Nazrana Times

ਪੰਜਾਬੀ

ਸਿੰਘ ਸਾਹਿਬਾਨ ਗਿਆਨੀ ਹਰਪਾਲ ਸਿੰਘ ਜੀ ਸ਼੍ਰੀ ਫਤਿਹਗੜ ਸਾਹਿਬ ਵਾਲੇ ਯੂਰਪ ਦੌਰੇ ਤੇ

17 May, 2026 02:41 AM

ਜਰਮਨੀ 17 ਮਈ , ਬਿੱਟੂ ਅਰਪਿੰਦਰ ਸਿੰਘ  -ਸਫ਼ਰ ਏ ਸ਼ਹਾਦਤ ਦੀਆਂ ਬਾਤਾਂ ਪਾਉਣ ਵਾਲੇ ਤੇ ਬੈਰਾਗਮਈ ਕਥਾ ਕਰ ਬੀਤੇ ਇਤਿਹਾਸ ਦੇ ਦੌਰ ਦੀ ਸੈਰ ਕਰਾਉਣ ਵਾਲੇ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਯੂਰਪ ਪਹੁੰਚ ਚੁੱਕੇ ਹਨ ! ਭਾਈ ਘੱਨੀਆ ਜੀ ਸੇਵਾ ਸੁਸਾਇਟੀ ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਐਸੋਸੀਏਸ਼ਨ ਵੱਲੋਂ ਉਹ ਯੂਰਪ ਦੀ ਸੰਗਤਾਂ ਦੇ ਦਰਸ਼ਨ ਕਰਨ ਆਏ ਹੋਏ ਹਨ । ਸਿੰਘ ਸਾਹਿਬ ਕਥਾ ਵਿਚਾਰਾਂ ਰਾਹੀਂ ਸੰਗਤਾਂ ਨਾਲ ਸ਼ਹੀਦ ਸਿੰਘਾਂ ਅਤੇ ਦਸਮ ਪਾਤਸ਼ਾਹ ਜੀਆਂ ਦੇ ਵਿਚਾਰਾਂ ਦੀ ਸਾਂਝ ਪਾਉਣਗੇ ! ਆਪਣੇ ਬਿਰਾਗਮਈ ਵਿਚਾਰਾਂ ਤੇ ਦਰਦ ਭਿੱਜੀ ਰਸਨਾ ਕਰਕੇ ਪੰਥ ਵਿੱਚ ਜਾਣੇ ਜਾਂਦੇ ਸਿੰਘ ਸਾਹਿਬ ਅਤਿ ਸਤਿਕਾਰਤ ਹਸਤੀ ਹਨ !

ਆਪ ਜੀ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਬਰਸੀ ਦੇ ਸਬੰਧ ਵਿੱਚ ਗੁਰੂ ਘਰ ਸਿੱਖ ਸੈਟਰ ਫਰੈਂਕਫੋਰਟ ਸਾਹਿਬ 13 ਅਤੇ 14 ਜੂਨ ਨੂੰ ਸੰਗਤਾਂ ਦੇ ਦਰਸ਼ਨ ਕਰਨਗੇ ! ਸੋ ਯੂਰਪ ਭਰ ਦੀਆਂ ਸੰਗਤਾਂ ਤੇ ਵਿਸ਼ੇਸ਼ ਤੌਰ ਤੇ ਜਰਮਨ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਜੀ ਦੇ ਅਨਮੋਲ ਬਚਨਾ ਦਾ ਲਾਹਾ ਲਓ ਤੇ ਬੱਚਿਆਂ ਤੇ ਬਜ਼ੁਰਗਾਂ ਨੂੰ ਜਰੂਰ ਨਾਲ ਲੈ ਕੇ ਆਵੋ ਜੀ !

ਵਧੇਰੇ ਜਾਣਕਾਰੀ ਲਈ ਤੇ ਭਾਈ ਸਾਹਿਬ ਜੀ ਹੋਣਾ ਦੀਆਂ ਸੇਵਾਵਾਂ ਲੈਣ ਲਈ ਵੀਰ ਹਰਪ੍ਰੀਤ ਸਿੰਘ ਸ਼ੰਮੀ ਨਾਲ ਇਸ ਨੰਬਰ ਤੇ ਸੰਪਰਕ ਕਰੋ ਜੀ 004915751499740
ਧੰਨਵਾਦ ਜੀ
ਬਿੱਟੂ ਅਰਪਿੰਦਰ ਸਿੰਘ
ਫਰੈਂਕਫੋਰਟ ਜਰਮਨ

Posted By: GURBHEJ SINGH ANANDPURI

Latest News