Nazrana Times

ਪੰਜਾਬੀ

ਵਿਦੇਸ਼ਾਂ ਵਿੱਚ ਖ਼ਾਲਿਸਤਾਨ ਦੀ ਲਹਿਰ ਪੂਰੀ ਬੁਲੰਦ ਹੋ ਚੁੱਕੀ ਹੈ : ਭਾਈ ਗੁਰਪ੍ਰੀਤ ਸਿੰਘ

18 May, 2026 08:20 PM

ਅੰਮ੍ਰਿਤਸਰ, 18 ਮਈ , ਰਣਜੀਤ ਸਿੰਘ ਖ਼ਾਲਸਾ-ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਜੋ ਖਾਲਿਸਤਾਨ ਦੀ ਲਹਿਰ ਸਬੰਧੀ ਮਾਰਚ ਅਤੇ ਪ੍ਰਦਰਸ਼ਨ ਹੋ ਰਹੇ ਹਨ ਇਸ ਨਾਲ ਖਾਲਿਸਤਾਨ ਦਾ ਸੰਘਰਸ਼ ਅੰਤਰਰਾਸ਼ਟਰੀ ਪੱਧਰ ਉੱਤੇ ਬੁਲੰਦ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਮੁੱਚਾ ਵਿਦੇਸ਼ੀ ਸਿੱਖ ਭਾਈਚਾਰਾ ਵਧਾਈ ਦਾ ਹੱਕਦਾਰ ਹੈ ਜਿਨ੍ਹਾ ਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਖਾਲਿਸਤਾਨ ਦੇ ਸੰਘਰਸ਼ ਨੂੰ ਵਿਦੇਸ਼ਾਂ ਵਿੱਚ ਵੀ ਜਾਰੀ ਰੱਖਿਆ ਹੈ। ਉਹਨਾਂ ਕਿਹਾ ਕਿ 1978 ਦੇ ਸਾਕੇ ਅਤੇ 1984 ਦੇ ਘਲੂਘਾਰੇ ਤੋਂ ਬਾਅਦ ਬੇਅੰਤ ਸ਼ਹੀਦ ਸਿੰਘਾਂ ਦਾ ਹੁਣ ਤਕ ਡੁਲਿਆ ਹੈ ਜੋ ਅਜਾਈ ਨਹੀਂ ਜਾਏਗਾ। ਉਹਨਾਂ ਹੀ ਵੀ ਕਿਹਾ ਕਿ ਪੰਜਾਬ ਵਿੱਚ ਵੀ ਕੁਝ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਤੇ ਦਲ ਖਾਲਸਾ ਜੋ ਖਾਲਿਸਤਾਨ ਲਈ ਸੰਘਰਸ਼ਸ਼ੀਲ ਹਨ। ਦਹਾਕਿਆਂ ਤੋਂ ਜੇਲਾਂ ਵਿੱਚ ਬੰਦੀ ਸਿੰਘ ਨਜ਼ਰਬੰਦ ਹਨ ਤੇ ਅਸੀਂ ਉਹਨਾਂ ਸਾਰਿਆਂ ਦੇ ਕੁਰਬਾਨੀ ਨੂੰ ਸਿਜਦਾ ਕਰਦੇ ਹਾਂ। ਉਹਨਾਂ ਕਿਹਾ ਕਿ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੱਧ ਤੋਂ ਵੱਧ ਸਿੱਖ ਸੰਗਤਾਂ ਪਹੁੰਚ ਕੇ ਜੂਨ 1984 ਦੇ ਘਲੂਘਾਰੇ ਨੂੰ ਸ਼ਹੀਦਾਂ ਦੇ ਫੁੱਲ ਅਰਪਣ ਕਰਨ ਤੇ ਉਹਨਾਂ ਦੇ ਨਿਸ਼ਾਨੇ ਖਾਲਿਸਤਾਨ ਨੂੰ ਦੁਹਰਾਉਣ।

Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Latest News