Nazrana Times

ਪੰਜਾਬੀ

ਲੜਕੀਆ ਨੇ ਖੇਡਾਂ ਵਿਚ ਨਾਮ ਰੋਸ਼ਨ ਕੀਤਾ ਅੰਮ੍ਰਿਤਸਰ ਕਬੱਡੀ ਟੀਮ ਨੂੰ ਮਿਲਿਆ ਤੀਜਾ ਸਥਾਨ

04 Jun, 2025 08:35 PM

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋ ਮਿਤੀ ਇੱਕ ਜੂਨ ਨੂੰ ਫਰੀਦਕੋਟ ਵਿਖੇ ਅੰਡਰ 18 ਲੜਕੀਆਂ ਦੀ ਸਟੇਟ ਪੱਧਰ ਦੀ ਚੈਂਪੀਅਨਸ਼ਿਪ ਕਰਵਾਈ ਗਈ ।ਜਿਸ ਵਿਚ ਅਮ੍ਰਿਤਸਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ । ਗੱਲਬਾਤ ਮੌਕੇ ਇਹ ਜਾਣਕਾਰੀ ਜਿਲਾ ਕਬੱਡੀ ਐਸੋਸੀਏਸ਼ਨ ਅਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਨਵਦੀਪ ਸਿੰਘ ਖੇਲਾ ਡੀਪੀਈ ਸਰਕਾਰੀ ਸੀਨੀਅਰ ਸਕੂਲ ਸੈਕੰਡਰੀ ਮੁੱਛਲ ਨੇ ਦਿਤੀ ।ਨਵਦੀਪ ਸਿੰਘ ਖੇਲਾ ਨੇ ਦੱਸਿਆ, ਕਿ ਇਸ ਟੀਮ ਦੀ ਚੋਣ ਜਿਲਾ ਕਬੱਡੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜੀਤ ਸਿੰਘ ਮਦੇਪੁਰ ਪ੍ਰਧਾਨ ਰਣਜੀਤ ਸਿੰਘ ਖਾਲਸਾ ਹਰਸਾ ਛੀਨਾ, ਸੀਨੀਅਰ ਮੀਤ ਪ੍ਰਧਾਨ ਪਲਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਨਵਦੀਪ ਸਿੰਘ ਡੀਪੀਈ ਮੁੱਛਲ, ਖਜਾਨਚੀ ਸਤਪਾਲ ਸਿੰਘ ਥਿੰਦ ਕਬੱਡੀ ਕੋਚ ਨੀਤੂ ਅਤੇ ਕਬੱਡੀ ਕੋਚ ਅਮਨ ਦੀ ਅਗਵਾਈ ਹੇਠ ਕੀਤੀ ਗਈ ਸੀ । ਇਸ ਟੀਮ ਵਿਚ ਜਿਲੇ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਜੇਤੂ ਟੀਮ ਨੂੰ ਸਾਰੇ ਕੋਚਜ ਸਟਾਫ ਤੇ ਹੋਰ ਖਿਡਾਰੀਆਂ ਵੱਲੋਂ ਵਧਾਈ ਦਿਤੀ ਗਈ

ਲੜਕੀਆਂ ਦੀ ਜੇਤੂ ਕਬੱਡੀ ਟੀਮ ਨਾਲ ਹਰਜੀਤ ਸਿੰਘ ਮਦੇਪੁਰ , ਰਣਜੀਤ ਸਿੰਘ ਖਾਲਸਾ ਹਰਸਾ ਛੀਨਾ, ਨਵਦੀਪ ਸਿੰਘ ਖੇਲਾ ਡੀਪੀਈ ਮੁੱਛਲ ਤੇ ਕਬੱਡੀ ਕੋਚ ਅਮਨ ਅਾਦਿ ਹਾਜ਼ਰ ਸਨ

Latest News