Nazrana Times

ਪੰਜਾਬੀ

ਵਿਦਿਅਕ ਸਹਿ ਵਿਦਿਅਕ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ

19 Nov, 2026 05:41 PM

ਪਹਿਲੀ ਦੂਜੀ ਤੇ ਤੀਜੀ ਪਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ 

ਕਪੂਰਥਲਾ19 ਨਵੰਬਰ ਗੌਰਵ ਮੜੀਆ 

ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਿਦਿਅਕ ਸਹਿ ਵਿਦਿਅਕ ਬਲਾਕ ਪੱਧਰੀ ਮੁਕਾਬਲੇ ਬਲਾਕ ਨਡਾਲਾ ਵਿੱਚ ਬਲਾਕ ਸਿੱਖਿਆ ਅਧਿਕਾਰੀ ਸ੍ਰੀ ਰਾਜੇਸ਼ ਕੁਮਾਰ ਦੀ ਯੋਗ ਅਗਵਾਈ ਵਿੱਚ ਬੀ.ਆਰ.ਸੀ. ਨਡਾਲਾ ਵਿਖੇ ਕਰਵਾਏ ਗਏ।

ਇਸ ਦੌਰਾਨ ਵਰਗ ਪਹਿਲੇ ਵਿੱਚ ਸੁੰਦਰ ਲਿਖਾਈ,ਬਾਲ ਗੀਤ, ਕਵਿਤਾ ਗਾਇਨ,ਬੋਲ ਲਿਖਤ,ਚਿੱਤਰਕਲਾ,ਪਹਾੜੇ ਅਤੇ ਮੌਖਿਕ ਪੜ੍ਹਨ ਪ੍ਰਵਾਹ। ਵਰਗ ਦੂਸਰੇ ਵਿੱਚ ਸੁੰਦਰ ਲਿਖਾਈ, ਕਹਾਣੀ ਸੁਣਾਉਣਾ, ਚਿੱਤਰਕਲਾ,ਆਮ ਗਿਆਨ,ਲੋਕ ਗੀਤ,ਭਾਸ਼ਣ, ਪਹਾੜੇ, ਚਿੱਤਰ ਲੇਖਣ ਅਤੇ ਅਧਿਆਪਕਾਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਪਣੇ ਜੌਹਰ ਦਿਖਾਏ ਅਤੇ ਪੁਜੀਸ਼ਨਾਂ ਪ੍ਰਾਪਤ ਕੀਤੀ। ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਉਤਸ਼ਾਹਿਤ ਕੀਤਾ ਗਿਆ।ਇਹਨਾਂ ਮੁਕਾਬਲਿਆਂ ਦੌਰਾਨ ਬੀ.ਆਰ.ਸੀ. ਹਰਪ੍ਰੀਤ ਸਿੰਘ, ਬੀ.ਆਰ.ਸੀ. ਤਰਸੇਮ ਸਿੰਘ,ਸੀ.ਐਚ.ਟੀ. ਜਸਪ੍ਰੀਤ ਕੌਰ ਨੇ ਬਤੌਰ ਬਲਾਕ ਨੋਡਲ ਦੀ ਭੂਮਿਕਾ ਨਿਭਾਈ। ਇਸ ਦੌਰਾਨ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਨੇ ਜੱਜਮੈਂਟ ਦੀ ਭੂਮਿਕਾ ਬਾਖੂਬੀ ਨਿਭਾਈ।ਇਸ ਦੌਰਾਨ ਸੀ ਐਚ ਟੀ ਜਸਪਿੰਦਰ ਸਿੰਘ, ਮਨੋਜ ਕੁਮਾਰ ਅੱਬੀ ,ਹਰਜੀਤ ਕੌਰ, ਕਿਰਨ ਬਾਲਾ, ਬਲਵਿੰਦਰ ਕੌਰ, ਮਨਪ੍ਰੀਤ ਕੌਰ,ਹੈਡ ਟੀਚਰ ਸੁਖਪ੍ਰੀਤ ਕੌਰ, ਵੀਨਾ ਕੁਮਾਰੀ ,ਗੁਰਵਿੰਦਰ ਕੌਰ, ਅਧਿਆਪਕ ਸਪਨਾ ਸ਼ੈਲੀ, ਬਲਜਿੰਦਰ ਕੌਰ ,ਸ਼ਮੀਮ ਬੀਬੀ , ਰਣਜੀਤ ਕੌਰ,ਕੰਚਨ ਸੂਦ, ਜਸਵਿੰਦਰ ਸਿੰਘ, ਸੁਨੀਲ ਕੁਮਾਰ ,ਗੁਰਕੀਰਤ ਸਿੰਘ ,ਸੰਦੀਪ ਕੌਰ ,ਕੋਮਲ, ਕਾਲਾ ਸਿੰਘ, ਅਮਨਪ੍ਰੀਤ ਕੌਰ,ਮੇਜਰ ਸਿੰਘ, ਮਨਪ੍ਰੀਤ ਕੌਰ,ਅਨੀਤਾ,ਸੁਮਨ ਲਤਾ ਆਦਿ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਵਿਦਿਅਕ ਸਹਿ ਵਿਦਿਅਕ ਮੁਕਾਬਲਿਆਂ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਵਿੱਚ ਯੋਗਦਾਨ ਪਾਇਆ।

Posted By: Gaurav Maria

Latest News