ਸਤਾ ਧਿਰਾਂ ਵਲੋਂ ਇਕ ਪਾਸੜ ਸੈਸ਼ਨ ਚਲਾਉਣੇ ਚਿੰਤਾਜਨਕ --: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ
12 Mar, 2026 01:16 PM
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅੰਮ੍ਰਿਤਸਰ ਸ਼ਹਿਰੀ ਦੇ ਹਲਕਾ ਪੂਰਬੀ ਵਿੱਚ ਛੋਟੇ ਵਪਾਰੀਆਂ ਨਾਲ ਗੱਲਬਾਤ ਕਰਦਿਆਂ ਅਧਿਕਾਰ ਸੰਘਰਸ਼ ਪਾਰਟੀ ਦੇ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਵਿਚ ਸਤਾ ਤੇ ਕਾਬਜ ਲੋਕ ਅਮੀਰ/ਕਾਰਪੋਰੇਟ ਘਰਾਣਿਆਂ ਦੀ ਮਰਜ਼ੀ ਨਾਲ ਪਾਲਸੀਆਂ ਬਣਾ ਰਹੇ ਹਨ। ਦਿਖਾਵੇ ਦੇ ਤੌਰ ਤੇ ਮੀਡੀਆ ਵਿੱਚ ਪ੍ਰਚਾਰ ਗਰੀਬ ਪੱਖੀ ਕੀਤਾ ਜਾ ਰਿਹਾ।
ਜੇਕਰ ਕੁਝ ਸਕੀਮਾਂ ਹੇਠਾਂ ਪੁਜਦੀਆਂ ਵੀ ਹਨ ਤਾਂ ਉਨ੍ਹਾਂ ਨੂੰ ਜ਼ਿਲਿਆਂ ਵਿਚ ਬੈਠੇ ਅਖੌਤੀ ਉੱਚ ਵਰਗਾਂ ਦੇ ਲੋਕ ਲਾਗੂ ਨਹੀਂ ਕਰਦੇ। ਇੰਜ ਸ਼ੇਰਗਿੱਲ ਨੇ ਕਿਹਾ ਕਿ ਹੇਠਲੇ ਵਰਗਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਵਿਹਲੜ ਰੱਖਕੇ ਮੁਫ਼ਤ ਪੁੜੀਆਂ ਵਿੱਚ ਖਾਂਣ ਪੀਣ ਦਾ ਸਮਾਨ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ। ਨਸ਼ਿਆਂ ਤੇ ਕੋਈ ਕੰਟਰੋਲ ਨਹੀਂ ਹੋ ਰਿਹਾ ਗਰੀਬਾਂ ਦੇ ਬੱਚਿਆਂ ਨੂੰ ਨਸ਼ੇ ਦੇ ਟੀਕੇ ਲਗਾ ਲਗਾ ਕੇ ਮਰਨ ਲਈ ਛੱਡ ਦਿੱਤਾ ਗਿਆ ਹੈ। ਬਜ਼ਟ ਸੈਸ਼ਨ ਵਿੱਚ ਝੂਠੇ ਅੰਕੜੇ ਪੇਸ਼ ਕਰਕੇ ਬੁਤਾ ਸਾਰਿਆਂ ਜਾ ਰਿਹਾ। ਪੰਜਾਬ ਸਿਰ ਕਰਜ਼ੇ ਦੀ ਪੰਡ ਨਿੱਤ ਦਿਨ ਵੱਡੀ ਹੁੰਦੀ ਜਾ ਰਹੀ ਹੈ ਜ਼ਮੀਨਾਂ ਗਹਿਣੇ ਪਾਕੇ ਜਾ ਵੇਚਕੇ ਕੰਮ ਸਾਰਿਆ ਜਾ ਰਿਹਾ। ਭਲਾਈ ਸਕੀਮਾਂ ਮਖੌਲ ਦਾ ਵਿਸ਼ਾ ਬਣੀਆਂ ਹਨ, ਰਾਜਾਂ ਅਤੇ ਕੇਂਦਰ ਸਰਕਾਰ ਦੇ ਭਲਾਈ ਦਫ਼ਤਰ ਚਿੱਟੇ ਹਾਥੀ ਬਣਕੇ ਰਹਿ ਗਏ ਹਨ ਅਤੇ ਉਹ ਰਾਜ ਸਤਾ ਤੇ ਕਾਬਜ ਲੋਕਾਂ ਦਾ ਹੱਥ ਠੋਕਾ ਬਣ ਕੇ ਰਹਿ ਗਏ ਹਨ। ਇੰਜ ਸ਼ੇਰਗਿੱਲ ਨੇ ਕਿਹਾ ਕਿ ਅਧਿਕਾਰ ਸੰਘਰਸ਼ ਪਾਰਟੀ ਦੀ ਸਰਕਾਰ ਆਉਣ ਤੇ ਸਮਾਜ ਭਲਾਈ ਸਕੀਮਾਂ ਨੂੰ ਪਹਿਲ ਦੇ ਆਧਾਰ ਤੇ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਅਸੀਂ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ ਤਹਿਤ 1.51ਲੱਖ ਰੁਪਏ ਦਿਆਂਗੇ ਅਤੇ ਉਸ ਉਂਪਰ 32000/ਰੁਪਏ ਸਲਾਨਾ ਆਮਦਨ ਵਾਲ਼ੀ ਸ਼ਰਤ ਖ਼ਤਮ ਕਰ ਦਿੱਤੀ ਜਾਵੇਗੀ। ਅਧਿਕਾਰ ਸੰਘਰਸ਼ ਪਾਰਟੀ ਦੀ ਸਰਕਾਰ ਪੇਂਡੂ ਚੌਕੀਦਾਰਾਂ, ਬਜ਼ੁਰਗਾਂ, ਅੰਗਹੀਣ ਅਤੇ ਵਿਧਵਾ ਔਰਤਾਂ ਨੂੰ 5100/ਰੁਪਏ ਮਹੀਨਾ ਪੈਨਸ਼ਨ ਦੇਵੇਗੀ। ਲੈਂਡ ਸੀਲਿੰਗ ਐਕਟ ਅਤੇ ਸਵਿੰਧਾਨ ਦੀ 85ਵੀਂ ਸੋਧ ਲਾਗੂ ਕਰ ਦਿੱਤੀ ਜਾਵੇਗੀ। ਲਾਲ ਲਕੀਰ ਖਤਮ ਕਰਕੇ ਕਾਬਜ਼ ਲੋਕਾਂ ਨੂੰ ਮਾਲਕੀ ਦੇ ਹੱਕ ਦਿਆਂਗੇ। ਗਰੀਬ ਵਰਗਾਂ ਦੀਆਂ 8ਵੀਂ, 10ਵੀਂ ਅਤੇ 12ਵੀਂ ਪਾਸ ਔਰਤਾਂ ਨੂੰ ਹਰ ਸਾਲ ਇਕ ਲੱਖ ਸਰਕਾਰੀ ਨੌਕਰੀਆਂ ਦਿਆਂਗੇ। ਸਟੇਟ ਦਾ ਮੁੱਢਲਾ ਢਾਂਚਾ ਪ੍ਰਾਇਮਰੀ ਹੈਲਥ ਸੈਂਟਰ, ਪ੍ਰਾਇਮਰੀ ਐਜੂਕੇਸ਼ਨ ਅਤੇ ਪੀ ਡਬਲਿਊ ਡੀ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਇੰਜ ਸ਼ੇਰਗਿੱਲ ਨੇ ਕਿਹਾ ਕਿ ਸਾਡੇ 45 ਨੁਕਾਤੀ ਪ੍ਰੋਗਰਾਮ ਤਹਿਤ ਸ਼ਭ ਲਈ ਬਰਾਬਰ ਮੌਕੇ, ਸ਼ਭ ਦਾ ਬਰਾਬਰ ਸਤਿਕਾਰ,ਬਰਾਬਰ ਕੰਮ ਬਰਾਬਰ ਤਨਖਾਹ, ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਅਤੇ ਡੀ ਏ, ਮੈਡੀਕਲ ਬਿਲਾਂ ਸਮੇਤ ਬਣਦੇ ਭੱਤੇ ਦਿੱਤੇ ਜਾਣਗੇ। ਸਰਕਾਰੀ ਖਜ਼ਾਨੇ ਨੂੰ ਭਰਨ ਲਈ ਰੇਤਾ ਬੱਜਰੀ/ਮਾਈਨਿੰਗ ਅਤੇ ਐਕਸਾਈਜ਼ ਵਿਭਾਗ ਦੀਆਂ ਨਵੀਆਂ ਕਾਰਪੋਰੇਸ਼ਨਾਂ ਬਣਾਵਾਂਗੇ। ਮਾਲੀਆ ਇਕੱਠਾ ਕਰਨ ਵਾਲੇ ਮਹਿਕਮਿਆਂ ਵਿੱਚ ਰੈਗੂਲਰ ਭਰਤੀ ਕਰਕੇ ਖਾਲੀ ਪੋਸਟਾਂ ਪਹਿਲ ਦੇ ਆਧਾਰ ਤੇ ਭਰੀਆਂ ਜਾਣਗੀਆਂ। ਮੀਟਿੰਗ ਵਿੱਚ ਛੋਟੇ ਵਪਾਰੀਆਂ ਦੀ ਨੁਮਾਇੰਦਗੀ ਕਰ ਰਹੇ ਸ੍ਰੀ ਗਿਰਧਾਰੀ ਲਾਲ, ਸ੍ਰੀ ਕਮਲ ਕਿਸ਼ੋਰ ਮਹਾਜਨ, ਸ੍ਰ ਮਨਿੰਦਰ ਸਿੰਘ, ਸ੍ਰ ਮਨਧੀਰ ਸਿੰਘ ਸ਼ੇਰਗਿੱਲ , ਸ੍ਰੀ ਰਾਜੀਵ ਜੋਸ਼ੀ, ਪਾਰਟੀ ਦੇ ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਗਿੱਲ ਹਾਜ਼ਰ ਸਨ।
Posted By: GURBHEJ SINGH ANANDPURI







