ਏਕਤਾ ਪਾਰਟੀ ਅਤੇ ਭਾਰਤੀ ਆਮ ਜਨਤਾ ਪਾਰਟੀ 16 ਜੂਨ ਦਿਨ ਮੰਗਲਵਾਰ ਨੂੰ ਦੁਪਹਿਰ 12 ਬਜੇ ਐੱਸ ਐੱਸ ਪੀ ਕਪੂਰਥਲਾ ਦੇ ਦਫਤਰ ਬਾਹਰ ਧਰਨਾ ਦੇਣਗੇ
ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ
ਏਕਤਾ ਪਾਰਟੀ ਅਤੇ ਭਾਰਤੀ ਆਮ ਜਨਤਾ ਪਾਰਟੀ ਦੀ ਇੱਕ ਸਾਂਝੀ ਮੀਟਿੰਗ ਸਥਾਨਕ ਮਾਰਕਫੈੱਡ ਚੌਂਕ ਵਿਖੇ ਹੋਈ ਜਿਸ ਵਿਚ ਗੁਰਮੀਤ ਲਾਲ ਬਿੱਟੂ ਕੌਮੀ ਪ੍ਰਧਾਨ ਏਕਤਾ ਪਾਰਟੀ ਅਤੇ ਸਤੀਸ਼ ਕੁਮਾਰ ਨਾਹਰ ਕੌਮੀ ਪ੍ਰਧਾਨ ਭਾਰਤੀ ਆਮ ਜਨਤਾ ਪਾਰਟੀ ਨੇ ਸ਼ਿਰਕਤ ਕੀਤੀ ਇਸ ਮੌਕੇ ਦੋਵੇਂ ਪਾਰਟੀਆਂ ਦੇ ਕਾਰਕੁਨ ਅਤੇ ਔਹਦੇਦਾਰ ਹਾਜ਼ਿਰ ਹੋਏ ਗੁਰਮੀਤ ਲਾਲ ਬਿੱਟੂ ਨੇ ਪ੍ਰੈਸ ਕਾਨਫਰੰਸ ਕਰਨ ਦਾ ਮੁੱਖ ਕਾਰਨ ਦੱਸਦਿਆਂ ਕਿਹਾ ਕਿ ਮੇਰੇ ਨਾਲ ਸ਼ਹਿਰ ਦੇ ਕੁਝ ਵਿਅਕਤੀਆਂ ਵਲੋਂ ਕੋਠੀ ਵੇਚਣ ਦੇ ਨਾਮ ਤੇ ਲੱਖਾਂ ਰੁਪੈ ਦੀ ਠੱਗੀ ਮਾਰੀ ਗਈ ਹੈ ਜਿਸ ਵਿਚ ਪੁਲਿਸ ਤੇ ਵੀ ਉਂਗਲ ਚੁੱਕਦਿਆਂ ਬਿੱਟੂ ਨੇ ਕਿਹਾ ਪੁਲਿਸ ਨੇ ਵੀ ਮੈਨੂੰ ਇਨਸਾਫ ਦੇਣ ਦੀ ਬਜਾਏ ਠੱਗਾਂ ਦਾ ਸਾਥ ਦਿੱਤਾ ਜਿਸ ਕਰਕੇ ਮੈਂ ਆਪਣੇ ਸਾਥੀਆਂ ਨਾਲ 16 ਜੂਨ ਦਿਨ ਮੰਗਲਵਾਰ ਨੂੰ ਦੁਪਹਿਰ 12 ਬਜੇ ਐੱਸ ਐੱਸ ਪੀ ਕਪੂਰਥਲਾ ਦੇ ਦਫਤਰ ਬਾਹਰ ਧਰਨਾ ਦੇਣਗੇ ਤੇ ਇਨਸਾਫ਼ ਲਈ ਮੰਗ ਪਤੱਰ ਦੇਣਗੇ ਇਸ ਮੌਕੇ ਸਤੀਸ਼ ਨਾਹਰ ਨੇ ਵੀ ਬਿੱਟੂ ਨਾਲ ਹੋਈ ਧੱਕੇਸ਼ਾਹੀ ਦਾ ਵਿਰੋਧ ਕੀਤਾ ਤੇ ਵਧ ਚੜਕੇ ਆਪਣੀ ਪਾਰਟੀ ਨਾਲ ਧਰਨੇ ਚ ਪੁੱਜਣ ਦੀ ਹਾਮੀ ਭਰੀ
Posted By: GURBHEJ SINGH ANANDPURI