Nazrana Times

ਪੰਜਾਬੀ

ਅਕਾਲੀ ਦਲ ( ਵਾਰਿਸ ਪੰਜਾਬ ਦੇ ) ਵੱਲੋਂ ਕਿਸਾਨ ਭਵਨ ਚੰਡੀਗੜ੍ਹ ਵਿਖੇ ‘ਪੰਜਾਬ ਭਵਿੱਖ ਦੀਆਂ ਚੁਣੌਤੀਆਂ ਅਤੇ ਹੱਲ’ ਵਿਸ਼ੇ ਤੇ ਵਿਸ਼ੇਸ਼ ਵਿਚਾਰ ਚਰਚਾ ਕਰਵਾਈ ਗਈ।

27 Aug, 2026 06:32 PM

ਚੰਡੀਗੜ੍ਹ, ਮੰਗਤ ਸਿੰਘ ਸੈਦਪੁਰ 
ਇਸ ਮੌਕੇ ਬੋਲਦਿਆਂ ਸ. ਗੁਰਤੇਜ ਸਿੰਘ ਆਈ ਏ ਐਸ ਨੇ ਸਿੱਖ ਸਿਆਸਤ ਨੂੰ ਸਿਧਾਂਤਕ ਲੀਹਾਂ ਤੇ ਮੁੜ ਖੜ੍ਹਾ ਕਰਨ ਦੀ ਗੱਲ ਆਖੀ ਤੇ ਪ੍ਰਸਿੱਧ ਇਤਿਹਾਸਕਾਰ ਡਾ.ਗੁਰਦਰਸ਼ਨ ਸਿੰਘ ਢਿੱਲੋਂ ਨੇ ਬੀਤੇ ਸਮੇਂ ਦੇ ਸਬਕ ਤੋਂ ਅਜੋਕੇ ਸਮੇਂ ‘ਚ ਸੇਧ ਲੈਣ ਦੀ ਗੱਲ ਕਹੀ।
ਸੀਨੀਅਰ ਪੱਤਰਕਾਰ ਸ. ਸੁਖਦੇਵ ਸਿੰਘ ਸਿਵਲ ਤੇ ਪੁਲਿਸ ਪ੍ਰਸ਼ਾਸਨ ਤੇ ਅਫ਼ਸਰਸ਼ਾਹੀ ਦਾ ਵਾਧੂ ਬੋਝ ਘਟਾਉਣ ਦੀ ਗੱਲ ਕਹੀ। ਡਾ. ਹਰਸ਼ਿੰਦਰ ਕੌਰ ਨੇ ਪੰਜਾਬੀਆਂ ਦਾ ਹੋ ਰਹੀ ਮੈਡੀਕਲ ਲੁੱਟ ਰੋਕਣ ਬਾਰੇ ਸੁਝਾਅ ਦਿੱਤੇ। ਪ੍ਰੋ. ਦਵਿੰਦਰ ਸਿੰਘ ਨੇ ਸੁਝਾਅ ਦਿੱਤਾ ਕਿ Recycle ਸਨਅਤ ਪੰਜਾਬ ਨੂੰ ਵੱਡਾ ਰੋਜ਼ਗਾਰ ਵੀ ਦੇ ਸਕਦੀ ਹੈ ਤੇ ਪ੍ਰਦੂਸ਼ਣ ਮੁਕਤ ਵੀ ਉਹਨਾਂ ਪਰਵਾਸੀ ਦੀ ਥਾਂ ਪੰਜਾਬੀਆਂ ਨੂੰ ਖ਼ਾਸਕਰ ਦਲਿਤ ਵਰਗ ਸ਼ਹਿਰਾਂ ‘ਚ ਰਿਹਾਇਸ਼ੀ ਪਲਾਟ ਦੇਣ ਦੀ ਗੱਲ ਆਖੀ। 
ਸੀਨੀਅਰ ਪੱਤਰਕਾਰ ਸ. ਗੁਰਪ੍ਰੀਤ ਸਿੰਘ ਮੰਡਿਆਣੀ ਨੇ ਵਿਕਾਸ ਨਾਲੋਂ ਇਨਸਾਫ਼ ਨੂੰ ਤਰਜੀਹ ਦੇਣ, ਸਿਵਲ ਪ੍ਰਸ਼ਾਸਨ ਨੂੰ ਚੁਸਤ ਦਰੁਸਤ ਕਰਨ ਦੇ ਸੁਝਾਅ ਦਿੱਤੇ। ਡਾ. ਵਰਿੰਦਰ ਸਿੰਘ ਨੇ ਮੀਰੀ ਪੀਰੀ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਚੱਲਣ ਦੀ ਗੱਲ ਕਹੀ। ਸੀਨੀਅਰ ਪੱਤਰਕਾਰ ਸ. ਜਗਤਾਰ ਸਿੰਘ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਕਿਉਂਕਿ ਉਹਨਾਂ ਵਿੱਚ ਲੋਕਾਂ ਨੂੰ ਪ੍ਰਤੀਬੱਧਤਾ ਨਜ਼ਰ ਆਈ। 
ਡਾ. ਜੀਵਨ ਜੋਤ ਕੌਰ ਨੇ ਸਿਹਤ ਦੇ ਮਸਲਿਆਂ ਦੇ ਵਡਮੁੱਲੇ ਸੁਝਾਅ ਰੱਖੇ ਤੇ ਬੀਬੀ ਸਮਿਤਾ ਕੌਰ ਨੇ ਅੰਮ੍ਰਿਤਸਰ ਸਾਹਿਬ ‘ਚ ਹੋ ਰਹੇ ਪ੍ਰਦੂਸ਼ਣ ਨੂੰ ਰੋਕਣ ਤੇ ਸ਼ਹਿਰ ਦੀ ਵਿਰਾਸਤ ਨੂੰ ਬਚਾਉਣ ਬਾਰੇ ਆਪਣੇ ਵਿਚਾਰ ਰੱਖੇ। 
ਐਡਵੋਕੇਟ ਸਰਬਜੀਤ ਸਿੰਘ ਨੇ ਪੰਜਾਬ ਦੀਆਂ ਸ਼ਾਮਲਾਟਾਂ ਪ੍ਰਵਾਸੀਆਂ ਤੋਂ ਖਾਲੀ ਕਰਵਾਕੇ ਦਲਿਤ ਭਾਈਚਾਰੇ ਨੂੰ ਦੇਣ ਬਾਰੇ ਨਵਾਂ ਕਾਨੂੰਨ ਲੈਕੇ ਆਉਣ ਦਾ ਸੁਝਾਅ ਦਿੱਤਾ। ਡਾ. ਬੀ. ਐਸ. ਬਰਾੜ ਨੇ ਨਹਿਰੀ ਪਾਣੀ ਤੇ ਹੱਕਾਂ ਦੀ ਗੱਲ ਕੀਤੀ। ਵਿਦਿਆਰਥੀ ਆਗੂ ਰਮਨ ਨੇ ਵੀ ਆਪਣੇ ਵਿਚਾਰ ਰੱਖੇ। 
ਅੰਤ ਵਿੱਚ ਬਾਪੂ ਤਰਸੇਮ ਸਿੰਘ ਨੇ ਬੁਲਾਰਿਆਂ ਤੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ ਤੇ ਪੰਜਾਬ ਦੇ ਬੇਹਤਰ ਭਵਿੱਖ ਲਈ ਸਹਿਯੋਗ ਦੀ ਅਪੀਲ ਕੀਤੀ।ਇਸ ਮੌਕੇ ਐਮ.ਪੀ ਭਾਈ ਸਰਬਜੀਤ ਸਿੰਘ ਖਾਲਸਾ, ਸ. ਮਨਪ੍ਰੀਤ ਸਿੰਘ ਇਯਾਲੀ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ. ਬਾਬੂ ਸਿੰਘ ਬਰਾੜ, ਸ. ਕਾਬਲ ਸਿੰਘ, ਭਾਈ ਸੁਖਵਿੰਦਰ ਸਿੰਘ ਅਗਵਾਨ, ਸ. ਰਛਪਾਲ ਸਿੰਘ ਸੋਸਣ ਸਮੇਤ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।ਇਸ ਸਮੁੱਚੇ ਪ੍ਰੋਗਰਾਮ ਨੂੰ ਪਾਰਟੀ ਆਗੂ ਗੰਗਵੀਰ ਰਾਠੌਰ ਵੱਲੋਂ ਸੁਚੱਜੇ ਢੰਗ ਨਾਲ ਚਲਾਇਆ ਗਿਆ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News