ਖਤਰਾ ਪਾਰਟੀ ?
ਖਤਰਾ ਪਾਰਟੀ ?
ਦੋ ਦਸੰਬਰ ਨੂੰ ਸੁਣਦਿਆਂ ‘ਹੁਕਮਨਾਮੇ’
ਸ਼ਹਿ ਭਾਜਪਾ ਦੀ ਕਹਿ ਕੇ ਭੰਡਿਆ ਸੀ।
ਹਾਂਜੀ ਹਾਂਜੀ' ਸੀ ਕਿਹਾ ਫਸੀਲ ਮੋਹਰੇ
ਮਗਰੋਂ ਮੁੱਕਰ ਕੇ ਛੇਤੀ ਹੀ ਖੰਡਿਆ ਸੀ।
ਲਾ ਕੇ ਤੋਹਮਤਾਂ ਲਾਹੇ ਸੀ ਪਦਵੀਆਂ ਤੋਂ
'ਜਥੇਦਾਰ ਸਾਹਿਬਾਨਾਂ' ਨੂੰ ਦੰਡਿਆ ਸੀ।
ਗੱਠ-ਜੋੜ ਲਈ 'ਹਾਬੜਿਆ' ਫੇਰ ਦੇਖੋ
ਚੇਤਾ ਭੁੱਲ ਗਿਆ ਪੰਥ ਨੇ ਚੰਡਿਆ ਸੀ।
ਰਿਸ਼ਤਾ 'ਪਹਿਲੀਆਂ' ਵੇਲੇ ਦਾ ਹੋਰ ਸੀਗਾ
ਬਦਲੀ ਹੋਈ ਹੁਣ ਭਾਈ ਸਿਨਿਆਰਟੀ ਐ।
ਬਾਦਲ ਦਲ 'ਤੇ ਪੰਜਾਬ ਸਿੰਹੁ ਹੱਸਦਾ ਏ
ਇਹ ਖੇਤਰੀ ਨਹੀਂ 'ਖਤਰਾ ਪਾਰਟੀ' ਐ!
ਤਰਲੋਚਨ ਸਿੰਘ ਦੁਪਾਲ ਪੁਰ
001-408-905-5517
Posted By: Tarlochan Singh Dupalpur