Nazrana Times

ਪੰਜਾਬੀ

ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ਚ ਪੰਜਾਬ ਬੰਦ ਦੌਰਾਨ ਅੱਪਰਾ ਰਿਹਾ ਮਕੰਮਲ ਬੰਦ

16 Oct, 2026 12:25 PM

ਅੱਪਰਾ, 16 ਅਕਤੂਬਰ (ਤੀਰਥ ਸਿੰਘ ਮੈਂਗੜ੍ਹਾ)ਮਾਨਸਾ ਵਿਖੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਦੇ ਰੋਸ ਵਜੋਂ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਕਸਬਾ ਅੱਪਰਾ ਵੀ ਮੁਕੰਮਲ ਬੰਦ ਰਿਹਾ। ਇਸ ਮੌਕੇ ਵੱਖ-ਵੱਖ ਕਿਸਾਨ, ਰਾਜਨੀਤਕ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵਲੋਂ ਅੱਪਰਾ ਦੇ ਵੱਖ-ਵੱਖ ਬਜ਼ਾਰਾਂ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹਾਜ਼ਰ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆ ਵਲੋਂ ਸਮੂਹ ਦੁਕਾਨਦਾਰਾਂ ਨੂੰ ਸ਼ਾਮ #5 ਵਜੇ ਤੱਕ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ ਅਤੇ ਰੋਸ ਮਾਰਚ ਕਰਦਿਆਂ ਸਰਕਾਰ ਵਿਰੁੱਧ ਅਤੇ ਨਸ਼ਿਆ ਦੇ ਵਿਰੋਧ 'ਚ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਕਸਬਾ ਅੱਪਰਾ ਦੇ ਸਾਰੇ ਹੀ ਦਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਬੰਦ ਨੂੰ ਸਫਲ ਬਣਾਉਣ 'ਚ ਆਪਣਾ ਯੋਗਦਾਨ ਪਾਇਆ। ਬੇਸ਼ੱਕ ਕਸਬੇ ਦੇ ਸਾਰੇ ਹੀ ਬੈਂਕ ਖੁਲ੍ਹੇ ਰਹੇ, ਪਰ ਫਿਰ ਵੀ ਭੀੜ-ਭਾੜ ਵਾਲੇ ਬਜ਼ਾਰ ਅੱਜ ਬਿਲਕੁੱਲ ਸੁੰਨਸਾਨ ਨਜ਼ਰ ਆਏ। ਸਥਾਨਕ ਆਗੂਆਂ ਵਲੋਂ ਤਿਉਹਾਰਾਂ ਦ ਸੀਜ਼ਨ 'ਚ ਵੀ ਦੁਕਾਨਾਂ ਬੰਦ ਰੱਖਕੇ ਬੰਦ ਨੂੰ ਸਫਲ ਬਣਾਉਣ ਲਈ ਦੁਕਾਨਦਾਰਾਂ ਦਾ ਧੰਨਵਾਦ ਕੀਤਾ ਗਿਆ।

Latest News