Nazrana Times

ਪੰਜਾਬੀ

ਅਧਿਕਾਰ ਸ਼ੰਘਰਸ਼ ਪਾਰਟੀ ਮੌਜੂਦਾ ਘਟੀਆ ਰਾਜਨੀਤੀ ਦੀ ਗਿਰਾਵਟ ਤੋਂ ਸੁਚੇਤ ਕਰਕੇ ਲੋਕਾਂ ਨੂੰ ਜਾਗਰੂਕ ਕਰੇਗੀ

07 Nov, 2026 03:27 PM

ਲਗਾਤਾਰ ਵਰਕਰਾਂ ਨਾਲ ਮੀਟਿੰਗਾਂ ਕਰਕੇ ਅਗਲੀ ਰਣਨੀਤੀ ਤਿਆਰ ਕਰਾਂਗੇ - ਗੁਰਬਖਸ਼ ਸਿੰਘ ਸ਼ੇਰਗਿਲ

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਅਜ ਰਈਆ, ਬਿਆਸ ਅਤੇ ਬਾਬਾ ਬਕਾਲਾ ਵਿਖੇ ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਟਾਂਗਰਾ ਵਿਖੇ ਪਤਰਕਾਰ ਸੁਰਜੀਤ ਸਿੰਘ ਖਾਲਸਾ ਜੀ ਦੀ ਸਿਹਤ ਦਾ ਹਾਲ ਚਾਲ ਪੁੱਛਣ ਪੁੱਜੇ ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਸੁਰਜੀਤ ਸਿੰਘ ਖਾਲਸਾ ਜੀ ਦੀ ਜਲਦੀ ਤੰਦਰੁਸਤੀ ਲਈ ਕਾਮਨਾ ਕੀਤੀ ਪੰਜਾਬ ਦੇ ਹਲਾਤਾਂ ਤੇ ਕੁਝ ਨੁਕਤੇ ਸਾਂਝੇ ਕਰਦੇ ਹੋਏ ਇੰਜ ਸ਼ੇਰਗਿੱਲ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਮੌਜੂਦਾ ਰਾਜਨੀਤੀ ਵਿੱਚ ਬਹੁਤ ਗਿਰਾਵਟ ਆ ਗਈ ਹੈ। 

ਉਹ ਸੱਥਾਂ ਵਿੱਚ ਗੱਲਾਂ ਤਾਂ ਬੀਤੇ ਸਮੇਂ ਦੀਆਂ ਕਰਦੇ ਹਨ, ਜੁਮੇਵਾਰ ਲੋਕਾਂ ਨੂੰ ਕੋਸਦੇ ਵੀ ਹਨ,ਪਰ ਰਾਜ ਭਾਗ ਦੀ ਪਰਖ਼ ਉਹਨਾਂ ਨੂੰ ਨਹੀਂ,ਉਹ ਸਭ ਕੁਝ ਭੁੱਲ ਕੇ, ਭਾਵੇਂ 78 ਦੀ ਘਟਨਾ ਜਾਂ 84 ਦਾ ਕਤਲੇਆਮ ਹੋਵੇ, ਭਾਵੇਂ ਰਾਮ ਰਹੀਮ, ਸ੍ਰੀ ਆਕਾਲ ਤਖਤ ਤੇ ਹਮਲਾ ਹੋਵੇ, ਮੌਜੂਦਾ 2 ਦਸੰਬਰ ਸ੍ਰੀ ਆਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਅਵੱਗਿਆ, ਲੋਕ ਬਹੁਤ ਜਲਦੀ ਸ਼ਭ ਭੁਲ ਜਾਂਦੇ ਹਨ।

ਅੱਜ ਕੱਲ ਦੇ ਆਗੂ ਭਾਵੇਂ ਪੰਥਕ ਕਹਾਉਣ ਜਾਂ ਗਾਂਧੀ ਵਾਦੀ ਉਹ ਰੋਜ਼ ਵਫ਼ਾਦਾਰੀਆਂ ਬਦਲਦੇ ਹਨ।

ਇੰਜ ਸ਼ੇਰਗਿੱਲ ਨੇ ਕਿਹਾ ਕਿ ਕਈਆਂ ਨੇ ਕਈ ਪਾਰਟੀਆਂ ਵਿਚ ਕਈ ਕਈ ਵਾਰ ਘਰ ਵਾਪਸੀ ਦਿਵਾਲੀ ਵਾਂਗ ਮਨਾਈ।

ਮੌਕਾ ਪ੍ਰਸਤੀ ਨੂੰ ਉਹ ਲੋਕਾਂ ਵਿਚ ਖੁਸ਼ੀ ਖੁਸ਼ੀ ਢੋਲ ਢਮੱਕੇ ਨਾਲ ਲੈਕੇ ਜਾਂਦੇ ਹਨ।

ਇੰਜ ਸ਼ੇਰਗਿੱਲ ਨੇ ਕਿਹਾ ਕਿ ਅਧਿਕਾਰ ਸੰਘਰਸ਼ ਪਾਰਟੀ ਅਜਿਹੀ ਘਟੀਆ ਰਾਜਨੀਤੀ ਅਤੇ ਮੌਕਾਪ੍ਰਸਤੀ ਨੂੰ ਮੁੱਢੋਂ ਖਾਰਜ ਕਰਦੀ ਹੈ। ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਦੇਸ਼ ਅਤੇ ਸਮਾਜ ਨੂੰ ਅਗੇ ਵਧਾਉਣ ਲਈ ਵਿਚਾਰਧਾਰਾ ਦੀ ਰਾਜਨੀਤੀ, ਜਿਸ ਵਿੱਚ ਗਰੀਬੀ, ਮਹਿੰਗਾਈ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਅਤੇ ਨਸ਼ਿਆਂ ਨੂੰ ਠੱਲ੍ਹ ਪਾਉਣ ਵਾਲੇ ਮੁੱਦੇ ਸ਼ਾਮਲ ਹੋਣ, ਉਤੇ ਕੰਮ ਕਰਨ ਦੀ ਲੋੜ ਹੈ।

ਇੰਜ ਸ਼ੇਰਗਿੱਲ ਦੇ ਨਾਲ ਪਾਰਟੀ ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਗਿੱਲ, ਜ਼ਿਲਾ ਜਰਨਲ ਸਕੱਤਰ ਸੁਲੱਖਣ ਸਿੰਘ ਨਾਗ, ਮਨਧੀਰ ਸਿੰਘ ਸ਼ੇਰਗਿੱਲ ਅਤੇ ਹੋਰ ਮੈਂਬਰ ਹਾਜ਼ਰ ਸਨ।

Latest News