Nazrana Times

ਪੰਜਾਬੀ

'ਇਕ ਪੇੜ ਮਾਂ ਕੇ ਨਾਮ' ਤਹਿਤ ਸਕੂਲ 'ਚ ਲਗਾਇਆ ਬੂਟਾ

29 Jul, 2025 12:38 AM

ਰਾਕੇਸ਼ ਨਈਅਰ

ਸਰਹਾਲੀ ਕਲਾਂ/ਚੋਹਲਾ ਸਾਹਿਬ,28 ਜੁਲਾਈ

ਮਾਨਯੋਗ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਕੁਲਵਿੰਦਰ ਸਿੰਘ,ਬਲਕਾਰ ਸਿੰਘ ਲਾਡੀ ਸਰਪੰਚ ਸਰਹਾਲੀ ਕਲਾਂ ਅਤੇ ਸੈਂਟਰ ਹੈੱਡ ਟੀਚਰ ਰਛਪਾਲ ਸਿੰਘ ਦੁਆਰਾ ਵਿਭਾਗ ਦੁਆਰਾ ਚਲਾਈ ਜਾ ਰਹੀ ਮੁਹਿੰਮ 'ਏਕ ਪੇੜ ਮਾਂ ਕੇ ਨਾਮ' ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਸਰਹਾਲੀ ਕਲਾਂ (ਲੜਕੇ) ਦੀ ਐਜੂਕੇਸ਼ਨ ਪਾਰਕ ਵਿੱਚ ਇੱਕ ਰੁੱਖ ਲਗਾ ਕੇ ਇਸ ਮੁਹਿੰਮ ਵਿੱਚ ਹਿੱਸਾ ਪਾਇਆ ਗਿਆ।ਇਸ ਸਮੇਂ ਦੌਰਾਨ ਮਾਨਯੋਗ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਅਤੇ ਸਰਪੰਚ ਬਲਕਾਰ ਸਿੰਘ ਲਾਡੀ ਦੁਆਰਾ ਰੁੱਖਾਂ ਦੀ ਮਹੱਤਤਾ 'ਤੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ ਅਤੇ ਇਸ ਰੁੱਤ ਦੌਰਾਨ ਹਰੇਕ ਬੱਚੇ ਨੂੰ ਇੱਕ ਬੂਟਾ ਲਾਉਣ ਲਈ ਪ੍ਰੇਰਿਆ ਗਿਆ।ਇਸ ਸਮੇਂ ਟੈਕਸਟ ਬੁੱਕ ਕੋਆਰਡੀਨੇਟਰ ਗੁਰਪ੍ਰੀਤ ਸਿੰਘ,ਸਕੂਲ ਦਾ ਸਟਾਫ ਮੈਡਮ ਹਰਵਿੰਦਰ ਕੌਰ,ਵਿਸ਼ਾਲ ਕੰਬੋਜ,ਮੈਡਮ ਮੀਨਾ ਰਾਣੀ,ਮੈਡਮ ਕਿਰਨ ਕੰਬੋਜ,ਮੈਡਮ ਅਮਨਪ੍ਰੀਤ ਕੌਰ,ਮੈਡਮ ਮਨਿੰਦਰ ਕੌਰ,ਮਾਸਟਰ ਗੁਰਪ੍ਰੀਤ ਸਿੰਘ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #