Nazrana Times

ਪੰਜਾਬੀ

ਪੰਜਾਬ ਸਰਕਾਰ ਦੀ ਸਹੀ ਸੋਚ ਦੇ ਚਲਦਿਆਂ ਲੋਕ ਬਣ ਸਕੇ ਆਪਣੀ ਮਲਕੀਅਤ ਦੇ ਸਹੀ ਮਾਇਨਿਆਂ 'ਚ ਮਾਲਕ : ਵਿਧਾਇਕ ਕੁਲਵੰਤ ਸਿੰਘ ਆਮ ਆਦਮੀ

16 Oct, 2026 07:05 PM

ਮੇਰਾ ਘਰ ਮੇਰੇ ਨਾਮ- ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਵੱਲੋਂ 76 ਪਰਿਵਾਰਾਂ ਨੂੰ ਪਿੰਡ ਮਿਡੇ ਮਾਜਰਾ ਵਿਖੇ ਵੰਡੇ ਪ੍ਰੋਪਰਟੀ ਕਾਰਡ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 16 ਅਕਤੂਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ ਸਭਨਾ ਵਾਅਦਿਆਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਚੁੱਕਾ ਹੈ ਅਤੇ ਹੁਣ ਉਸ ਤੋਂ ਅਗਾਂਹ ਜਾਂਦੇ ਹੋਏ ਪੰਜਾਬ ਦੇ ਵਿਕਾਸ ਦੀ ਰਫਤਾਰ ਤੇਜ਼ ਹੋ ਕਰ ਦਿੱਤੀ ਗਈ ਹੈ ਅਤੇ ਲੋਕ ਪੱਖੀ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਮੇਰਾ ਘਰ-ਮੇਰੇ ਨਾਮਯੋਜਨਾ ਦੇ ਤਹਿਤ ਪ੍ਰਾਪਰਟੀ ਕਾਰਡ ਵੰਡੇ ਜਾ ਰਹੇ ਹਨ ਅਤੇ ਹੁਣ ਘਰ ਵਿੱਚ ਇਹਨਾਂ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਸ ਗੱਲ ਦੀ ਤਸੱਲੀ ਹੋਵੇਗੀ ਕਿ ਉਹ ਹੁਣ ਖੁਦ ਆਪਣੀ ਮਲਕੀਅਤ ਵਾਲੇ ਮਕਾਨ ਵਿੱਚ ਹੀ ਰਹਿ ਰਹੇ ਹਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹੁਣ ਤੱਕ 15 ਪਿੰਡਾਂ ਦੇ ਵਿੱਚ ਅਜਿਹੇ ਕਾਰਡ ਵੰਡੇ ਜਾ ਚੁੱਕੇ ਹਨ। ਪਿੰਡ ਮਿੱਡੇ ਮਾਜਰਾ ਵਿਖੇ ਮੇਰਾ ਘਰ ਮੇਰੇ ਨਾਮ ਯੋਜਨਾ ਦੇ ਤਹਿਤ 76 ਪਰਿਵਾਰਾਂ ਨੂੰ ਪ੍ਰਾਪਰਟੀ ਡਾਕੂਮੈਂਟ ਵੰਡੇ ਜਾਣ ਦੇ ਦੌਰਾਨ ਕਹੀ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਇਸ ਯੋਜਨਾ ਦੇ ਲਾਗੂ ਹੋਣ ਦੇ ਨਾਲ ਹੁਣ ਆਪਸੀ ਲੜਾਈ- ਝਗੜੇ ਵੀ ਖਤਮ ਹੋ ਜਾਣਗੇ, ਕਿਉਂਕਿ ਹੁਣ ਕੋਈ ਵੀ ਕਿਸੇ ਦੇ ਮਕਾਨ ਤੇ ਨਾਜਾਇਜ਼ ਕਬਜ਼ਾ ਨਹੀਂ ਕਰ ਸਕੇਗਾ ਅਤੇ ਜੇਕਰ ਕੋਈ ਵੀ ਕਿਸੇ ਦੇ ਮਕਾਨ ਨੂੰ ਦੱਬਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੀ ਸ਼ਿਕਾਇਤ ਹੋਵੇਗੀ, ਅਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਯਕੀਨੀ ਹੋਵੇਗੀ। ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਬਹੁਤ ਧੰਨਵਾਦ ਕਰਦਾ ਹਾਂ, ਜਿਨਾਂ ਦੀ ਦੂਰ -ਅੰਦੇਸ਼ੀ ਸੋਚ ਦੇ ਕਾਰਨ ਇਸ ਯੋਜਨਾ ਨੂੰ ਲਾਗੂ ਕੀਤਾ ਜਾ ਸਕਿਆ ਗਿਆ , ਪਿੰਡਾਂ ਦੇ ਵਿੱਚ ਹਰ ਇੱਕ ਪਰਿਵਾਰ ਨੂੰ ਆਪੋ -ਆਪਣੀ ਜਗ੍ਹਾ ਦੇ ਉੱਪਰ ਪੂਰੀ ਤਰ੍ਹਾਂ ਫਿੱਟ ਕਰ ਦੇਣਾ, ਇਹ ਆਪਣੇ ਆਪ ਵਿੱਚ ਇੱਕ ਵਧੀਆ ਗੱਲ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਲੋਕਾਂ ਨੂੰ ਪੂਰਾ ਯਕੀਨ ਦਵਾਉਂਦੇ ਹਨ ਕਿ ਤੁਸੀਂ 2022 ਦੇ ਵਿੱਚ ਪੂਰੇ ਚਾਵਾਂ ਅਤੇ ਉਮੀਦਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋਂਦ ਵਿੱਚ ਲਿਆਂਦਾ ਸੀ ਤੇ ਵਿਕਾਸ ਮੁਖੀ ਕੰਮ ਤੇ ਲੋਕ ਪੱਖੀ ਸਕੀਮਾਂ ਨੂੰ ਅਮਲੀ ਜਾਮਾ ਅਗਾਂਹ ਵੀ ਪਹਿਨਾਇਆ ਜਾਂਦਾ ਰਹੇਗਾ। ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸਪਸ਼ਟ ਕੀਤਾ ਕਿ ਇਸ ਯੋਜਨਾ ਦੇ ਤਹਿਤ ਸਾਰਾ ਕੰਮ ਸਰਕਾਰ ਦੇ ਨੁਮਾਇੰਦਾ ਵੱਲੋਂ ਹੀ ਕੀਤਾ ਗਿਆ, ਬਕਾਇਦਾ ਸਰਵੇ ਹੋਏ ਹਨ ਅਤੇ ਕਿਸੇ ਵੀ ਮਲਕੀਅਤ ਦੇ ਮਾਲਕ ਵਿਅਕਤੀ ਨੂੰ ਕੋਰਟ-ਕਚਹਿਰੀ ਜਾਂ ਫਿਰ ਕਿਸੇ ਵੀ ਵਿਭਾਗ ਦੇ ਨੁਮਾਇੰਦੇ ਕੋਲ ਨਹੀਂ ਜਾਣਾ ਪਿਆ, ਉਹਨਾਂ ਦੀ ਪ੍ਰੋਪਰਟੀ ਨਾਲ ਸੰਬੰਧਿਤ ਦਸਤਾਵੇਜ਼ ਉਹਨਾਂ ਕੋਲ ਪਹੁੰਚਾਏ ਗਏ ਹਨ ਅਤੇ ਕਿਸੇ ਵੀ ਵਿਅਕਤੀ ਦਾ ਇਸ ਉੱਪਰ ਕੋਈ ਪੈਸਾ ਨਹੀਂ ਖਰਚ ਆਉਣ ਦਿੱਤਾ ਗਿਆ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ 3200 ਖੇਡ ਸਟੇਡੀਅਮ ਪੂਰੇ ਪੰਜਾਬ ਚ ਬਣੇ ਤੇ 31 ਖੇਡ ਗਰਾਊਂਡ ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿੱਚ ਬਣ ਰਹੇ ਹਨ, ਜਿਹਨਾਂ ਵਿੱਚੋਂ ਕਈਆਂ ਨੂੰ ਤਿਆਰ ਕਰਕੇ ਖੇਡ ਪ੍ਰੇਮੀਆਂ ਦੇ ਸਪੁਰਦ ਵੀ ਕੀਤਾ ਜਾ ਚੁੱਕਾ ਹੈ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਪਿੰਡ ਮਿਡੇ ਮਾਜਰਾ ਦੇ ਲੋਕਾਂ ਦੀ ਮੰਗ ਤੇ ਪਿੰਡ ਵਿੱਚ ਜਲਦੀ ਹੀ ਖੇਡ ਗਰਾਊਂਡ ਬਣਾ ਦਿੱਤਾ ਜਾਵੇਗਾ। ਇਸ ਗੱਲ ਦੀ ਇਹਨਾਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਅਕਬਿੰਦਰ ਸਿੰਘ ਗੋਸਲ ਚੇਅਰਮੈਨ, ਅਮਰਜੀਤ ਸਿੰਘ ਸਿੰਧੂ, ਸਤਨਾਮ ਸਿੰਘ ਬਾਲਕ ਪ੍ਰਧਾਨ, ਜਗਤਾਰ ਸਿੰਘ ਗੁਡਣਾ, ਮਲਕੀਤ ਕੌਰ ਪਤਨੀ ਸੁਖਵਿੰਦਰ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਢਿੱਲੋ ਤਹਿਸੀਲਦਾਰ, ਹਰਵਿੰਦਰ ਸਿੰਘ ਮੈਂਬਰ ਪੰਚਾਇਤ, ਹਰਪ੍ਰੀਤ ਸਿੰਘ ਪੰਚ, ਸਤਨਾਮ ਸਿੰਘ ਸਰਪੰਚ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਮਿਢੇ ਮਾਜਰਾ ਵੀ ਹਾਜ਼ਰ ਸਨ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News