Nazrana Times

ਪੰਜਾਬੀ

ਨਾਦਰ ਸ਼ਾਹ ਦੇ ਹਮਲਿਆਂ ਤੋਂ ਬਾਅਦ ਉਹ ਫੇਰ ਆਏ. ਪਰ ਇਸ ਵਾਰੀ... "ਡਿਪਲੋਮੈਟਿਕ ਹਮਲੇ ਨਾਲ

10 Apr, 2026 02:50 PM

ਇਰਾਨ ਦੇ ਇੰਡੀਆ 'ਚ ਸਫ਼ੀਰ ਡਾ. ਮੁਹੰਮਦ ਹੁਸੈਨ ਜ਼ਿਆਨੀਆ ਦੀ ਅਗਵਾਈ ਵਿੱਚ ਇੱਕ ਈਰਾਨੀ ਵਫ਼ਦ ਨੇ ਅੰਤਰ-ਧਰਮ ਸਬੰਧਾਂ ਨੂੰ ਵਧਾਉਣ ਦੇ ਨਾਮ ਹੇਠ 8 ਅਪ੍ਰੈਲ, 2026 ਨੂੰ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ (ਸ੍ਰੀ ਹਰਿਮੰਦਰ ਸਾਹਿਬ) ਦਾ ਦੌਰਾ ਕੀਤਾ। ਇਹ ਦੌਰਾ ਕੀਤਾ ਹੀ ਕਿਹਾ ਜਾ ਸਕਦਾ ਹੈ. ਡਾ. ਮੁਹੰਮਦ ਹੁਸੈਨ ਜ਼ਿਆਨੀਆ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਅਧਿਕਾਰੀਆਂ ਨੂੰ ਇਕ ਸੱਦਾ ਪੱਤਰ ਦਿੱਤਾ ਜਿਸ ਦੇ ਤਹਿਤ 12 ਅਪ੍ਰੈਲ ਨੂੰ ਨਵੀਂ ਦਿੱਲੀ ਵਿੱਚ ਇਰਾਨ ਦੇ ਮਰਹੂਮ ਸੁਪਰੀਮ ਲੀਡਰ, ਅਯਾਤੁੱਲਾ ਅਲੀ ਖਮੇਨੀ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਸਮਾਗਮ 'ਚ ਸ਼ਾਮਲ ਹੋਣ ਦਾ ਹੁਕਮ ਕੀਤਾ ਗਿਆ ਹੈ। ਸ਼ਬਦ ਹੁਕਮ ਇਸ ਲਈ ਵਰਤਿਆ ਗਿਆ ਹੈ ਕਿ ਇਸ ਵੇਲੇ ਕੁਲ ਦੁਨੀਆ ਨੂੰ ਪਤਾ ਹੈ ਕਿ SGPC ਅਤੇ ਇਸਦੇ ਅਹੁਦੇਦਾਰ ਕਿੰਨੇ ਕੁ ਆਜ਼ਾਦ ਹਨ ਅਤੇ ਆਪਣੀ ਮਰਜ਼ੀ ਨਾਲ ਫੈਸਲੇ ਲੈ ਸਕਣ ਦੇ ਸਮਰਥ ਹਨ.
ਇਰਾਨੀਆਂ ਨਾਲ ਸਿਖਾਂ ਦੇ ਸਬੰਧ ਕਈ ਪਰਤਾਂ ਵਾਲੇ ਸਬੰਧ ਹਨ. ਸਾਡਾ ਇਹਨਾਂ ਨਾਲ ਜਿਹੜਾ ਸਭ ਤੋਂ ਪ੍ਰਤੱਖ ਅਤੇ ਗੂਹੜਾ ਨਾਤਾ ਹੈ ਉਹ ਹੈ ਸਾਂਝੇ ਭਾਸ਼ਾਈ ਅਤੇ ਸਾਹਿਤਕ ਇਤਿਹਾਸ ਦਾ. ਇਸ ਭਾਸ਼ਾਈ ਅਤੇ ਸਾਹਿਤਿਕ ਸਾਂਝ ਬਾਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਿਲੰਗ (ਮਃ ੧) ਅੰਗ ੭੨੧ 'ਤੇ ਫਾਰਸੀ ਵਿਚ ਇਸ ਦਾ ਬਾਖੂਬੀ ਬਿਆਨ ਕੀਤਾ ਹੈ, "ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ॥੧॥ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ ॥ ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ ॥੧॥ ਰਹਾਉ ॥" 
ਇਸ ਤੋਂ ਬਾਅਦ ਜਾਪ ਸਾਹਿਬ ਅਤੇ ਗੁਰੂ ਦਸ਼ਮੇਸ਼ ਜੀ ਦੀਆਂ ਹੋਰ ਬਾਣੀਆਂ ਇਸ ਦੇ ਸਬੂਤ ਵਜੋਂ ਡੂੰਘੇ ਵਿਚਾਰ ਵਟਾਂਦਰੇ ਦੀ ਮੰਗ ਕਰਦੀਆਂ ਹਨ ਕਿ ਇਹਨਾਂ ਦੇ ਅਧਾਰ ਬਾਕੀ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਦੇ ਨਾਲ ਨਾਲ ਫਾਰਸੀ ਦੇ ਵਡੀ ਗਿਣਤੀ ਸ਼ਬਦਾਂ ਨੂੰ ਸ਼ਾਮਲ ਕੀਤੇ ਜਾਣਾ ਹੈ. ਦਸਮੇਸ਼ ਪਿਤਾ ਨੇ ਔਰੰਗਜ਼ੇਬ ਨੂੰ ਲਿਖੇ ਜ਼ਫ਼ਰਨਾਮੇ ਵਿੱਚ "ਅਦਬ" ਦਾ ਜ਼ਿਕਰ ਬਹੁਤ ਨਿਪੁੰਨਤਾ ਨਾਲ ਕੀਤਾ ਹੈ. ਗੁਰੂ ਪਾਤਸ਼ਾਹ ਵਲੋਂ ਸ਼ਬਦ "ਅਦਬ" ਨੂੰ ਜਿਹੜੇ ਤਰੀਕੇ ਨਾਲ ਜ਼ਫ਼ਰਨਾਮੇ 'ਚ ਵਰਤਿਆ ਗਿਆ ਉਸ ਤਰੀਕੇ ਨਾਲ 'ਅਦਬ' ਦਾ ਭਾਵ ਸਿਰਫ਼ ਸ਼ਿਸ਼ਟਾਚਾਰ ਨਹੀਂ ਹੈ, ਸ਼ਿਸ਼ਟਾਚਾਰ ਨੂੰ ਇੰਗਲਿਸ਼ 'ਚ ਕਹਿੰਦੇ ਹਨ manners. ਸੋ ਜ਼ਫ਼ਰਨਾਮੇ 'ਚ ਸ਼ਿਸ਼ਟਾਚਾਰ ਦਾ ਅਰਥ ਸਿਰਫ manners ਨਹੀਂ ਹੈ - ਇਥੇ ਗੁਰੂ ਦਸਮੇਸ਼ ਪਿਤਾ ਅਦਬ ਨੂੰ ਰਫਤਾਰ, ਦਸਤਾਰ, ਗੁਫ਼ਤਾਰ ਦੇ ਸਲੀਕੇ ਵਜੋਂ ਪੇਸ਼ ਕਰ ਰਹੇ ਹਨ। ਇਹ ਈਰਾਨ ਦੀ ਬੋਲੀ ਫਾਰਸੀ ਨਾਲ ਸਾਡੀ ਇਕ ਸਾਂਝ ਬਣਦੀ ਹੈ. ਗੁਰੂ ਸਾਹਿਬਾਂ ਦੇ ਰਾਹੀਂ ਇਹ ਸਾਂਝ ਹੋਰ ਪੱਕੀ ਹੁੰਦੀ ਹੈ. ਪਰ ਇਤਿਹਾਸ ਦੇ ਪੰਨਿਆਂ ਰਾਹੀਂ ਸਮਝ 'ਚੋ ਇਹ ਵੀ ਨਿਕਲਦਾ ਹੈ ਕਿ ਧਾੜਵੀ ਬਣ ਕੇ ਆਏ Irani ਹਮਲਾਵਰ ਅਤੇ ਉਹਨਾਂ ਦੇ ਜ਼ੁਲਮ ਨਾਲ ਇਹ ਸਾਂਝ ਭਾਸ਼ਾ ਦੀ ਸਾਂਝ ਤੱਕ ਹੀ ਰੁਕੀ ਰਹਿੰਦੀ ਹੈ, ਇਸਤੋਂ ਅੱਗੇ ਨਹੀਂ ਵਧਦੀ.
Indian ਸਟੇਟ ਨੂੰ ਜਦੋਂ ਲੋੜ ਪੈਂਦੀ ਹੈ ਕਿ ਪੱਗ ਵਾਲੇ ਲੋਕਾਂ ਨੂੰ ਕੌਮਾਂਤਰੀ ਪੱਧਰ 'ਤੇ ਦਿਖਾਇਆ ਜਾਣਾ ਹੈ ਤਾਂ Akali Dal Badal and SGPC members ਨੂੰ ਰੈਂਟ ਕੀਤਾ ਜਾਂਦਾ ਹੈ. ਇਹਨਾਂ ਦੀ ਅਹਿਮੀਅਤ ਵਿਆਹਾਂ 'ਚ ਰੈਂਟ ਕੀਤੇ ਜਾਂਦੇ ਬੈਂਡ ਵਾਜੇ ਵਾਲਿਆਂ ਤੋਂ ਜਿਆਦਾ ਨਹੀਂ ਹੈ.
ਇਰਾਨੀ ਵਫਦ ਦਾ ਅੰਮ੍ਰਿਤਸਰ ਸਾਹਿਬ ਵਿਖੇ ਆਉਣਾ ਕਾਫੀ ਕੁਝ ਬਿਆਨ ਕਰਦਾ ਹੈ. ਅਸੀਂ ਇਤਿਹਾਸ ਵਿਚ Irani Emperor ਨਾਦਰ ਸ਼ਾਹ ਦੇ ਜ਼ੁਲਮਾਂ ਦੀਆਂ ਕਹਾਣੀਆਂ ਪੜ੍ਹੀਆਂ ਹਨ ਅਤੇ ਇਸ ਬਾਰੇ ਵੱਖ ਵੱਖ ਕਿੱਸਾਕਾਰਾਂ ਅਤੇ ਸਾਹਿਤਕਾਰਾਂ ਨੇ ਵੇਰਵੇ ਨਾਲ ਬਿਆਨਬਾਜ਼ੀ ਕੀਤੀ ਹੈ. ਨਜਾਬਤ ਦੀ ਲਿਖੀ ਹੋਈ 'ਨਾਦਰਸ਼ਾਹ ਦੀ ਵਾਰ' ਇਸ ਦੀ ਮਿਸਾਲ ਹੈ. ‘ਨਾਦਰ ਸ਼ਾਹ ਦੀ ਵਾਰ’ ਨਜਾਬਤ ਦੁਆਰਾ ਨਾਦਰ ਸ਼ਾਹ ਦੇ ਭਾਰਤ ਉੱਤੇ ਹਮਲੇ ਸੰਬੰਧੀ ਇੱਕ ਕਵਿਤਾ ਦੀ ਵੰਨਗੀ ਹੈ। ਨਾਦਰ ਸ਼ਾਹ ਦੀ ਵਾਰ ਪਹਿਲਾਂ ਲਿਖਤੀ ਰੂਪ ਵਿੱਚ ਨਹੀਂ ਸੀ ਸਗੋਂ 1898 ਵਿੱਚ ਸਰ ਐਡਵਰਡ ਮੈਕਲੋਗਨ ਨੇ ਬਾਰ ਦੇ ਇਲਾਕੇ ਦੇ ਮਰਾਸੀ ਦੇ ਮੂੰਹੋਂ ਸੁਣੀ ਅਤੇ ਬਾਅਦ 'ਚ ਇਸਨੂੰ ਲਿਖਿਆ ਗਿਆ. 1739 ਵਿੱਚ ਨਾਦਰ ਸ਼ਾਹ ਦੇ ਹਮਲੇ ਦੌਰਾਨ ਸਿੱਖਾਂ ਨੇ ਮੁਗਲ ਸਰਕਾਰ ਦੇ ਅਤਿਆਚਾਰਾਂ ਦੇ ਬਾਵਜੂਦ, ਜੰਗਲਾਂ ਵਿੱਚ ਲੁਕ ਕੇ ਨਾਦਰ ਸ਼ਾਹ ਦੀ ਫੌਜ 'ਤੇ ਛਾਪਾਮਾਰ ਹਮਲੇ ਕੀਤੇ। ਸਿੱਖਾਂ ਨੇ ਨਾਦਰ ਸ਼ਾਹ ਦੀ ਲੁੱਟੀ ਹੋਈ ਦੌਲਤ ਖੋਹੀ ਅਤੇ ਉਸਨੂੰ ਕਾਫੀ ਨੁਕਸਾਨ ਪਹੁੰਚਾਇਆ।
ਇਤਿਹਾਸ ਇਹ ਲਿਖਦਾ ਹੈ ਕਿ 'ਇਸ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ' ਨਾਦਰ ਸ਼ਾਹ ਨੇ ਕਿਹਾ ਸੀ ਕਿ ਸਿੱਖ ਇੱਕ ਦਿਨ ਰਾਜ ਕਰਨਗੇ। ਇਸ 'ਬਹਾਦਰੀ ਤੋਂ ਪ੍ਰਭਾਵਤ ਹੋ ਕੇ' ਕਹੀ ਗੱਲ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ. ਕਿਉਂਕਿ ਨਾਦਰ ਸ਼ਾਹ ਇਕ ਧਾੜਵੀ ਅਤੇ ਦੁਸ਼ਮਣ ਹੋ ਕੇ ਗੁੱਸੇ ਵਿਚੋਂ ਇਹ ਗੱਲ ਕਹਿ ਰਿਹਾ ਸੀ. ਸਿੱਖਾਂ ਨੇ ਤਾਂ ਰਾਜ ਕਰਨਾ ਹੀ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਪਹਿਲਾਂ ਹੀ ਆਪਣੇ ਸਿਖਾਂ ਨਾਲ ਵਾਅਦਾ ਕਰ ਗਿਆ ਸੀ. ਅਤੇ ਪਾਤਸ਼ਾਹੀਆਂ ਬਖਸ਼ ਗਿਆ.
ਨਾਦਰ ਸ਼ਾਹ ਦੇ ਸ੍ਰੀ ਅੰਮ੍ਰਿਤਸਰ ਦੇ ਹਮਲੇ ਦੌਰਾਨ ਕਾਜ਼ੀ ਨੂਰ ਮੁਹੰਮਦ ਚਸ਼ਮਦੀਦ ਗਵਾਹ ਹੈ, ਜਿਹੜਾ ਸਿਖਾਂ ਨੂੰ ਕੁੱਤਿਆਂ ਵਾਂਗ ਲੜਨ ਵਾਲੇ 'ਸਗ' ਕਹਿੰਦਾ ਹੈ. ਪਰ ਉਹ ਸਿਖਾਂ ਦੀ ਬਹਾਦਰੀ ਨਾਲ ਲੜਨ ਅਤੇ ਆਪਣੇ ਗੁਰੂ ਪ੍ਰਤੀ ਸਪਰਪਨ ਦੀ ਭਾਵਨਾ ਦੀ ਸਿਫਤ ਵੀ ਕਰਦਾ ਹੈ. ਕਾਜ਼ੀ ਨੂਰ ਮੁਹੰਮਦ ਦੀਆਂ ਅੱਖਾਂ ਦੇ ਸਾਹਮਣੇ ਸ੍ਰੀ ਅਕਾਲ ਤਖਤ ਵਿਖੇ ਹੋਈ ਜੰਗ 'ਚ ਸਿਰਫ 30 ਸਿਖਾਂ ਦੀ ਅਗਵਾਈ ਕਰ ਰਹੇ ਬਾਬਾ ਗੁਰਬਖਸ਼ ਸਿੰਘ ਇਰਾਨੀਆਂ ਦਾ ਮੁਕਾਬਲਾ ਕਰਦਿਆਂ ਸ਼ਹੀਦ ਹੁੰਦੇ ਹਨ. ਅੱਜ ਸਮਾਂ ਬਦਲਿਆ ਹੈ, ਪਰ ਹਾਲਾਤ ਨਾਦਰ ਸ਼ਾਹ ਦੇ ਵੇਲੇ ਦੇ ਹੋ ਗਏ ਹਨ. ਅੱਜ ਫੇਰ ਉਸੇ ਥਾਂ 'ਤੇ ਇਰਾਨੀ ਵਫਦ ਨੂੰ ਮੱਥਾ ਰਗੜਨਾ ਪੈ ਰਿਹਾ ਹੈ. ਨਾਦਰ ਸ਼ਾਹ ਨੇ ਇਹ ਗੱਲ ਕਦੋਂ ਕਹੀ ਕਿ, "ਭਵਿੱਖ ਵਿਚ ਸਿੱਖ ਰਾਜ ਕਰਨਗੇ." ਸਿਖਾਂ ਹੱਥੋਂ ਬੁਰੀ ਤਰਾਂ ਹਾਰਨ ਦੇ ਬਾਅਦ ਅਤੇ ਜਦੋਂ ਸਿਖਾਂ ਨੇ ਉਸਨੂੰ ਪੰਜਾਬ ਤੋਂ ਭੱਜਣ ਲਈ ਮਜ਼ਬੂਰ ਕਰ ਦਿੱਤਾ. ਫੇਰ ਨਾਦਰ ਸ਼ਾਹ ਨੇ ਜ਼ਕਰੀਆ ਖ਼ਾਨ ਤੋਂ ਪੁੱਛਿਆ ਕਿ, "ਇਹ ਕੌਣ ਹਨ?" ਮਤਲਬ ਬੁਰੀ ਤਰਾਂ ਹਾਰਨ ਦੇ ਬਾਅਦ ਉਹ ਸਿਖਾਂ ਕੋਲੋਂ ਡਰ ਜਾਂਦਾ ਹੈ ਅਤੇ ਸਿਖਾਂ ਦੀ ਤਾਕਤ ਨੂੰ ਮੰਨਣ ਲਈ ਮਜ਼ਬੂਰ ਹੋ ਜਾਂਦਾ ਹੈ. ਹੁਣ ਦੇਖੋ ਕਿ ਇਰਾਨੀ ਵਫਦ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆਉਂਦਾ ਹੈ. ਸਮਾਂ ਚੈੱਕ ਕਰੋ. ਅਮਰੀਕਾ ਅਤੇ ਇਸਰਾਇਲ ਕੋਲੋਂ ਨੁਕਸਾਨ ਕਰਵਾਉਣ ਦੇ ਬਾਅਦ. ਈਰਾਨ ਲਈ ਇਹ ਨਾਦਰ ਸ਼ਾਹ ਵੇਲੇ ਸਿਖਾਂ 'ਤੇ ਹਮਲਾ ਕਰਨ ਵਾਲੇ ਸਮੇਂ ਅਤੇ ਹੁਣ ਵਾਲੇ ਸਮੇਂ ਇਕੋ ਜਿਹੇ ਹਨ. ਸੋ ਸਿਖਾਂ ਦੀ ਅਹਿਮੀਅਤ ਅਚਾਨਕ ਇਰਾਨ ਲਈ ਐਂਨੀ ਵੱਡੀ ਕਿਵੇਂ ਹੋ ਗਈ ਹੈ? 
ਅਸੀਂ ਪਹਿਲਾਂ ਬਿਆਨ ਕੀਤਾ ਹੈ ਕਿ SGPC ਅਤੇ ਦਿੱਲੀ ਵਾਲੇ ਸਿੱਖ 'ਰੈਂਟ' ਹੋਏ ਹਨ. ਉਹਨਾਂ ਨੂੰ ਸਮੇਂ ਸਮੇਂ ਦਿੱਲੀ ਰੈਂਟ ਕਰਦੀ ਹੈ. ਇਸਦਾ ਇਹ ਭਾਵ ਵੀ ਨਿਕਲਦਾ ਹੈ ਕਿ ਸਿਖਾਂ ਦੀ ਅਹਿਮੀਅਤ ਦੀਨੋ ਦਿਨ ਵਧਦੀ ਜਾ ਰਹੀ ਹੈ. ਪਰ, ਸਿਰਫ ਉਦੋਂ, ਜਦੋਂ ਸਿੱਖ ਅਮਰੀਕਾ 'ਚ ਬੈਠੇ ਖਾਲਿਸਤਾਨ ਜ਼ਿੰਦਾਬਾਦ ਕਰਦੇ ਰਹਿਣਗੇ. ਇੰਡਿਯਨ ਸਟੇਟ 'ਖਾਲਿਸਤਾਨ ਦੀ ਲੜਾਈ' ਦਾ ਬੰਦੋਬਸਤ ਕਰਨ ਲਈ ਸਿਖਾਂ ਦੇ ਪਵਿੱਤਰ ਸਥਾਨ ਗੋਲਡਨ ਟੈਂਪਲ ਦੀ ਅਥਾਰਟੀ ਨੂੰ ਲੈਵਰੇਜ ਦੇ ਤੌਰ 'ਤੇ ਵਰਤਣਾ ਚਾਹੁੰਦੀ ਹੈ. ਨਾਦਿਰ ਸ਼ਾਹ ਈਰਾਨ ਦਾ ਬਾਦਸ਼ਾਹ ਸੀ ਜਦੋਂ ਉਸਨੇ ਸਿਖਾਂ 'ਤੇ ਹਮਲਾ ਕੀਤਾ. ਨਾਦਰ ਸ਼ਾਹ ਦੇ ਬਾਅਦ ਅਹਮਦ ਸ਼ਾਹ ਅਬਦਾਲੀ (ਨਾਦਰ ਸ਼ਾਹ ਦੀ ਫੌਜ ਵਿਚ ਇਕ ਸੀਨੀਅਰ ਜਰਨੈਲ) ਨੇ ਇਰਾਨੀ ਹਕੂਮਤ ਦੇ ਤਹਿਤ ਸਿਖਾਂ ਨਾਲ ਜੰਗ ਜਾਰੀ ਰੱਖੀ. ਬਾਅਦ 'ਚ ਅਹਿਮਦ ਸ਼ਾਹ ਅਬਦਾਲੀ ਈਰਾਨ ਦੇ ਕਬਜ਼ੇ ਵਾਲੇ ਹੇਰਾਤ ਇਲਾਕੇ (ਉਸ ਵੇਲੇ ਈਰਾਨ ਦੇ ਅਧੀਨ) ਦਾ ਬਾਦਸ਼ਾਹ ਬਣ ਗਿਆ. ਉਸਤੋਂ ਬਹੁਤ ਬਾਅਦ ਹੇਰਾਤ ਅਫਗਾਨਸਤਾਨ ਵਿਚ ਸ਼ਾਮਲ ਕੀਤਾ ਜਾਂਦਾ ਹੈ. ਸੋ ਆਧੁਨਿਕ ਈਰਾਨ ਦਾ ਬਾਨੀ ਨਾਦਿਰ ਸ਼ਾਹ, ਸਿੱਖਾਂ ਦਾ ਕੋਈ ਮਿੱਤਰ ਨਹੀਂ ਸੀ। ਉਸ ਨੇ ਸਿੱਖਾਂ ਦੀ ਪ੍ਰਸ਼ੰਸਾ ਉਦੋਂ ਹੀ ਕੀਤੀ ਜਦੋਂ ਉਨ੍ਹਾਂ ਨੇ ਲੜਾਈ ਦੇ ਮੈਦਾਨ ਵਿੱਚ ਇਰਾਨੀਆਂ ਨੂੰ ਹਰਾਇਆ।
ਇਰਾਨੀ ਲਿਖਾਰੀ ਕਾਜ਼ੀ ਨੂਰ ਮੁਹੰਮਦ ਖਾਨ ਵਲੋਂ ਸੱਚਾਈ ਨੂੰ ਦਸਤਾਵੇਜ਼ੀ ਰੂਪ ਦੇਣ ਦੀ ਇਮਾਨਦਾਰੀ ਰੱਖਦਾ ਸੀ। ਨੂਰ ਮੁਹੰਮਦ 'ਜੰਗਨਾਮਾ' ਲਿਖਦਾ ਸੀ. ਭਾਵ, ਉਹ war reporter ਸੀ. ਜਿਵੇਂ ਅੱਜ ਕੱਲ੍ਹ ਜੰਗ ਨੂੰ ਕਵਰ ਕਰਨ ਵਾਲੇ ਪੱਤਰਕਾਰ ਹੁੰਦੇ ਹਨ. ਉਹ ਇੱਕ ਫਾਰਸੀ ਭਾਸ਼ਾ ਦਾ ਚਸ਼ਮਦੀਦ ਗਵਾਹ ਹੈ ਜੋ ਸ਼੍ਰੀ ਦਰਬਾਰ ਸਾਹਿਬ ਦੀ ਰੱਖਿਆ ਕਰਨ ਵਾਲੇ ਸਿੰਘਾਂ ਦੇ ਚਰਿੱਤਰ ਦੀ ਇਕ ਕੀਮਤੀ ਸਮਝ ਸਾਨੂੰ ਦਿੰਦਾ ਹੈ. ਭਾਵੇਂ ਇਹ ਸਮਝ ਉਸਨੇ ਸਿਖਾਂ ਪ੍ਰਤੀ ਆਪਣੀ ਨਫਰਤ ਵਿਚੋਂ ਹੀ ਲਿਖੀ. ਉਹ ਕਹਿੰਦਾ ਹੈ ਕਿ "ਇਹ ਕੁੱਤੇ ਗਿਣਤੀ ਵਿੱਚ ਸਿਰਫ ਤੀਹ ਸਨ। ਅਤੇ ਘੱਟ ਤੋਂ ਘੱਟ ਕਿਸੇ ਕੋਲੋਂ ਡਰਦੇ ਨਹੀਂ ਸਨ। ਉਹਨਾਂ ਨੂੰ ਨਾ ਹੀ ਕਤਲ ਦਾ ਡਰ ਸੀ ਅਤੇ ਨਾ ਹੀ ਮੌਤ ਦਾ ਡਰ ਸੀ। ਉਹਨਾਂ ਨੇ ਗਾਜ਼ੀਆਂ ਨਾਲ ਅੰਤਮ ਸਮੇਂ ਤੱਕ ਜੂਝਿਆ ਅਤੇ, ਲੜਾਈ ਵਿੱਚ, ਆਪਣਾ ਖੂਨ ਵਹਾਇਆ ਅਤੇ ਆਪਣੇ ਗੁਰੂ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।" ਇਹ ਸ਼ਬਦ ਕਾਜ਼ੀ ਨੂਰ ਮੁਹੰਮਦ ਦੇ ਹਨ.
ਇਤਿਹਾਸ ਦੀ ਮੁੱਢਲੀ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਸਿੱਖ ਨੂੰ ਅਬਦਾਲੀ ਦੁਆਰਾ ਸਿੱਖ ਨਸਲਕੁਸ਼ੀ ਅਤੇ ਦਰਬਾਰ ਸਾਹਿਬ 'ਤੇ ਹਮਲਿਆਂ ਦੀ ਯਾਦ ਦਿਵਾਉਣ ਦੀ ਲੋੜ ਨਹੀਂ ਹੈ। ਸਿੱਖਾਂ ਨੂੰ ਇਸ ਬਾਰੇ ਬਹੁਤ ਸਪੱਸ਼ਟ ਨਜ਼ਰ ਰੱਖਣ ਦੀ ਲੋੜ ਹੈ ਕਿ ਅੰਮ੍ਰਿਤਸਰ ਵਿਚ ਕੀ ਹੋ ਰਿਹਾ ਹੈ? ਇਸ ਦਾ ਇਕ ਹੋਰ ਭਾਵ ਇਹ ਵੀ ਨਿਕਲਦਾ ਹੈ ਕਿ, "ਕੀ ਈਰਾਨੀ ਸਟੇਟ ਇੰਡੀਆ ਨੂੰ ਇਹ ਸੰਕੇਤ ਦੇ ਰਹੀ ਹੈ ਕਿ ਜੇਕਰ ਤੁਸੀਂ ਇਜ਼ਰਾਈਲ ਨਾਲ ਗੱਠਜੋੜ ਕਰਦੇ ਹੋ, ਤਾਂ ਅਸੀਂ ਤੁਹਾਨੂੰ ਤੋੜਨ ਲਈ ਸਿੱਖਾਂ ਨਾਲ ਮਿਲ ਕੇ ਕੰਮ ਕਰਾਂਗੇ।" ਇਹ ਗੱਲ ਖਾਲਿਸਤਾਨ ਦੀ ਆਜ਼ਾਦੀ ਲਈ ਲੜ ਰਹੇ ਸਿੱਖਾਂ ਨੂੰ ਵਧੀਆ ਲੱਗ ਸਕਦੀ ਹੈ, ਪਰ ਇਹ ਸਾਡੇ ਸਿੱਖ ਨੇਸ਼ਨ ਦੇ ਹਿੱਤ ਵਿੱਚ ਨਹੀਂ ਹੈ। ਅਸੀਂ ਮਿਡਲ ਈਸਟ ਵਿੱਚ ਸਭਿਅਤਾਵਾਂ ਦੀ ਲੜਾਈ ਵਿੱਚ cannon fodder ਨਹੀਂ ਬਣ ਸਕਦੇ. ਅਸੀਂ ਸਿੱਖਾਂ ਨੂੰ ਇੱਕ ਕੱਟੜਪੰਥੀ ਤਹਿਰਾਨ ਦੇ ਸਮਰਥਕਾਂ ਵਜੋਂ ਪੇਸ਼ ਕਰਨ ਦਾ ਖਤਰਾ ਨਹੀਂ ਲੈ ਸਕਦੇ ਹਾਂ, ਹਾਲਾਂਕਿ ਇਰਾਨ ਇਸਨੂੰ ਆਪਣੇ ਪੱਖ ਤੋਂ ਕੌਮਾਂਤਰੀ ਪੱਧਰ 'ਤੇ ਪੇਸ਼ ਕਰਨ ਤੋਂ ਨਹੀਂ ਝਿਜਕੇਗਾ.
ਸੁਰਿੰਦਰ ਸਿੰਘ - ਸਤਲੁਜ ਟੀਵੀ

Posted By: GURBHEJ SINGH ANANDPURI

Latest News

Loading…
Loading the web debug toolbar…
Attempt #