ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ।
Posted By: GURBHEJ SINGH ANANDPURI