ਸਿੱਖ ਕੌਮ ਨੂੰ ਗਦਾਰਾਂ ਨੇ ਮਾਰਿਆ...
16 Mar, 2026 06:13 PM
ਨਾ ਬੰਬਾਂ, ਨਾ ਗੋਲੀਆਂ, ਨਾ ਤੀਰਾਂ, ਨਾ ਤਲਵਾਰਾਂ ਤੋਂ, ਸਿੱਖ ਕੌਮ ਡਰਦੀ ਹੈ ਆਪਣੇ ਹੀ ਗਦਾਰਾਂ ਤੋਂ। ਯਾਰ ਮਾਰ ਕਰਨੀ ਅਤੇ ਵਿਸ਼ਵਾਸਘਾਤ ਕਰਨਾ ਇਸ ਨੂੰ ਹੀ ਗਦਾਰੀ ਕਹਿੰਦੇ ਹਨ । ਤੁਹਾਡੇ ਹੀ ਬਣਕੇ ਤੁਹਾਡੇ ਹੀ ਭੇਤ ਤੁਹਾਡੇ ਦੁਸ਼ਮਣ ਨੂੰ ਦੇ ਕੇ ਤੁਹਾਡੇ ਕੋਈ ਵੱਡਾ ਨੁਕਸਾਨ ਕਰਵਾ ਦੇਣਾ ਜਾਂ ਤੁਹਾਨੂੰ ਜਾਨੋਂ ਹੀ ਮਰਵਾ ਦੇਣਾ ਏਸੇ ਨੂੰ ਹੀ ਗਦਾਰੀ ਕਹਿੰਦੇ ਹਨ । ਚੋਰੀ ਚੋਰੀ ਤੁਹਾਡਾ ਭੇਤ ਲੈ ਕੇ ਤੁਹਾਡੇ ਦੁਸ਼ਮਣ ਨੂੰ ਦੇ ਦੇਣਾ ਇਸ ਨੂੰ ਹੀ ਗਦਾਰੀ ਕਹਿੰਦੇ ਹਨ। ਪੂਰੀ ਦੁਨੀਆਂ ਵਿੱਚ ਹੀ ਚੱਲਦੀਆਂ ਲਹਿਰਾਂ ਜਿਵੇਂ ਕਿ ਖਾੜਕੂ ਲਹਿਰ ਸੀ ਆਦਿ ਵਿੱਚ ਗਦਾਰੀ ਕਰਨ ਵਾਲੇ ਲਈ ਸਜਾਏ ਮੌਤ ਹੀ ਤਹਿ ਕੀਤੀ ਗਈ ਹੈ । ਗੈਂਗਵਾਰ ਹੋਵੇ ਮਾਫੀਆ ਨੈਟਵਰਕ ਹੋਵੇ ਸਭ ਜਗਾਹ ਹੀ ਗਦਾਰੀ ਦੀ ਸਜਾ ਮੌਤ ਹੀ ਹੈ । ਸਿੱਖ ਪੰਥ ਵਿੱਚ ਸਿੱਖ ਧਰਮ ਵਿੱਚ ਅੱਜ ਤੱਕ ਕਿੰਨੇ ਕੁ ਗਦਾਰਾਂ ਨੂੰ ਸੋਧੇ ਲੱਗ ਚੁੱਕੇ ਹਨ ਆਪ ਸਭ ਭਲੀਭਾਂਤ ਜਾਣਦੇ ਹੀ ਹੋ । ਕੱਲ੍ਹ ਨੂੰ ਮੈਂ ਜਾਂ ਕੋਈ ਹੋਰ ਜਾਣਾ ਵੀ ਗਦਾਰੀ ਕਰੇਗਾ ਉੱਸ ਨੂੰ ਵੀ ਜਰੂਰ ਸਜਾ ਮਿਲੇਗੀ । ਅਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਗਦਾਰੀ ਕੀਤੀ ਸੀ ਤਾਂ ਉੱਸ ਨੂੰ ਸਟੇਜ ਉੱਤੇ ਬੋਲਦੇ ਨੂੰ ਖਾੜਕੂ ਯੋਧਿਆਂ ਨੇ ਗੱਡੀ ਚਾਹੜ ਦਿੱਤਾ ਸੀ । ਕਿੰਨੇ ਕੁ ਪੁਲੀਸ ਦੇ ਮੁਖਬਰ ਬੱਬਰ ਅਕਾਲੀਆਂ ਤੋਂ ਲੈ ਕੇ ਅੱਜ ਤੱਕ ਸੋਧੇ ਜਾ ਚੁੱਕੇ ਹਨ । ਘਰ ਦਾ ਭੇਤੀ ਲੰਕਾ ਢਾਹੇ ਵਾਲੀ ਹੀ ਇਹ ਵੀ ਗੱਲ ਹੋ ਜਾਂਦੀ ਹੈ । ਕਹਿੰਦੇ ਹਨ ਕਿ ਪੁਲੀਸ ਵਾਲੇ ਕਈ ਵਾਰੀ ਸੂਬੇ ਦੇ ਮੁੱਖ ਮੰਤਰੀ ਦੀ ਗੱਲ ਦਾ ਯਕੀਨ ਨਹੀਂ ਕਰਦੇ ਪਰ ਆਪਣੇ ਮੁਖ਼ਬਰ ਦੀ ਆਪਣੇ ਟਾਊਟ ਦੀ ਗੱਲ ਦਾ ਯਕੀਨ ਜਰੂਰ ਕਰ ਲੈਂਦੇ ਹਨ । ਹਰਚੰਦ ਸਿੰਘ ਲੌਂਗੋਵਾਲ ਧਰਮਯੁੱਧ ਮੋਰਚੇ ਦਾ ਡਿਕਟੇਟਰ ਅਗਸਤ 1982 ਵਿੱਚ ਲਾਇਆ ਸੀ ਅਕਾਲੀ ਦਲ ਦਾ ਪਰਧਾਨ ਵੀ ਸੀ ਸਿੱਖ ਲੀਡਰ ਵੀ ਸੀ ਪਰ ਉੱਸ ਵੇਲੇ ਦੀ ਪਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਉੱਸਦੀ ਫੋਨ ਤੇ ਸਿੱਧੀ ਗੱਲਬਾਤ ਹੁੰਦੀ ਸੀ ਤੇ ਇੰਦਰਾ ਗਾਂਧੀ ਸਿੱਖਾਂ ਦੀ ਕੱਟੜ ਦੁਸ਼ਮਣ ਸੀ ਜਿਸ ਦੇ ਹੁਕਮਾਂ ਉੱਤੇ ਅਨੇਕਾਂ ਹੀ ਗੁਰਦੁਆਰਿਆਂ ਨੂੰ ਢਾਹਿਆ ਗਿਆ ਅਨੇਕਾਂ ਹੀ ਸਿੱਖਾਂ ਸਿੱਖਣੀਆਂ ਨੂੰ ਸ਼ਹੀਦ ਕੀਤਾ ਗਿਆ ਤੇ ਸੋਧਾ ਹਰਚੰਦ ਸਿੰਘ ਲੌਂਗੋਵਾਲ ਦਾ ਵੀ ਲੱਗਾ ਅਤੇ ਸੋਧਾ ਇੰਦਰਾ ਗਾਂਧੀ ਦਾ ਵੀ ਲੱਗਾ । ਅੱਜਕੱਲ੍ਹ ਹਰਚੰਦ ਸਿੰਘ ਲੌਂਗੋਵਾਲ ਦੀਆਂ ਲੀਹਾਂ ਉੱਤੇ ਹੀ ਬਾਬਾ ਹਰਨਾਮ ਸਿੰਘ ਧੁੰਮਾਂ ਵੀ ਚੱਲ ਪਿਆ ਹੈ ਵੈਸੇ ਤਾਂ ਉੱਹ ਸਿੱਖਾਂ ਦੀ ਚੱਲਦੀ ਫਿਰਦੀ ਯੂਨੀਵਰਸਿਟੀ ਦਮਦਮੀ ਟਕਸਾਲ ਦਾ ਮੁੱਖੀ ਅਖਵਾਉਂਦਾ ਹੈ ਜਿਸ ਦਮਦਮੀ ਟਕਸਾਲ ਨੇ ਸੈਂਟਰ ਦੀ ਸਰਕਾਰ ਨਾਲ ਸਿੱਧਾ ਮੱਥਾ ਲਾਇਆ ਸੀ ਅਤੇ ਦਮਦਮੀ ਟਕਸਾਲ ਨੂੰ ਕਿਸੇ ਸਮੇਂ ਯੋਧਿਆਂ ਦੀ ਖਾਣ ਵੀ ਕਿਹਾ ਜਾਂਦਾ ਸੀ ਅਤੇ ਜਿਸ ਟਕਸਾਲ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ , ਭਾਈ ਸੁਖਦੇਵ ਸਿੰਘ ਸਖੀਰਾ ਭਾਈ ਮਨਵੀਰ ਸਿੰਘ ਚਹੇੜੂ , ਭਾਈ ਗੁਰਦੇਵ ਸਿੰਘ ਦੇਬੂ ਧੀਰਪੁਰ ਵਰਗੇ ਅਨੇਕਾਂ ਹੀ ਹੋਰ ਮਹਾਨ ਯੋਧੇ ਅਤੇ ਬ੍ਰਹਮ ਗਿਆਨੀ ਰਾਗੀ ਢਾਡੀ ਕੀਰਤਨੀਏ ਕਥਾਵਾਚਕ ਅਤੇ ਮਹਾਨ ਪ੍ਰਚਾਰਕ ਵੀ ਪੈਦਾ ਕੀਤੇ ਹਨ । ਪਰ ਬਾਬਾ ਹਰਨਾਮ ਸਿੰਘ ਧੁੰਮਾਂ ਵੀ ਹੁਣ ਅੱਜ ਪ੍ਰਤੱਖ ਰੂਪ ਵਿੱਚ ਸਿੱਖ ਕੌਮ ਨਾਲ ਸ਼ਰੇਆਮ ਹੀ ਗਦਾਰੀ ਕਰ ਰਿਹਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਦੀ ਉਲੰਘਣਾ ਕਰ ਰਿਹਾ ਹੈ, ਸਿੱਖ ਕੌਮ ਦੇ ਦੁਸ਼ਮਣਾਂ ਨੂੰ ਸਿਰੋਪੇ ਪਾ ਰਿਹਾ ਹੈ ਸ਼ੀਲਡਾਂ ਦੇ ਰਿਹਾ ਹੈ ਸਨਮਾਨਿਤ ਕਰ ਰਿਹਾ ਹੈ ਪਰ ਸਿੱਖ ਕੌਮ ਦੇ ਅਲੰਬਰਦਾਰ , ਕੌਮ ਦੇ ਜਥੇਦਾਰ, ਸ਼ੋਮਣੀ ਕਮੇਟੀ ਪਰਧਾਨ , ਨਿਹੰਗ ਦਲਾਂ ਦੇ ਮੁੱਖੀ ਸੰਪਰਦਾਵਾਂ ਦੇ ਮੁੱਖੀ ਸਭ ਮੂੰਹਾਂ ਵਿੱਚ ਘੁੰਗਣੀਆਂ ਪਾਈ ਕਿਉਂ ਬੈਠੇ ਹਨ ? ਕੀ ਇਹਨਾਂ ਸਾਰਿਆਂ ਨੂੰ ਬਾਬੇ ਹਰਨਾਮ ਸਿੰਘ ਧੁੰਮੇ ਦੀਆਂ ਪੰਥ ਵਿਰੋਧੀ ਹਰਕਤਾਂ ਨਹੀਂ ਦਿਸਦੀਆਂ? ਕੀ ਇਹ ਸਾਰੇ ਹੀ ਬਾਬੇ ਹਰਨਾਮ ਸਿੰਘ ਧੁੰਮੇ ਤੋਂ ਡਰਦੇ ਹਨ ? ਜਾਂ ਇਹ ਸਾਰੇ ਇੰਤਜ਼ਾਰ ਕਰ ਰਹੇ ਹਨ ਕਿ ਪੰਥ ਦਾ ਹੋਰ ਨੁਕਸਾਨ ਹੋਣ ਦਈਏ? ਇਹ ਤਾਂ ਆਹ ਅਸੀਂ ਸਾਰੇ ਬਾਹਰਲੇ ਪੁਰਾਣੇ ਟਕਸਾਲੀ ਵਿਦਿਆਰਥੀਆਂ ਨੇ ਇੱਕ ਚਿੱਠੀ ਅਕਾਲ ਤਖਤ ਸਾਹਿਬ ਜੀ ਨੂੰ ਲਿਖੀ ਹੈ ਤਾਂ ਜਾ ਕੇ ਥੋੜੀ ਜਿਹੀ ਹਿਲਜੁੱਲ ਹੋਈ ਲੱਗਦੀ ਹੈ! ਸਾਡੀ ਦੁਨੀਆਂ ਭਰ ਵਿੱਚ ਦੇਸ਼ ਅਤੇ ਵਿਦੇਸ਼ਾਂ ਵਿੱਚ ਵਸਦੀਆਂ ਸਭ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਜਥੇਬੰਦੀਆਂ ਸੰਪਰਦਾਵਾਂ ਖਾਲਿਸਤਾਨੀਆਂ ਵਰਲਡ ਸਿੱਖ ਪਾਰਲੀਮੈਂਟ ਸਿੱਖਸ ਫੌਰ ਜਸਟਿਸ ਸਿੱਖ ਏਡ ਫੈਡਰੇਸ਼ਨਾਂ ਟਕਸਾਲੀਆਂ ਨਾਨਕਸਰੀਆਂ ਰਾੜਾ ਸਾਹਿਬ ਵਾਲਿਆਂ ਹਰਖੋਵਾਲ ਵਾਲਿਆਂ ਜੌਹਲਾਂ ਵਾਲਿਆਂ ਮਸਤੂਆਣੇ ਵਾਲਿਆਂ ਪ੍ਰਬੰਧਕ ਕਮੇਟੀਆਂ ਸਭ ਨੂੰ ਬੇਨਤੀ ਹੀ ਕਿ ਜਲਦੀ ਤੋਂ ਜਲਦੀ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਈ ਮੇਲਾਂ ਕਰਕੇ ਫੋਨ ਕਰਕੇ ਏਸ ਵਿਗੜੇ ਹੋਏ ਅਸੰਤ ਬਾਬਾ ਹਰਨਾਮ ਸਿੰਘ ਧੁੰਮੇ ਨੂੰ ਪੰਥ ਵਿੱਚੋਂ ਛੇਕਣ ਲਈ ਕਿਹਾ ਜਾਵੇ ਜੀ। ਅਮਿੱਤ ਸ਼ਾਹ ਸ਼ਰੇਆਮ ਸਿੱਖਾਂ ਦਾ ਕਾਤਲ ਹੈ ਤੇ ਬਾਬੇ ਹਰਨਾਮ ਸਿੰਘ ਧੁੰਮੇ ਨੇ ਉੱਸ ਨੂੰ ਸਨਮਾਨਿਤ ਕਰਕੇ ਖ਼ਾਲਸਾ ਪੰਥ ਨਾਲ ਵੱਡਾ ਧਰੋਹ ਕਮਾਇਆ ਹੈ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Posted By: GURBHEJ SINGH ANANDPURI







