Nazrana Times

ਪੰਜਾਬੀ

ਨਿਊਜ਼ੀਲੈਂਡ ਦੀਆਂ 31 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਏਕਤਾ ਦੀ ਮਿਸਾਲ, ਦਲਜੀਤ ਸਿੰਘ ਮੁੜ ਚੁਣੇ ਗਏ ਪ੍ਰਧਾਨ

28 Nov, 2026 04:54 PM

ਨਿਊਜ਼ੀਲੈਂਡ , ਆਕਲੈਂਡ ( ਤਰਨਜੋਤ ਸਿੰਘ ) ਨਿਊਜ਼ੀਲੈਂਡ ਦੀ ਸਿੱਖ ਸੰਗਤ ਵਿੱਚ ਏਕਤਾ ਅਤੇ ਸਾਂਝੀ ਅਗਵਾਈ ਦੀ ਨਵੀਂ ਮਿਸਾਲ ਸਾਹਮਣੇ ਆਈ ਹੈ। ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੀ ਸਾਲਾਨਾ ਜਨਰਲ ਮੀਟਿੰਗ ਦੌਰਾਨ ਦਲਜੀਤ ਸਿੰਘ ਨੂੰ ਮੁੜ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ।

28 ਨਵੰਬਰ 2026 ਨੂੰ ਪਾਪਾਟੋਏਟੋਏ ਸਥਿਤ ਦਸ਼ਮੇਸ਼ ਦਰਬਾਰ ਵਿਖੇ ਹੋਈ ਇਸ ਮੀਟਿੰਗ ਵਿੱਚ ਨਿਊਜ਼ੀਲੈਂਡ ਦੇ 31 ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਹਿੱਸਾ ਲਿਆ।

ਇਸ ਮੌਕੇ ਪ੍ਰਿਥੀਪਾਲ ਸਿੰਘ ਬਸਰਾ ਨੂੰ ਮੁੜ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਕਰਮਜੀਤ ਸਿੰਘ ਨੂੰ ਸਕੱਤਰ, ਹਰਜਿੰਦਰ ਸਿੰਘ ਨੂੰ ਬੁਲਾਰੇ, ਨਵਨੀਤ ਸਿੰਘ ਨੂੰ ਆਡੀਟਰ ਅਤੇ ਜੁਗਰਾਜ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ।

ਜ਼ਿਕਰਯੋਗ ਹੈ ਕਿ ਇਸ ਸਾਲ ਐਸੋਸੀਏਸ਼ਨ ਨਾਲ ਸੱਤ ਹੋਰ ਗੁਰਦੁਆਰਾ ਸਾਹਿਬਾਨ ਜੁੜੇ ਹਨ, ਜਿਸ ਨਾਲ ਮੈਂਬਰ ਗੁਰਦੁਆਰਿਆਂ ਦੀ ਗਿਣਤੀ 31 ਹੋ ਗਈ ਹੈ।

ਇਸ ਚੋਣ ਨੂੰ ਨਿਊਜ਼ੀਲੈਂਡ ਦੀ ਸਿੱਖ ਸੰਗਤ ਵਿੱਚ ਆਪਸੀ ਸਹਿਯੋਗ, ਭਾਈਚਾਰਕ ਏਕਤਾ ਅਤੇ ਪੰਥਕ ਸੇਵਾ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

Posted By: TARANJOT SINGH

Latest News