Nazrana Times

ਪੰਜਾਬੀ

ਲਕੀਰ ਕੁੱਟਣ ਵਾਲ਼ੇ !

17 Oct, 2026 11:23 PM

ਲਕੀਰ ਕੁੱਟਣ ਵਾਲ਼ੇ !

ਸਮਾਂ ਰਹਿੰਦਿਆਂ ਸੋਚ ਵਿਚਾਰ ਕਰਨੀ

ਐਸੀ 'ਅਕਲ' ਨੂੰ ਪਰੇ ਹੀ ਸੁੱਟਦੇ ਹਾਂ।

ਜਿਊਂਦੇ ਚੰਗੇ ਦੀ ਕਦਰ ਨਾ ਕਰੇ ਕੋਈ

ਉਸਦੇ ਮਰੇ ਤੋਂ ਮਗਰੋਂ ਫਿਰ ਬੁੱਕਦੇ ਹਾਂ।

ਸੈਹਾ ਲੰਘੇ ਤੋਂ ਬਾਅਦ ਜਦ ਗਾਹ ਪੈਂਦਾ

ਫੇਰ 'ਵਾੜ' ਬਣਾਉਣ ਲਈ ਜੁੱਟਦੇ ਹਾਂ।

ਕਿਸੇ ਮਸਲੇ 'ਤੇ ਹੋਣ ਜਦ 'ਕੱਠ ਕਿਧਰੇ

ਖੁਦ ਦੇ ਲਈ ਮਸ਼ਹੂਰੀਆਂ ਲੁੱਟਦੇ ਹਾਂ।

ਵਧੀਆ ਲੱਗੇ ਜੋ 'ਤੱਤੀਆਂ' ਕਰੇ ਗੱਲਾਂ

ਸਿਆਣੇ ਰਾਹਾਂ 'ਤੇ ਤੁਰਨ ਤੋਂ ਉੱਕਦੇ ਹਾਂ।

ਲੰਘੇ ਸੱਪ ਤੋਂ 'ਲਾਠੀਆਂ' ਕੱਢ ਲਈਏ

ਪਿੱਛੇ ਰਹਿ ਗਈ ਲਕੀਰ ਨੂੰ ਕੁੱਟਦੇ ਹਾਂ!

ਤਰਲੋਚਨ ਸਿੰਘ ਦੁਪਾਲ ਪੁਰ
001-408-905-5517

Posted By: Tarlochan Singh Dupalpur

Latest News