ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੀ 2 ਬਲਾਕ ਪੱਛਿਮ ਵਿਹਾਰ ਵੱਲੋਂ ਹੜ੍ਹ ਪੀੜਤਾਂ ਦੇ ਲਈ ਰਾਹਤ ਸਮੱਗਰੀ ਰਵਾਨਾ
ਨਵੀਂ ਦਿੱਲੀ, ਗੁਰਪ੍ਰੀਤ ਸਿੰਘ ਚੋਹਕਾ
ਦੇਸ਼ ਪੰਜਾਬ ਇਸ ਵਕਤ ਹੜਾਂ ਦੀ ਮਾਰ ਝੱਲ ਰਿਹਾ ਹੈ । ਸਰਕਾਰਾਂ ਭਾਵੇਂ ਅਜੇ ਤੱਕ ਬਿਆਨ ਬਾਜ਼ੀ ਕਰ ਕੇ ਟਾਈਮ ਸਾਰ ਰਹੀਆਂ ਹਨ ਪਰ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀ ਖਾਸ ਤੌਰ ਤੇ ਸਿੱਖ ਅਤੇ ਸਿੱਖ ਜਥੇਬੰਦੀਆਂ ਪਹਿਲੇ ਦਿਨ ਤੋਂ ਹੀ ਆਪਣਾ ਫਰਜ਼ ਪਹਿਚਾਣਦਿਆਂ ਹੋਇਆਂ ਤਨ ਮਨ ਧਨ ਕਰਕੇ ਸੇਵਾ ਕਰ ਰਹੀਆਂ ਹਨ । ਇਸੇ ਧਰਮ ਦੇ ਰਾਹ ਤੇ ਚੱਲਦਿਆਂ ਹੋਇਆਂ ਪੰਜਾਬ ਵਿੱਚ ਆਏ ਹੜ੍ਹ ਪੀੜਤਾਂ ਕਿਸਾਨਾਂ ਵੀਰਾਂ ਦੀ ਮਦਦ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੀ2 ਬਲਾਕ ਪਛਿੱਮ ਵਿਹਾਰ ਨਵੀਂ ਦਿੱਲੀ ਦੀ ਸੰਮੂਹ ਸੰਗਤਾਂ ਵੱਲੋਂ ਤਕਰੀਬਨ 1000 ਮੱਛਰਦਾਨੀਆਂ,150 ਦੇ ਕਰੀਬ ਟੈਂਟ,50 ਗਦੇ ਬਿਸਤਰੇ ਆਦਿ ਅਰਦਾਸ ਕਰਕੇ ਟਰਕ ਦੁਆਰਾ ਪੰਜਾਬ ਭੇਜ ਰਹੇ ਹਾਂ। ਜਿਸ ਨਾਲ ਸਾਡੇ ਕਿਸਾਨ ਭਰਾਵਾਂ ਦੀ ਵੱਧ ਤੋਂ ਵੱਧ ਮਦਦ ਹੋਵੇ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸੇਵਾ ਕੀਤੀ ਜਾਵੇਗੀ ।