Nazrana Times

ਪੰਜਾਬੀ

ਗ੍ਰਿਫਤਾਰ ਯੂਟਿਊਬਰ ਮਾਮਲੇ ਵਿੱਚ ਨਵੇਂ ਖੁਲਾਸੇ, ਖੁੱਲਣਗੇ ਨਵੇਂ ਰਾਜ਼

05 Jun, 2025 10:07 PM

ਚੰਡੀਗੜ੍ਹ , 5 ਜੂਨ , ਨਜ਼ਰਾਨਾ ਟਾਈਮਜ ਬਿਊਰੋ

ਪੰਜਾਬ 'ਚ ਜਾਸੂਸੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤੇ ਗਏ ਯੂ-ਟਿਊਬਰ ਜਸਬੀਰ ਸਿੰਘ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਇਸ ਮਾਮਲੇ ਸਬੰਧੀ ਜਸਬੀਰ ਸਿੰਘ ਤੋਂ ਕੇਂਦਰੀ ਏਜੰਸੀਆਂ ਐੱਨ. ਆਈ. ਏ. ਅਤੇ ਆਈ. ਬੀ. ਵਲੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਜਾਸੂਸੀ ਨੂੰ ਲੈ ਕੇ ਹੋਰ ਕਈ ਨਵੇਂ ਰਾਜ਼ ਖੁੱਲ੍ਹਣ ਦੀ ਸੰਭਾਵਨਾ ਹੈ। ਹੁਣ ਤੱਕ ਦੀ ਜਾਂਚ ਦੌਰਾਨ ਜਸਬੀਰ ਸਿੰਘ ਨੂੰ ਲੈ ਕੇ ਕਈ ਵੱਡੇ ਖ਼ੁਲਾਸੇ ਹੋਏ ਹਨ।

ਜਸਬੀਰ ਸਿੰਘ ਕੋਲੋਂ 150 ਦੇ ਕਰੀਬ ਪਾਕਿਸਤਾਨੀ ਨੰਬਰ ਵੀ ਮਿਲੇ ਹਨ। ਜਸਬੀਰ ਨੇ ਮੰਨਿਆ ਹੈ ਕਿ ਉਹ ਗ੍ਰਿਫ਼ਤਾਰ ਯੂ-ਟਿਊਬਰ ਜੋਤੀ ਮਲਹੋਤਰਾ ਨਾਲ ਪਾਕਿਸਤਾਨ ਵੀ ਗਿਆ ਸੀ। ਦੱਸਣਯੋਗ ਹੈ ਕਿ ਮੋਹਾਲੀ ਦੀ ਅਦਾਲਤ ਨੇ ਬੀਤੇ ਦਿਨ ਜਸਬੀਰ ਸਿੰਘ ਨੂੰ 3 ਦਿਨਾਂ ਦੇ ਰਿਮਾਂਡ 'ਤੇ ਭੇਜਿਆ ਸੀ।

ਦਰਅਸਲ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (ਐੱਸ. ਐੱਸ. ਓ. ਈ.) ਮੋਹਾਲੀ ਵਲੋਂ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਬੀਤੇ ਦਿਨ ਹੀ ਰੂਪਨਗਰ ਦੇ ਪਿੰਡ ਮਹਿਲਾਂ ਦੇ ਜਸਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮੋਹਾਲੀ ਅਦਾਲਤ 'ਚ ਪੇਸ਼ ਕੀਤਾ ਸੀ। ਰਿਮਾਂਡ ਦੌਰਾਨ ਪੁੱਛਗਿੱਛ ਕੀਤੇ ਜਾਣ 'ਤੇ ਜਸਬੀਰ ਨੇ ਦੱਸਿਆ ਕਿ ਮੋਬਾਇਲ ਐਪ ਰਾਹੀਂ ਪਾਕਿਸਤਾਨ 'ਚ ਵੱਖ-ਵੱਖ ਲੋਕਾਂ ਨਾਲ ਜਸਬੀਰ ਸਿੰਘ ਦੀ ਗੱਲਬਾਤ ਹੁੰਦੀ ਸੀ। ਫਿਲਹਾਲ ਜਸਬੀਰ ਸਿੰਘ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।

Latest News