Nazrana Times

ਪੰਜਾਬੀ

ਜਾਨਵੀ ਸਹੋਤਾ ਨੇ ਮੈਡੀਕਲ 12ਵੀਂ ਕਲਾਸ 'ਚ 85 ਪ੍ਰਤੀਸ਼ਤ ਅੰਕ ਲੈ ਕੇ ਅੱਪਰਾ ਤੇ ਮਾਪਿਆਂ ਦਾ ਨਾਂ ਕੀਤਾ ਰੌਸ਼ਨ

19 May, 2026 10:13 PM

ਅੱਪਰਾ, 19 ਮਈ (ਤੀਰਥ ਸਿੰਘ ਮੈਂਗੜ੍ਹਾ)-ਜਾਨਵੀ ਸਹੋਤਾ ਪੁੱਤਰੀ ਸੋਮ ਦੱਤ ਸੋਮੀ ਤੇ ਮਾਤਾ ਰਜਿੰਦਰ ਕੌਰ ਸਹੋਤਾ ਨੇ ਮੈਡੀਕਲ ਦੀ 12ਵੀਂ ਕਲਾਸ 'ਚ 85 ਪ੍ਰਤੀਸ਼ਤ ਅੰਕ ਲੈ ਕੇ ਅੱਪਰਾ ਇਲਾਕੇ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ | ਜਾਨਵੀ ਸਹੋਤਾ ਅਰਸ਼ਦੀਪ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਦੀ ਵਿਦਿਆਰਥਣ ਹੈ ਤੇ ਉੱਘੇ ਕਾਂਗਰਸੀ ਆਗੂ ਸੋਮ ਦੱਤ ਸੋਮੀ ਤੇ ਮਾਤਾ ਰਜਿੰਦਰ ਕੌਰ ਸਹੋਤਾ ਦੀ ਇਕਲੌਤੀ ਧੀ ਹੈ | ਜਾਨਵੀ ਸਹੋਤਾ ਦੀ ਇਸ ਕਾਮਯਾਬੀ 'ਤੇ ਉਸਦੇ ਮਾਪੇ ਫਕਰ ਮਹਿਸੂਸ ਕਰ ਰਹੇ ਹਨ ਤੇ ਉਨਾਂ ਨੂੰ ਲਗਾਤਾਰ ਵਧੀਆਂ ਦੇ ਰਹੇ ਹਨ |

Posted By: GURBHEJ SINGH ANANDPURI

Latest News