Nazrana Times

ਪੰਜਾਬੀ

ਦਰਦ ਦੁਰਵਰਤੋਂ ਦਾ !

16 Jun, 2026 11:16 AM

ਦਰਦ ਦੁਰਵਰਤੋਂ ਦਾ !
 

ਆਮ ਹੋਵੇ ਖਾਸ ਹੋਵੇ ਆਏ ਨੇ ਝੁਕਾਉਂਦੇ ਸੀਸ
 

ਸ਼ਾਨ ਵੱਡੀ ਬਣੀ ਮੀਰੀ-ਪੀਰੀ ਦਾ ਜਲਾਲ ਜੀ।
 

ਪਦਵੀ ਸਰਬਉੱਚ ਆਪ ਹੀ ਬਿਠਾਉਂਦੇ ਉਹਨੂੰ
 

ਆਖਾ ਮੰਨ ਮਾਲਕਾਂ ਦਾ ਕਰੇ ਜੋ ਨਿਹਾਲ ਜੀ।
 

ਫੂਲਾ ਸਿੰਘ ਜਥੇਦਾਰ ਵਾਲ਼ੀਆਂ ਰਵਾਇਤਾਂ ਜੋ
 

ਰੱਬ ਕਰੇ ਕਦੋਂ ਨੇ ਉਹ ਹੋਣੀਆਂ ਬਹਾਲ ਜੀ।
 

ਬੁਰੀ ਤਰਾਂ ਉੱਖੜੇ ਹੋਏ ਨੇ ਪੈਰ ‘ਮਾਲਕਾਂ' ਦੇ
 

ਤਾਲ਼ੋਂ ਘੁੱਥੀ ਡੂੰਮਣੀ ਦੇ ਵਾਂਗੂੰ ਨੇ ਬੇਤਾਲ ਜੀ।
 

ਕੌਣ ਕਰਵਾ ਰਿਹਾ ਇਹ ਸਾਰਾ ਕੁੱਝ ਜਾਣਦੇ ਨੇ
 

ਕਰ ਕੁੱਝ ਸਕਦੇ ਨਹੀਂ ਗੱਲ ਹੈ ‘ਮਲਾਲ’ ਦੀ।
 

ਦੇਖ ਦੇਖ ਹੋਇਆ ਮਜ਼ਬੂਰ ਤੇ ਮਾਯੂਸ ਪੰਥ
 

ਕੀ ਤੋਂ ਕੀ ਬਣਾ ਦਿੱਤਾ ਹੈ ਤਖਤ ਅਕਾਲ ਜੀ!
 

-ਤਰਲੋਚਨ ਸਿੰਘ ਦੁਪਾਲ ਪੁਰ
 

001-408-905-5517

Posted By: Tarlochan Singh Dupalpur

Latest News