ਅਮਰੀਕਾ ਦੇ ਕਾਰੋਬਾਰੀ ਤੇ ਸਮਾਜ ਸੇਵੀ ਕੁਲਵਿੰਦਰ ਸਿੰਘ ਫਲੋਰਾ ਨੂੰ ਸਵਿਟਜ਼ਰਲੈਂਡ ਦੀ ਸੰਸਥਾ ਵੱਲੋਂ ਡਾਕਟਰੇਟ ਦੀ ਡਿਗਰੀ ਪ੍ਰਦਾਨ
ਵਾਸ਼ਿੰਗਟਨ, 5 ਨਵੰਬਰ ਗੋਰਵ ਮੜੀਆ -ਅਮਰੀਕਾ ਦੇ ਵਰਜੀਨੀਆ ਰਾਜ ਦੇ ਸਫਲ ਕਾਰੋਬਾਰੀ ਅਤੇ ਸਮਾਜ ਭਲਾਈ ਦੇ ਕੰਮਾਂ ਚ’ ਪਹਿਲੀ ਕਤਾਰ ਚ’ ਅੱਗੇ ਆਉਣ ਵਾਲੇ ਭਾਈਚਾਰੇ ਚ’ ਮਿਲਾਪੜੇ, ਦਿਆਲੂ ਅਤੇ ਸਫਲ ਕਾਰੋਬਾਰੀ ਅਮਰੀਕਾ ਨਿਵਾਸੀ ਕੁਲਵਿੰਦਰ ਸਿੰਘ ਫਲੋਰਾ, ਨੂੰ ਜ਼ੁਗ, ਸਵਿਟਜ਼ਰਲੈਂਡ ਵਿੱਚ ਜਾਰੀ ਯੂਰਪੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟੱਡੀਜ਼ ਦੀ ਸੈਨੇਟ ਦੁਆਰਾ "ਡਾਕਟਰੇਟ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ” ਦੀ ਡਿਗਰੀ ਪ੍ਰਦਾਨ ਕੀਤੀ , ਫਲੋਰਾ ਦੀ ਇਸ ਪ੍ਰਾਪਤੀ ਲਈ ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ’ ਨੇ ਦੱਸਿਆ ਕਿ ਸਿੱਖਸ ਆਫ ਅਮਰੀਕਾ ਨਾਂ ਦੀ ਸੰਸਥਾ ਨਾਲ ਵੀ ਜੁੜੇ ਕਾਰੋਬਾਰੀ ਅਤੇ ਲੋਕ ਭਲਾਈ ਦੇ ਕੰਮਾਂ ਚ’ ਯੋਗਦਾਨ ਪਾਉਣ ਵਾਲੇ ਸ: ਕੁਲਵਿੰਦਰ ਸਿੰਘ ਫਲੋਰਾ ਦੀ ਇਸ ਪ੍ਰਾਪਤੀ ਲਈ ਚੇਅਰਮੈਨ ਜੱਸੀ’ ਨੇ ਸਾਰੇ ਬੋਰਡ ਮੈਂਬਰਾਂ ਨੂੰ ਸਤਿਕਾਰ ਸਹਿਤ ਬੇਨਤੀ ਕੀਤੀ ਕਿ ਉਹ ਉਹ ਇੱਕ ਲਾਜ਼ਮੀ ਮੀਟਿੰਗ ਚ’ ਕੁਲਵਿੰਦਰ ਸਿੰਘ ਫਲੋਰਾ ਦੀ ਪ੍ਰਾਪਤੀ ਲਈ ਵਿਸ਼ੇਸ਼ ਮੀਟਿੰਗ ਰੱਖਕੇ ਉਹਨਾਂ ਨੂੰ ਵਿਸ਼ੇਸ਼ ਤੋਰ ਤੇ ਸੱਦਾ ਦੇ ਕੇ ਵਰਜੀਨੀਆ ਚ’ ਸਨਮਾਨ ਕਰਨਗੇ। ਅਤੇ ਨਾਲ ਜਸ਼ਨ ਵਿੱਚ ਸ਼ਾਮਲ ਹੋਣ ਲਈ ਸਿੱਖਸ ਆਫ਼ ਅਮਰੀਕਾ ਦੇ ਆਹੁਦੇਦਾਰਾ ਅਤੇ ਪਾਰਟੀ ਦੇ ਵਰਕਰਾਂ ਨੂੰ ਪਹੁੰਚਣ ਲਈ ਸੱਦਾ ਦਿੱਤਾ ਗਿਆ ਹੈ। ਜਿੰਨਾਂ ਚ’ ਵਿਸ਼ੇਸ਼ ਤੋਰ ਤੇ ਪੁੱਜ ਰਹੇ ਡਾ: ਜਸਦੀਪ ਸਿੰਘ ਜੱਸੀ ਚੇਅਰਮੈਨ, ਡਾ: ਸਾਜਿਦ ਤਰਾਰ, ਸ.ਬਲਜਿੰਦਰ ਸ.ਸ਼ੰਮੀ ਉਪ-ਪ੍ਰਧਾਨ ਸਿੱਖਸ ਆਫ਼ ਅਮੈਰਿਕਾ,ਸ.ਸੁਖਪਾਲ ਸ.ਧਨੋਆ, ਸ: ਵਰਿੰਦਰ ਸਿੰਘ,ਸ: ਦਵਿੰਦਰ ਸਿੰਘ ਚਿੱਬ,
ਡਾ: ਦਰਸ਼ਨ ਸਿੰਘ ਸਲੂਜਾ, ਸ: ਇੰਦਰਜੀਤ ਸਿੰਘ ਗੁਜਰਾਲ,ਸ: ਗੁਰਵਿੰਦਰ ਸਿੰਘ ਸੇਠੀ, ਕਰਨ ਸਿੰਘ, ਗੁਰਪ੍ਰੀਤ ਸਿੰਘ ਨਕਈ, ਸ: ਗੁਰਚਰਨ ਸਿੰਘ, ਸ: ਚੱਤਰ ਸਿੰਘ ਸੈਣੀ, ਅਤੇ ਉਮਰ ਜੌਨ ਦੇ ਨਾਂ ਸ਼ਾਮਿਲ ਹਨ।
Posted By: Gaurav Maria