Nazrana Times

ਪੰਜਾਬੀ

ਪਿੰਡ ਕਲੇਰ (ਫ਼ਰੀਦਕੋਟ) ਵਿਖੇ ਗੁਰਮਤਿ ਸਮਰ ਕੈਂਪ ਦਾ ਸਫਲਤਾਪੂਰਵਕ ਸਮਾਪਨ

11 Jun, 2026 11:07 AM

ਫ਼ਰੀਦਕੋਟ , ਨਜ਼ਰਾਨਾ ਟਾਈਮਜ ਬਿਊਰੋ -ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਨਾਲ ਪਿੰਡ ਕਲੇਰ, ਜ਼ਿਲ੍ਹਾ ਫ਼ਰੀਦਕੋਟ ਵਿਖੇ ਗੁਰਮਤਿ ਸਮਰ ਕੈਂਪ ਬਹੁਤ ਹੀ ਚੜ੍ਹਦੀਕਲਾ ਨਾਲ ਸੰਪੰਨ ਹੋਇਆ। ਇਸ ਕੈਂਪ ਦਾ ਮੁੱਖ ਉਦੇਸ਼ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਅਤੇ ਗੁਰਮਤਿ ਸਿਧਾਂਤਾਂ ਤੋਂ ਜਾਣੂ ਕਰਵਾਉਣਾ ਸੀ।


ਸਮਾਪਤੀ ਸਮਾਰੋਹ ਦੌਰਾਨ  ਜਥੇਦਾਰ ਸ਼ੇਰ ਸਿੰਘ ਮੰਡਵਾਲਾ  ਜੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਭਾਗ ਲੈਣ ਵਾਲੇ ਬੱਚਿਆਂ ਨੂੰ ਮੈਡਲ, ਸਰਟੀਫਿਕੇਟ ਅਤੇ ਧਾਰਮਿਕ ਪੁਸਤਕਾਂ (ਜਿਵੇਂ ਕਿ 'ਸਿੱਖ ਰਹਿਤ ਮਰਿਆਦਾ' ਅਤੇ 'ਨਿੱਕੀਆਂ ਜਿੰਦਾਂ ਵੱਡੇ ਸਾਕੇ') ਦੇ ਕੇ ਸਨਮਾਨਿਤ ਕੀਤਾ।ਿ


ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਬੱਚਿਆਂ ਦੇ ਮਾਪਿਆਂ ਅਤੇ ਸਹਿਯੋਗ ਦੇਣ ਵਾਲੇ ਸਾਰੇ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਕੈਂਪ ਨੂੰ ਸਫਲ ਬਣਾਉਣ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ  ਸ. ਬੇਅੰਤ ਸਿੰਘ ,ਗ੍ਰੰਥੀ ਭਾਈ ਗਗਨਦੀਪ ਸਿੰਘ  ਅਤੇ ਨਗਰ ਦੇ ਕਰਮਜੀਤ ਸਿੰਘ ਦਾ ਅਹਿਮ ਯੋਗਦਾਨ ਰਿਹਾ।

ਅੰਤ ਵਿੱਚ ਪ੍ਰਮਾਤਮਾ ਅੱਗੇ ਸਾਰਿਆਂ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ। ਇਹ ਸਮਾਗਮ ਪ੍ਰਚਾਰਕ  ਭਾਈ ਰਵਿੰਦਰ ਸਿੰਘ ਚੰਦੜ ਅਤੇ  ਭਾਈ ਖੁਸ਼ਕਰਨ ਸਿੰਘ ਭਾਣਾ  ਦੀ ਦੇਖ-ਰੇਖ ਹੇਠ ਨੇਪਰੇ ਚੜ੍ਹਿਆ।

Posted By: GURBHEJ SINGH ANANDPURI

Latest News