Nazrana Times

ਪੰਜਾਬੀ

ਗੁਰੂ ਤੇਗ ਬਹਾਦਰ ਸਾਹਬਿ ਜੀ ਦੀ ਸ਼ਹੀਦੀ ਨੂੰ ਸਮਰਪਿਤ ਕਲਗੀਧਰ ਸਿੰਘ ਸਭਾ ਗੁਰਦੁਆਰਾ ਟਾਂਗਰਾ ਵਿਖੇ ਸਹਿਜ ਪਾਠ ਸੰਪੂਰਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।

30 Nov, 2025 10:09 PM
ਗੁਰੂ ਤੇਗ ਬਹਾਦਰ ਸਾਹਬਿ ਜੀ ਦੀ ਸ਼ਹੀਦੀ ਨੂੰ ਸਮਰਪਿਤ ਕਲਗੀਧਰ ਸਿੰਘ ਸਭਾ ਗੁਰਦੁਆਰਾ ਟਾਂਗਰਾ ਵਿਖੇ ਸਹਿਜ ਪਾਠ ਸੰਪੂਰਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।

ਟਾਂਗਰਾ – ਸੁਰਜੀਤ ਸਿੰਘ ਖਾਲਸਾ
ਆਪਣੇ ਘਰ ਵਿਚ ਹਰ ਇਕ ਸਿਖ ਨੂੰ ਗੁਰੂ ਗਰੰਥ ਜੀ ਦੇ ਸਹਿਜ ਪਾਠ ਆਪਣੇ ਘਰਾਂ ਵਿਚ ਜਾਰੀ ਰੱਖਣੇ ਚਾਹੀਦੇ ਹਨ ਤਾਂ ਕਿ ਸਾਨੂੰ ਗੁਰਬਾਣੀ ਤੋਂ ਸੋਝੀ ਪ੍ਰਾਪਤ ਹੁੰਦੀ ਰਹੇ।ਸਹਿਜ ਪਾਠ ਸੇਵਾ ਸੁਸਾਇਟੀ ਅੰਮ੍ਰਿਤਸਰ ਵੱਲੋਂ ਗੁਰੂ ਤੇਗ ਬਹਾਦਰ ਸਾਹਬਿ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਭਾਈ ਰਾਜਪਾਲ ਸਿੰਘ ਵੱਲੋਂ ਹਰ ਸਿਖ ਨੂੰ ਗੁਰਦੁਆਰਿਆਂ ਵਿਚ ਜਾ ਕੇ ਸਹਿਜ ਪਾਠ ਅਰੰਭ ਕਰਨ ਦੀ ਅਪੀਲ ਕੀਤੀ ਗਈ ਸੀ।ਜਿਸ ਦਾ ਸਿਖ ਸੰਗਤ ਵੱਲੋਂ ਭਰਪੂਰ ਹੁੰਗਾਰਾ ਮਿਲਿਆ।ਪਿਛਲੇ ਦਿਨੀ ਸਾਰਿਆਂ ਨੇ ਸੰਗਤੀ ਤੌਰ ਤੇ ਅਰਦਾਸ ਕਰਕੇ ਸਹਿਜ ਪਾਠ ਅਰੰਭ ਕੀਤਾ ਗਿਆ ਸੀ । ਅਤੇ ਸਿਖ ਸੰਗਤਾਂ ਨੂੰ ਪੋਥੀਆਂ ਵੀ ਦਿਤੀਆਂ ਗਈਆਂ ਸਨ।ਇਸ ਵਿਚ ਬੀਬੀਆਂ ਨੇ ਵੱਡੀ ਪੱਧਰ ਤੇ ਭਾਗ ਲਿਆ।ਸਹਿਜ ਪਾਠ ਸੰਪੂਰਨ ਕਰਨ ਵਾਲਿਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ।ਇਸ ਸਮੇਂ ਪ੍ਰਮੁਖ ਭਾਈ ਅਵਤਾਰ ਸਿੰਘ,ਧਰਮਵੀਰ ਸਿੰਘ ,ਭਾਈ ਦਲਜੀਤ ਸਿੰਘ,ਗੁਰਦੁਆਰੇ ਦੇ ਮੁਖ ਸੇਵਾਦਾਰ ਭਾਈ ਗੁਰਪਾਲ ਸਿੰਘ,ਸੁਰਜੀਤ ਸਿੰਘ ਖਾਲਸਾ ਆਦਿ ਹਾਜਰ ਸਨ।

Posted By: GURBHEJ SINGH ANANDPURI

Loading…
Loading the web debug toolbar…
Attempt #