Nazrana Times

ਪੰਜਾਬੀ

ਸਟੇਟ ਐਵਾਰਡੀ ਸ਼੍ਰੀ ਸੰਤੋਖ ਸਿੰਘ ਮੱਲ੍ਹੀ ਦਾ ਡਾ.ਬਾਵਾ ਦੀ ਅਗਵਾਈ ਵਿੱਚ ਐਨ. ਜੇ. ਪੀ. ਸੀ. ਆਈ ਵਲੋਂ ਕੀਤਾ ਗਿਆ ਸਨਮਾਨ

20 Oct, 2026 02:43 PM

ਕਪੂਰਥਲਾ 20 ਅਕਤੂਬਰ ਗੌਰਵ ਮੜੀਆ
ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ ਦੇ ਐਡਵਾਈਜ਼ਰ ਟੀ. ਐਸ. ਚਾਹਲ ਵਲੋਂ ਉਹਨਾਂ ਦੇ ਗ੍ਰਹਿ ਮੁਹੱਲਾ ਅਨੰਦ ਵਿਹਾਰ ਕਪੂਰਥਲਾ ਵਿਖੇ ਮਹੀਨਾਵਾਰ ਮੀਟਿੰਗ, ਪ੍ਰੈਸ ਕਲੱਬ ਅਤੇ ਯੂਨੀਵਰਸਲ ਪ੍ਰੈਸ ਆਫ ਇੰਡੀਆ ਦੇ ਡਾਇਰੈਕਟਰ ਡਾ. ਐਚ. ਐਸ.ਬਾਵਾ ਅਤੇ ਨੈਸ਼ਨਲ ਪ੍ਰਧਾਨ ਕਿਸ਼ੋਰ ਰਾਜਪੂਤ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ. ਨਵਜੀਤ ਸਿੰਘ ਰਾਜੂ ਪ੍ਰਧਾਨ ਪੰਜਾਬ, ਡਾ. ਸੈਮੂਅਲ ਮਸੀਹ ਜ਼ਿਲ੍ਹਾ ਮਹਾਂਸਚਿਵ, ਗੋਰਵ ਮੜੀਆ ਪ੍ਰਧਾਨ ਦੋਆਬਾ ਜੋਨ, ਸਵਾਮੀ ਰਾਜ ਪਾਲ ਐਡਵਾਈਜ਼ਰ, ਹਰਵੰਤ ਸਚਦੇਵਾ ਉਪ ਪ੍ਰਧਾਨ ਪੰਜਾਬ, ਅਮਨਦੀਪ ਸਿੰਘ ਮਹਾਂਸਚਿਵ ਕਪੂਰਥਲਾ, ਮਨੀ ਪ੍ਰਧਾਨ ਕਪੂਰਥਲਾ, ਮਨਜੀਤ ਸਿੰਘ ਔਜਲਾ, ਹਰਪ੍ਰੀਤ ਸਿੰਘ, ਮੰਗਲ ਸਿੰਘ, ਸੁੱਚਾ ਸਿੰਘ, ਕਸ਼ਮੀਰ ਗਿੱਲ, ਸੁਰਿੰਦਰ ਕੌਰ, ਹਰਵਿੰਦਰ ਕੌਰ, ਡਾ.ਜੋਗਿੰਦਰ ਸਿੰਘ, ਸੁਰਜੀਤ ਭੱਟੀ, ਚੇਅਰਮੈਨ ਅਸ਼ੋਕ ਗੋਗਨਾ, ਜਿਲਾ ਪ੍ਰਧਾਨ ਸਾਹਿਲ ਗੁਪਤਾ, ਸਵਰਨ ਸਿੰਘ, ਮਦਨ ਲਾਲ, ਸਮੇਤ ਮੈਂਬਰਾ ਨੇ ਵੱਧ ਚੜ੍ਹ ਕੇ ਹਿੱਸਾ ਲਿਆ।


ਇਸ ਮੋਕੇ ਤੇ ਸੰਬੋਧਨ ਕਰਦਿਆਂ ਡਾ. ਐਚ. ਐਸ. ਬਾਵਾ ਨੇ ਕਿਹਾ ਕਿ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿਉਂਕਿ ਅੱਜ ਸਾਡੇ ਦਰਮਿਆਨ ਇੱਕ ਅਜਿਹੀ ਮਹਾਨ ਸਖਸ਼ੀਅਤ ਵਲੋਂ ਖ਼ਾਸ ਤੌਰ ਤੇ ਸ਼ਿਰਕਤ ਕੀਤੀ ਗਈ ਜੋ ਕੇ ਸਰਕਾਰੀ ਅਧਿਆਪਕ ਹਨ ਜਿਹਨਾਂ ਵਲੋਂ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੱਦੇ ਨਜ਼ਰ ਰੱਖਦਿਆਂ ਪੰਜਾਬ ਸਰਕਾਰ ਵਲੋਂ ਉਹਨਾਂ ਨੂੰ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ ਹੈ। ਜਿਸ ਨਾਲ ਕਪੂਰਥਲਾ ਦਾ ਨਾਮ ਰੌਸ਼ਨ ਹੋਇਆ ਹੈ, ਸਾਨੂੰ ਉਹਨਾਂ ਤੇ ਬਹੁਤ ਮਾਣ ਹੈ। ਮੇਰੀ ਮੁਰਾਦ ਹੈ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੰਤੋਖ ਸਿੰਘ ਮੱਲ੍ਹੀ ਜੀ ਤੋਂ, ਇਸ ਖੁਸ਼ੀ ਦੇ ਮੌਕੇ ਤੇ ਸਮੂਹ ਪ੍ਰੈਸ ਕਲੱਬ ਵਲੋਂ ਪੰਜਾਬ ਸਰਕਾਰ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ ਅਤੇ ਸਟੇਟ ਐਵਾਰਡੀ ਸ਼੍ਰੀ ਸੰਤੋਖ ਸਿੰਘ ਮੱਲ੍ਹੀ ਨੂੰ ਵਧਾਈ ਦੇਣ ਉਪਰੰਤ ਫੁੱਲਾਂ ਦੇ ਹਾਰ ਪਾ ਕੇ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਕਿਸ਼ੋਰ ਰਾਜਪੂਤ ਵਲੋਂ ਮੀਟਿੰਗ ਵਿੱਚ ਸ਼ਾਮਿਲ ਹੋਏ ਮੈਂਬਰ ਸਹਿਬਾਨਾਂ ਦਾ ਧੰਨਵਾਦ ਕੀਤਾ ਗਿਆ।

Posted By: Gaurav Maria

Latest News